DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਵਾਰਸ ਕੁੱਤਿਆਂ ਨੇ ਬੱਚਾ ਜ਼ਖ਼ਮੀ ਕੀਤਾ

ਸ਼ਹਿਰ ਦੀ ਸੁੰਦਰ ਬਸਤੀ ਵਿੱਚ ਇੱਕ ਮਾਸੂਮ ਲਾਵਾਰਸ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ ਜਿਸਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸ਼ਹਿਰ ਵਿੱਚ ਕਰੀਬ ਸਵਾ ਮਹੀਨੇ ਦੌਰਾਨ ਹੀ ਲਾਵਾਰਸ ਕੁੱਤਿਆਂ ਦੇ ਹਮਲੇ ਦੀ ਇਹ ਤੀਜੀ...

  • fb
  • twitter
  • whatsapp
  • whatsapp
featured-img featured-img
ਸਿਵਲ ਹਸਪਤਾਲ ’ਚ ਜ਼ੇਰੇ-ਇਲਾਜ ਜ਼ਖਮੀ ਬੱਚਾ।
Advertisement

ਸ਼ਹਿਰ ਦੀ ਸੁੰਦਰ ਬਸਤੀ ਵਿੱਚ ਇੱਕ ਮਾਸੂਮ ਲਾਵਾਰਸ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ ਜਿਸਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸ਼ਹਿਰ ਵਿੱਚ ਕਰੀਬ ਸਵਾ ਮਹੀਨੇ ਦੌਰਾਨ ਹੀ ਲਾਵਾਰਸ ਕੁੱਤਿਆਂ ਦੇ ਹਮਲੇ ਦੀ ਇਹ ਤੀਜੀ ਘਟਨਾ ਹੈ। ਜਾਣਕਾਰੀ ਅਨੁਸਾਰ ਸੁੰਦਰ ਬਸਤੀ ਵਿੱਚ ਪੰਜ ਸਾਲਾ ਬੱਚਾ ਗਗਨਦੀਪ ਸਿੰਘ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਲਾਵਾਰਸ ਕੁੱਤਿਆਂ ਨੇ ਉਸ ’ਤੇ ਹਮਲਾ ਕਰਦਿਆਂ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਣ ਵਾਲੇ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੌਂਸਲਰ ਦਰਸਨ ਸਿੰਘ ਕਾਂਗੜਾ ਨੇ ਦੱਸਿਆ ਕਿ ਪੰਜ ਸਾਲਾਂ ਬੱਚੇ ਗਗਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਲਾਵਾਰਸ ਕੁੱਤਿਆਂ ਵੱਲੋਂ ਚਾਰ ਥਾਵਾਂ ਤੋਂ ਵੱਢਿਆ ਗਿਆ ਹੈ। ਸਿਵਲ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੀ 30 ਦਸੰਬਰ ਨੂੰ ਸੁੰਦਰ ਬਸਤੀ ਦੀ ਵਸਨੀਕ ਮਹਿਲਾ ਅਨੀਤਾ ਲਾਵਾਰਸ ਕੁੱਤਿਆਂ ਦੇ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋ ਗਈ ਸੀ ਅਤੇ ਬੀਤੀ 9 ਜਨਵਰੀ ਨੂੰ ਚਾਰ ਸਾਲਾ ਬੱਚਾ ਰੋਹਿਤ ਸੁੰਦਰ ਬਸਤੀ ਵਿੱਚ ਹੀ ਖੇਡਦਿਆਂ ਕੁੱਤਿਆਂ ਵੱਲੋਂ ਵੱਢਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ।

Advertisement
Advertisement
×