DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਹਿਰਾਗਾਗਾ ਹਲਕੇ ਦੇ 40 ਪਿੰਡਾਂ ਨੂੰ ਖੇਡ ਸਟੇਡੀਅਮਾਂ ਦੀ ਸੌਗਾਤ

ਕੈਬਨਿਟ ਮੰਤਰੀ ਗੋਇਲ ਨੇ ਖੇਡ ਸਟੇਡੀਅਮਾਂ ਤੇ ਹੋਰ ਵਿਕਾਸ ਕਾਰਜ ਸ਼ੁਰੂ ਕਰਵਾਏ

  • fb
  • twitter
  • whatsapp
  • whatsapp
featured-img featured-img
ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਬਰਿੰਦਰ ਗੋਇਲ।
Advertisement
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਪਿੰਡਾਂ ਵਿੱਚ ਆਧੁਨਿਕ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਇਸੇ ਕੜੀ ਤਹਿਤ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾਗਾਗਾ ਲਈ 40 ਖੇਡ ਸਟੇਡੀਅਮ ਮਨਜ਼ੂਰ ਕਰਵਾਏ ਹਨ। ਇਨ੍ਹਾਂ 40 ਖੇਡ ਸਟੇਡੀਅਮਾਂ ਵਿੱਚੋਂ 15 ਸਟੇਡੀਅਮਾਂ ਦੇ ਅੱਜ ਉਨ੍ਹਾਂ ਨੇ ਨੀਂਹ ਪੱਥਰ ਰੱਖੇ। ਇਸ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੂਬੇ ਭਰ ਵਿੱਚ 3100 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿੰਨਾਂ ਵਿੱਚੋਂ ਪਹਿਲੇ ਗੇੜ ਵਿੱਚ 41 ਖੇਡ ਸਟੇਡੀਅਮ ਹਲਕਾ ਲਹਿਰਾਗਾਗਾ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਅੱਜ ਕੁੱਲ 15 ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਪਿੰਡਾਂ ਵਿੱਚ ਗੋਵਿੰਦਪੁਰਾ ਜਵਾਹਰਵਾਲਾ, ਕੋਟਲਾ ਲਹਿਲ, ਆਲਮਪੁਰ, ਬਖੋਰਾ ਕਲਾਂ, ਚੋਟੀਆਂ, ਕਾਲੀਆ, ਚੁੜਲ ਕਲਾਂ, ਚੁੜਲ ਖੁਰਦ, ਕੜ੍ਹੈਲ, ਹਮੀਰਗੜ੍ਹ, ਬੱਗਾ ਕਲਾਂ, ਬੁਸ਼ੇਹਰਾ, ਡੂਡੀਆਂ, ਭਾਠੂਆਂ ਅਤੇ ਬਾਦਲਗੜ੍ਹ ਸ਼ਾਮਲ ਹਨ।ਉਨ੍ਹਾਂ ਕਿਹਾ ਕਿ 15 ਸਟੇਡੀਅਮ ਉਸਾਰਨ ’ਤੇ 5.7 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਖੇਡ ਸਟੇਡੀਅਮ ਬਹੁਤ ਜਲਦ ਬਣ ਕੇ ਤਿਆਰ ਹੋ ਜਾਣਗੇ। ਇਨ੍ਹਾਂ ਸਟੇਡੀਅਮਾਂ ਵਿੱਚ ਅਥਲੈਟਿਕ ਟਰੈਕ, ਬਾਸਕਟਬਾਲ, ਵਾਲੀਬਾਲ ਮੈਦਾਨ ਹੋਣ ਦੇ ਨਾਲ ਨਾਲ ਵਧੀਆ ਘਾਹ, ਫੁਹਾਰੇ, ਪਖਾਨੇ, ਲਾਈਟਾਂ ਅਤੇ ਬੈਂਚ ਲਗਾਏ ਜਾਣਗੇ।

ਉਨ੍ਹਾਂ ਕਿਹਾ ਕਿ ਇਹ ਗਰਾਂਊਂਡ ਹਰੇਕ ਵਿਅਕਤੀ ਦੀ ਪਹੁੰਚ ਵਿੱਚ ਹੋਣ, ਇਸ ਕਰਕੇ ਇਹ ਪਿੰਡਾਂ ਦੇ ਵਿੱਚ ਹੀ ਬਣਾਏ ਜਾ ਰਹੇ ਹਨ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜੇਕਰ ਸਟੇਡੀਅਮ ਪਿੰਡ ਤੋਂ ਦੂਰ ਹੋਣ ਤਾਂ ਲੋਕ ਇਹਨਾਂ ਦਾ ਲਾਭ ਨਹੀਂ ਲੈਂਦੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ।

Advertisement

ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਲਹਿਰਾਗਾਗਾ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਸਿੱਖਿਆ ਕ੍ਰਾਂਤੀ ਤਹਿਤ ਜਿੱਥੇ ਹਲਕੇ ਦੇ ਸਕੂਲਾਂ ਦੀ ਕਾਇਆ ਕਲਪ ਪਹਿਲਾਂ ਹੀ ਹੋ ਚੁੱਕੀ ਹੈ, ਉਥੇ ਹੁਣ ਸਾਰੀਆਂ ਸੜਕਾਂ 18 ਫੁੱਟ ਚੌੜੀਆਂ ਕਰਨ ਦੀ ਕੋਸ਼ਿਸ਼ ਹੈ। ਇਸ ਦੌਰਾਨ ਉਨ੍ਹਾਂ ਨੇ 41 ਲੱਖ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਚੁਲੜ ਕਲਾਂ ਦੀ ਫਿਰਨੀ ਅਤੇ ਪਿੰਡ ਆਲਮਪੁਰ ਤੋਂ ਕਿਸ਼ਨਗੜ੍ਹ ਤੱਕ 76 ਲੱਖ ਰੁਪਏ ਨਾਲ ਮੁਰੰਮਤ ਹੋਣ ਵਾਲੀ ਚਾਰ ਕਿਲੋਮੀਟਰ ਸੜਕ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਉਹ ਸੂਬਾ ਬਣ ਗਿਆ ਹੈ ਜਿਸਨੇ ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਜਿਆਦਾ ਮੁਆਵਜ਼ਾ ਹੜ੍ਹ ਪੀੜ੍ਹਤਾਂ ਨੂੰ ਦਿੱਤਾ ਹੈ।

Advertisement

ਦਿੱਲੀ ਧਮਾਕੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦਿੱਲੀ ਬੰਬ ਧਮਾਕੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਦੋਸ਼ੀਆਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਹਰਦੀਪ ਸਿੰਘ ਸਰਪੰਚ ਗੋਬਿੰਦਪੁਰਾ ਜਵਾਹਰਵਾਲਾ, ਗੋਰਖਾ ਸਿੰਘ ਸਰਪੰਚ ਕੋਟਲਾ ਲਹਿਲ, ਬੂਟਾ ਸਿੰਘ ਸਰਪੰਚ ਆਲਮਪੁਰ, ਕੁਲਵਿੰਦਰ ਸਿੰਘ ਸਰਪੰਚ ਕਾਲੀਆ, ਬਿੱਲਾ ਸਿੰਘ ਸਰਪੰਚ ਚੁੜਲ ਖੁਰਦ, ਨਿੱਜੀ ਸਹਾਇਕ ਰਾਕੇਸ਼ ਕੁਮਾਰ ਗੁਪਤਾ ਅਤੇ ਇਲਾਕਾ ਵਾਸੀ ਹਾਜ਼ਰ ਸਨ।

Advertisement
×