ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 12 ਸਤੰਬਰ
ਆਪਣੀ ਮਾਂ ਦੀ ਲੱਤ ਤੋੜ ਕੇ ਲਗਭਗ 25 ਹਜ਼ਾਰ ਨਗਦੀ ਚੋਰੀ ਕਰ ਕੇ ਲਿਜਾਣ ਵਾਲੇ ਪੁੱਤਰ ਮੁਨੀਸ਼ ਜਿੰਦਲ ਨੂੰ ਸੁਨਾਮ ਪੁਲੀਸ ਨੇ ਸੰਗਰੂਰ ਤੋਂ ਕਾਬੂ ਕਰ ਲਿਆ ਹੈ। ਇਸ ਸਬੰਧੀ ਥਾਣਾ ਮੁਖੀ ਸੁਨਾਮ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਇਸ ਵਿਅਕਤੀ ਉੱਤੇ ਜ਼ੇਰੇ ਇਲਾਜ ਮਾਂ ਦੀ ਸ਼ਿਕਾਇਤ ਦੇ ਆਧਾਰ ਉੱਤੇ ਕੁੱਟਮਾਰ ਕਰਨ ਅਤੇ ਨਗਦੀ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ ਜਿਸਦੀ ਪੁਲੀਸ ਨੂੰ ਭਾਲ ਸੀ। ਉਸ ਨੂੰ ਅੱਜ ਸੰਗਰੂਰ ਤੋਂ ਕਾਬੂ ਕਰ ਲਿਆ ਗਿਆ ਹੈ। ਅਦਾਲਤ ਤੋਂ ਉਸ ਦਾ ਪੁਲੀਸ ਰਿਮਾਂਡ ਲਿਆ ਜਾਵੇਗਾ।