DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Smart Meters ਨੇ ਸਰਕਾਰੀ ਸਕੂਲਾਂ ਦੇ ‘ਫਿਊਜ਼’ ਉਡਾਏ

ਰੀਚਾਰਜ ਖ਼ਤਮ ਹੁੰਦੇ ਹੀ ਤਿੰਨ ਸਕੂਲਾਂ ਤੇ ਸਿੱਖਿਆ ਦਫ਼ਤਰ ਦੀ ਬਿਜਲੀ ਗੁੱਲ

  • fb
  • twitter
  • whatsapp
  • whatsapp
featured-img featured-img
ਸਕੂਲ ਵਿੱਚ ਬਿਜਲੀ ਨਾ ਹੋਣ ਕਾਰਨ ਕਾਪੀਆਂ ਨਾਲ ਹਵਾ ਝੱਲਦੇ ਹੋਏ ਵਿਦਿਆਰਥੀ।
Advertisement

ਸਮਾਣਾ ਹਲਕੇ ਵਿੱਚ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਇੱਥੋਂ ਦੇ ਤਿੰਨ ਸਰਕਾਰੀ ਸਕੂਲਾਂ ਮਲਕਾਣਾ ਪਤੀ, ਆਨੰਦ ਨਗਰ, ਪਿੰਡ ਅਸ਼ਰਪੁਰ ਅਤੇ ਸਥਾਨਕ ਬਲਾਕ ਸਿੱਖਿਆ ਅਧਿਕਾਰੀ ਦੇ ਦਫ਼ਤਰ ਵਿੱਚ ਲੱਗੇ ਪ੍ਰੀਪੇਡ ਸਮਾਰਟ ਬਿਜਲੀ ਮੀਟਰਾਂ ਦਾ ਰੀਚਾਰਜ ਖ਼ਤਮ ਹੋਣ ਕਾਰਨ ਬੀਤੇ ਸੋਮਵਾਰ ਤੋਂ ਬਿਜਲੀ ਸਪਲਾਈ ਮੁਕੰਮਲ ਬੰਦ ਹੈ। ਇਸ ਅਤਿ ਦੀ ਗਰਮੀ ਅਤੇ ਹੁੰਮਸ ਭਰੇ ਮੌਸਮ ਵਿੱਚ 3 ਤੋਂ 12 ਸਾਲ ਤੱਕ ਦੇ ਸੈਂਕੜੇ ਬੱਚੇ ਪੜ੍ਹਾਈ ਕਰਨ ਲਈ ਮਜਬੂਰ ਹਨ। ਬਿਜਲੀ ਨਾ ਹੋਣ ਕਾਰਨ ਸਕੂਲਾਂ ਦੇ ਪੱਖੇ, ਵਾਟਰ ਕੂਲਰ ਅਤੇ ਸਮਾਰਟ ਕਲਾਸਾਂ ਦੇ ਟੀ ਵੀ ਪੂਰੀ ਤਰ੍ਹਾਂ ਠੱਪ ਪਏ ਹਨ। ਵਿਦਿਆਰਥੀ ਗਰਮੀ ਤੋਂ ਰਾਹਤ ਪਾਉਣ ਲਈ ਕਿਤਾਬਾਂ-ਕਾਪੀਆਂ ਨਾਲ ਹਵਾ ਝੱਲ ਰਹੇ ਹਨ ਅਤੇ ਪੀਣ ਲਈ ਠੰਢਾ ਪਾਣੀ ਨਾ ਮਿਲਣ ਕਾਰਨ ਬੇਹਾਲ ਹਨ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਤਿੱਖੀ ਆਲੋਚਨਾ ਕਰਦਿਆਂ ਸਕੂਲਾਂ ਵਿੱਚੋਂ ਪ੍ਰੀਪੇਡ ਮੀਟਰ ਤੁਰੰਤ ਹਟਾਉਣ ਦੀ ਮੰਗ ਕੀਤੀ। ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਪ੍ਰੀਤ ਸਿੰਘ ਨੇ ਕੁਨੈਕਸ਼ਨ ਕੱਟੇ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੰਗਲਵਾਰ ਨੂੰ ਐਡਵਾਂਸ ਬਿੱਲ ਬਣਾ ਕੇ ਖ਼ਜ਼ਾਨੇ ਵਿੱਚ ਭੇਜ ਦਿੱਤੇ ਗਏ ਹਨ ਤਾਂ ਜੋ ਮੀਟਰ ਰੀਚਾਰਜ ਹੋ ਸਕਣ।

Advertisement

ਰੀਚਾਰਜ ਹੁੰਦੇ ਹੀ ਬਿਜਲੀ ਬਹਾਲ ਕਰਾਂਗੇ: ਐਕਸੀਅਨ

ਪਾਵਰਕੌਮ ਦੇ ਐਕਸੀਅਨ ਕੰਵਰਦੀਪ ਸਿੰਘ ਨੇ ਸਪਸ਼ਟ ਕੀਤਾ ਕਿ ਅਧਿਕਾਰੀਆਂ ਨੂੰ ਪਹਿਲਾਂ ਹੀ ਸਮੇਂ ਸਿਰ ਰੀਚਾਰਜ ਕਰਵਾਉਣ ਦੀਆਂ ਹਦਾਇਤਾਂ ਸਨ, ਪਰ ਲਾਪਰਵਾਹੀ ਕਾਰਨ ਇਹ ਨੌਬਤ ਆਈ। ਰੀਚਾਰਜ ਹੁੰਦੇ ਹੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

Advertisement

Advertisement
×