SLIET: ਵਿਦਿਆਰਥੀਆਂ ਤੇ ਕਿਸਾਨਾਂ ਵੱਲੋਂ ਧਰਨਾ
ਪਿਛਲੇ ਦਿਨੀਂ ਸਲਾਇਟ ਦੇ ਵਿਦਿਆਰਥੀ ਨਾਲ ਬਾਹਰੀ ਅਨਸਰਾਂ ਵੱਲੋਂ ਕੈਂਪਸ ਦੇ ਅੰਦਰ ਕੀਤੀ ਕੁੱਟਮਾਰ ਦੇ ਮਾਮਲੇ ’ਤੇ ਮੈਨੇਜਮੈਂਟ ਵੱਲੋਂ ਵਰਤੀ ਅਣਗਹਿਲੀ ਅਤੇ ਵਰਕਰਾਂ ਨਾਲ ਸਬੰਧਤ ਮੰਗਾਂ ਲਈ ਕਿਰਤੀ ਕਿਸਾਨ ਯੂਨੀਅਨ, ਬੀ ਕੇ ਯੂ (ਏਕਤਾ)-ਆਜ਼ਾਦ ਅਤੇ ਸਲਾਇਟ ਦੇ ਵਿਦਿਆਰਥੀਆਂ ਨੇ ਸਾਂਝੇ...
ਪਿਛਲੇ ਦਿਨੀਂ ਸਲਾਇਟ ਦੇ ਵਿਦਿਆਰਥੀ ਨਾਲ ਬਾਹਰੀ ਅਨਸਰਾਂ ਵੱਲੋਂ ਕੈਂਪਸ ਦੇ ਅੰਦਰ ਕੀਤੀ ਕੁੱਟਮਾਰ ਦੇ ਮਾਮਲੇ ’ਤੇ ਮੈਨੇਜਮੈਂਟ ਵੱਲੋਂ ਵਰਤੀ ਅਣਗਹਿਲੀ ਅਤੇ ਵਰਕਰਾਂ ਨਾਲ ਸਬੰਧਤ ਮੰਗਾਂ ਲਈ ਕਿਰਤੀ ਕਿਸਾਨ ਯੂਨੀਅਨ, ਬੀ ਕੇ ਯੂ (ਏਕਤਾ)-ਆਜ਼ਾਦ ਅਤੇ ਸਲਾਇਟ ਦੇ ਵਿਦਿਆਰਥੀਆਂ ਨੇ ਸਾਂਝੇ ਤੌਰ ’ਤੇ ਡਾਇਰੈਕਟਰ ਦੇ ਦਫਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਅਮਰ ਸਿੰਘ ਨੇ ਦੱਸਿਆ ਕਿ ਸਲਾਇਟ ਦੀ ਮੈਨੇਜਮੈਂਟ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਬਜਾਇ ਸੰਸਥਾ ਨੂੰ ਆਰ ਐੱਸ ਐੱਸ ਦੀਆਂ ਗਤੀਵਿਧੀਆਂ ਦਾ ਕੇਂਦਰ ਬਣਾ ਰਹੀ ਹੈ। ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ ਹਰ ਸਾਲ 20 ਅਗਸਤ ਦੀ ਛੁੱਟੀ ਕੀਤੀ ਜਾਵੇ। ਅੱਜ ਦੇ ਰੋਸ ਧਰਨੇ ਵਿੱਚ ਬਾਬਾ ਫ਼ਰੀਦ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਵਿੱਕੀ, ਬੀ ਕੇ ਯੂ (ਡਕੌਂਦਾ) ਦੇ ਆਗੂ ਭੋਲਾ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਸਤਵੰਤ ਸਿੰਘ ਦੁਲਟ, ਬਲਵਿੰਦਰ ਸਿੰਘ ਢੱਡਰੀਆਂ, ਸਤਵਿੰਦਰ ਸਿੰਘ ਬਹਾਦਰਪੁਰ, ਹਰਦੇਵ ਸਿੰਘ ਦੁਲਟ ਸਣੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ।

