ਟ੍ਰਾਂਸਫਾਰਮਰ ਚੋਰੀ ਕਰਨ ਵਾਲਾ ਛੇ ਮੈਂਬਰੀ ਗਰੋਹ ਕਾਬੂ
ਐੱਸ ਪੀ ਸ਼ਰਮਾ ਮੁਤਾਬਿਕ ਗ੍ਰਿਫਤਾਰ ਕੀਤੇ ਗਰੋਹ ਵਿਚ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਉਰਫ ਬੱਬੂ, ਜਸਵਿੰਦਰ ਸਿੰਘ ਉਰਫ ਜੋ-ਜੋ ਸਾਰੇ ਵਾਸੀਆਨ ਪਿੰਡ ਆਦਮਪਾਲ, ਥਾਣਾ ਸੰਦੌੜ, ਸੋਮਾ ਵਾਸੀ ਰਾਏਕੋਟ ਅਤੇ ਵਿਜੇ ਕੁਮਾਰ ਵਾਸੀ ਅਹਿਮਦਗੜ੍ਹ ਸ਼ਾਮਲ ਹਨ। ਫੜੇ ਗਏ ਗਰੋਹ ਕੋਲੋਂ ਪੁਲੀਸ ਨੇ ਚਾਕੂ, ਦਾਤ, ਤਲਵਾਰ, ਗੰਡਾਸੀ ਅਤੇ ਬੇਸਬਾਲ ਬਰਾਮਦ ਕੀਤਾ ਹੈ। ਸੀ ਆਈ ਏ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਦੀ ਮੌਜੂਦਗੀ ’ਚ ਐੱਸ ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚੋਂ ਸਤਨਾਮ ਸਿੰਘ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਹੀ ਚਾਰ ਮੁਕੱਦਮੇ ਅਤੇ ਜਸਵਿੰਦਰ ਸਿੰਘ ਉਰਫ ਜੋ-ਜੋ ਖਿਲਾਫ ਇੱਕ ਮੁਕੱਦਮਾ ਦਰਜ ਹੈ। ਪੁਲੀਸ ਅਧਿਕਾਰੀ ਮੁਤਾਬਿਕ ਇਸ ਗਰੋਹ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ’ਚੋਂ 60 ਦੇ ਕਰੀਬ ਬਿਜਲੀ ਟ੍ਰਾਂਸਫਾਰਮਰ ਚੋਰੀ ਕੀਤੇ ਗਏ ਹਨ ਅਤੇ ਇਨ੍ਹਾਂ ’ਚੋਂ ਬਹੁਤੇ ਨਸ਼ੇ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਤਫਤੀਸ਼ ਦੌਰਾਨ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਬਾਰੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
