DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਾਵਰਾਂ ਤੋਂ ਬੀ ਟੀ ਐੱਸ ਕਾਰਡ ਚੋਰੀ ਕਰਨ ਵਾਲੇ ਛੇ ਜਣੇ ਕਾਬੂ

ਮਾਲੇਰਕੋਟਲਾ ਪੁਲੀਸ ਨੇ ਮੋਬਾਈਲ ਟਾਵਰਾਂ ਤੋਂ ਬੇਸ ਟਰਾਂਸੀਵਰ ਸਟੇਸ਼ਨ (ਬੀ ਟੀ ਐੱਸ) ਕਾਰਡ ਚੋਰੀ ਕਰਨ ਵਾਲੇ ਛੇ ਮੈਂਬਰੀ ਗਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਕਪਤਾਨ ਪੁਲੀਸ (ਆਈ) ਸਤਪਾਲ ਸ਼ਰਮਾ ਨੇ ਦੱਸਿਆ ਕਿ ਬੀਤੇ ਸਾਲ ਅਕਤੂਬਰ ’ਚ...

  • fb
  • twitter
  • whatsapp
  • whatsapp
featured-img featured-img
ਮਾਲੇਰਕੋਟਲਾ ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ।
Advertisement

ਮਾਲੇਰਕੋਟਲਾ ਪੁਲੀਸ ਨੇ ਮੋਬਾਈਲ ਟਾਵਰਾਂ ਤੋਂ ਬੇਸ ਟਰਾਂਸੀਵਰ ਸਟੇਸ਼ਨ (ਬੀ ਟੀ ਐੱਸ) ਕਾਰਡ ਚੋਰੀ ਕਰਨ ਵਾਲੇ ਛੇ ਮੈਂਬਰੀ ਗਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਕਪਤਾਨ ਪੁਲੀਸ (ਆਈ) ਸਤਪਾਲ ਸ਼ਰਮਾ ਨੇ ਦੱਸਿਆ ਕਿ ਬੀਤੇ ਸਾਲ ਅਕਤੂਬਰ ’ਚ ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਮੁਹਾਲੀ ਸਥਿਤ ਏਅਰਟੈੱਲ ਦੇ ਟਾਵਰ ਵਿੱਚੋਂ ਕੁੱਝ ਅਣਪਛਾਤੇ ਚੋਰਾਂ ਨੇ ਬੀ ਟੀ ਐੱਸ ਕਾਰਡ ਚੋਰੀ ਕਰ ਲਏ ਸਨ। ਥਾਣਾ ਅਮਰਗੜ੍ਹ ’ਚ ਦਰਜ ਕੇਸ ਦੀ ਤਫਤੀਸ਼ ਡੀ ਐੱਸ ਪੀ (ਆਈ) ਸਤੀਸ਼ ਕੁਮਾਰ ਦੀ ਅਗਵਾਈ ਹੇਠ ਸੀ ਆਈ ਏ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਸਾਈਬਰ ਇੰਸਪੈਕਟਰ ਮਨਜੋਤ ਸਿੰਘ ਦੇ ਹਵਾਲੇ ਕੀਤੀ ਗਈ ਸੀ। ਐੱਸ ਐੱਸ ਪੀ ਗਗਨ ਅਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਜਾਂਚ ਟੀਮ ਵੱਲੋਂ ਮਾਮਲੇ ਦੇ ਦੋ ਮੁਲਜ਼ਮਾਂ ਅਖਲੇਸ਼ ਉਰਫ਼ ਅਖਿਲ ਅਤੇ ਸਚਿਨ ਵਾਸੀ ਪੰਜੋਖਰਾ, ਜ਼ਿਲ੍ਹਾ ਅੰਬਾਲਾ (ਹਰਿਆਣਾ) ਨੂੰ ਨਾਮਜ਼ਦ ਕਰ ਕੇ 30 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸ ਪੀ ਨੇ ਦੱਸਿਆ ਕਿ ਪੁਲੀਸ ਜਾਂਚ ਟੀਮ ਵੱਲੋਂ ਦੋਵਾਂ ਕੋਲੋਂ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਨਾਲ ਇਸ ਵਾਰਦਾਤ ਵਿੱਚ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ, ਪੰਕਜ, ਸਮੀਰ ਮਲਿਕ ਅਤੇ ਨਾਫਿਸ ਵੀ ਸ਼ਾਮਲ ਸਨ। ਐੱਸ ਪੀ ਸਤਪਾਲ ਸ਼ਰਮਾ ਮੁਤਾਬਕ ਪੁਲੀਸ ਨੇ ਇਨ੍ਹਾਂ ਚਾਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪਤਾ ਲੱਗਿਆ ਹੈ ਕਿ ਉਹ ਰਾਤ ਸਮੇਂ ਮੁਹਾਲੀ, ਰੋਪੜ, ਪਟਿਆਲਾ ਅਤੇ ਸੰਗਰੂਰ ’ਚ ਸਥਿਤ ਮੋਬਾਇਲ ਟਾਵਰਾਂ ਦੇ ਬੀ ਟੀ ਐੱਸ ਕਾਰਡ ਚੋਰੀ ਕਰ ਕੇ ਗ਼ੈਰ- ਕਾਨੂੰਨੀ ਢੰਗ ਨਾਲ ਅੱਗੇ ਵੇਚਦੇ ਸਨ।

Advertisement
Advertisement
×