DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Singla Claims Credit for Swimming Pool Project: ਕਾਂਗਰਸ ਦੇ ਪ੍ਰਾਜੈਕਟਾਂ ਦਾ ਸਿਹਰਾ ਲੈ ਰਹੀ ਹੈ ‘ਆਪ’ ਸਰਕਾਰ: ਸਿੰਗਲਾ

ਵਾਰ ਹੀਰੋਜ਼ ਸਟੇਡੀਅਮ ਕੰਪਲੈਕਸ ’ਚ ਸਵੀਮਿੰਗ ਪੂਲ ਦੇ ਉਦਘਾਟਨ ’ਤੇ ਨਿਸ਼ਾਨਾ ਸੇਧਿਆ

  • fb
  • twitter
  • whatsapp
  • whatsapp
featured-img featured-img
ਵਾਰ ਹੀਰੋਜ਼ ਸਟੇਡੀਅਮ ’ਚ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਆਪਣੇ ਸਾਥੀਆਂ ਨਾਲ।
Advertisement

ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਦੌਰੇ ਅਤੇ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਕੰਪਲੈਕਸ ਵਿੱਚ ਨਵੇਂ ਸਵੀਮਿੰਗ ਪੂਲ ਦੇ ਉਦਘਾਟਨ ’ਤੇ ਪੰਜਾਬ ਸਰਕਾਰ ਉੱਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਨਜ਼ੂਰ ਹੋਇਆ ਸੀ ਅਤੇ ਇਸ ਲਈ ਲੋੜੀਂਦੇ ਫੰਡ ਵੀ ਉਸੇ ਸਮੇਂ ਜਾਰੀ ਕਰ ਦਿੱਤੇ ਗਏ ਸਨ ਜਦਕਿ ਮੌਜੂਦਾ ਸਰਕਾਰ ਸਿਰਫ਼ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੰਗਰੂਰ ਨੂੰ ਸਪੋਰਟਸ ਹੱਬ ਵਜੋਂ ਵਿਕਸਤ ਕਰਨ ਦੀ ਦੂਰਅੰਦੇਸ਼ੀ ਸੋਚ ਨਾਲ ਕਈ ਮਹੱਤਵਪੂਰਨ ਖੇਡ ਪ੍ਰਾਜੈਕਟ ਸ਼ੁਰੂ ਕੀਤੇ ਸਨ। ਉਨ੍ਹਾਂ ਦੱਸਿਆ ਕਿ ਸਿੰਥੈਟਿਕ ਐਥਲੈਟਿਕ ਟਰੈਕ, ਮਲਟੀਪਰਪਜ਼ ਸਪੋਰਟਸ ਹਾਲ, ਹਾਈ-ਮਾਸਟ ਲਾਈਟਾਂ, ਵਾਕਿੰਗ ਟਰੈਕ, ਸਕੇਟਿੰਗ ਰਿੰਕ ਅਤੇ ਵਾਲੀਬਾਲ-ਬਾਸਕਟਬਾਲ ਕੋਰਟਾਂ ਵਰਗੇ ਵਿਕਾਸ ਕਾਰਜ ਕਾਂਗਰਸ ਸਰਕਾਰ ਦੀ ਯੋਜਨਾ ਅਤੇ ਫੰਡਾਂ ਨਾਲ ਸੰਭਵ ਹੋਏ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਵੀਮਿੰਗ ਪੂਲ ਦੇ ਨਿਰਮਾਣ ਨੂੰ ਲਟਕਾਈ ਰੱਖਿਆ, ਜਿਸ ਕਾਰਨ ਇਸ ਦੀ ਲਾਗਤ 7.50 ਕਰੋੜ ਤੋਂ ਵੱਧ ਕੇ 9.50 ਕਰੋੜ ਹੋ ਗਈ। ਸ੍ਰੀ ਸਿੰਗਲਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਕਾਰਜਸ਼ੈਲੀ ਪਿਛਲੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਦਾ ਬਜਟ ਵਧਾ ਕੇ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਅਧੂਰਾ ਰੱਖਣ ਅਤੇ ਫਿਰ ਰਿਬਨ ਕੱਟ ਕੇ ਸਿਹਰਾ ਲੈਣ ਤੱਕ ਸੀਮਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕ ਜਾਣਦੇ ਹਨ ਕਿ ਖੇਡ ਢਾਂਚੇ ਦੀ ਨੀਂਹ ਕਿਹੜੀ ਸਰਕਾਰ ਨੇ ਰੱਖੀ ਅਤੇ ਵਿਕਾਸ ਲਈ ਅਸਲ ਯੋਗਦਾਨ ਕਿਸਦਾ ਰਿਹਾ।

Advertisement
Advertisement
×