DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿਮਰਤ ਖੰਗੂੜਾ ਨੇ door-to-door ਮੁਹਿੰਮ ਚਲਾਈ

ਸਾਬਕਾ ਵਿਧਾਇਕ ਗੋਲਡੀ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਵੰਡਿਆ

  • fb
  • twitter
  • whatsapp
  • whatsapp
featured-img featured-img
ਘਨੌਰੀ ਕਲਾਂ ਵਿੱਚ ਲੋਕਾਂ ਨੂੰ ਮਿਲਦੀ ਹੋਈ ਸਿਮਰਤ ਖੰਗੂੜਾ।
Advertisement

ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਪਤਨੀ ਸਿਮਰਤ ਖੰਗੂੜਾ ਨੇ ਅੱਜ ਪਿੰਡ ਘਨੌਰੀ ਕਲਾਂ ਵਿੱਚ ਡੋਰ-ਟੂ-ਡੋਰ ਮੁਹਿੰਮ ਤਹਿਤ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਗਿਆ। ਉਨ੍ਹਾਂ ਜਿੱਥੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਅਤੇ ਵੱਖ-ਵੱਖ ਲੋਕ ਮਸਲਿਆਂ ਸਬੰਧੀ ਸਵਾਲ ਉਠਾਏ, ਉੱਥੇ ਕਾਂਗਰਸ ਦੀਆਂ ਨੇਕ ਨੀਤੀਆਂ ਅਤੇ ਸਾਬਕਾ ਵਿਧਾਇਕ ਗੋਲਡੀ ਖੰਗੂੜਾ ਦੇ ਕਾਰਜਕਾਲ ਦੌਰਾਨ ਕਰਵਾਏ ਕੰਮਾਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ। ਬੀਬੀ ਖੰਗੂੜਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ ‘ਮੇਰਾ ਮਾਣ, ਮੇਰੀ ਪਹਿਚਾਣ’ ਦੋ-ਵਰਕੀ ਵੰਡੀ ਜਾ ਰਹੀ ਹੈ, ਜਿਸ ਵਿੱਚ ਸਾਬਕਾ ਵਿਧਾਇਕ ਗੋਲਡੀ ਖੰਗੂੜਾ ਦੇ ਕਾਰਜਕਾਲ ਦੌਰਾਨ ਉਪਰੋਥਲੀ ਕਰਵਾਏ ਕੰਮਾਂ ਦਾ ਵੇਰਵਾ ਹੈ। ਇਸ ਤੋਂ ਇਲਾਵਾ ਕਰੋਨਾ ਕਾਲ ਦੌਰਾਨ ਲੋਕਾਂ ਦੀ ਕੀਤੀ ਸੇਵਾ, ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਤੱਕ ਪੈਦਲ ਯਾਤਰਾ, ਨਿਭਾਈ ਗਈ ਭੂਮਿਕਾ ਅਤੇ ਸੜਕ ਬਣਾਕੇ ਬੇਨੜਾ ਟੌਲ ਪਲਾਜ਼ੇ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਕੀਤੇ ਕੰਮਾਂ ਦਾ ਜ਼ਿਕਰ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਹਰ ਘਰ ਜਾ ਕੇ ਪੰਜਾਬ ਸਿਰ ਵਧ ਰਹੇ ਕਰਜ਼ੇ, ਨਸ਼ਿਆਂ ਦੀ ਵਧ ਰਹੀ ਤਾਦਾਦ, ਰੁਜ਼ਗਾਰ, ਸਿੱਖਿਆ, ਕੱਚੇ ਘਰਾਂ ਅਤੇ ਹੋਰ ਲੋਕ ਸਮੱਸਿਆਵਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸੇ ਤਹਿਤ ਲੋਕਾਂ ਨੂੰ ‘ਸਮੱਸਿਆ ਤੇ ਸੁਝਾਅ ਫਾਰਮ’ ਵੀ ਦਿੱਤੇ ਜਾ ਰਹੇ ਹਨ। ਇਸ ਦੌਰਾਨ ਲੋਕਾਂ ਤੋਂ ਸੁਝਾਅ ਵੀ ਲਏ ਗਏ ਹਨ। ਬੀਬੀ ਖੰਗੂੜਾ ਨੇ ਦੱਸਿਆ ਕਿ ਭਰੇ ਹੋਏ ਫਾਰਮ ਆਉਣ ਵਾਲੇ ਸਮੇਂ ਵਿੱਚ ਮੁੜ ਘਰ-ਘਰ ਜਾ ਕੇ ਇਕੱਠੇ ਕੀਤੇ ਜਾਣਗੇ, ਜਿਸ ਦੇ ਆਧਾਰ ’ਤੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਮੌਕੇ ਪਿੰਡ ਘਨੌਰੀ ਕਲਾਂ ਦੇ ਸਾਬਕਾ ਸਰਪੰਚ ਗੁਰਜੰਟ ਸਿੰਘ ਹੈਪੀ, ਸਾਬਕਾ ਸਮਿਤੀ ਮੈਂਬਰ ਨਰਿੰਦਰ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।

Advertisement
Advertisement
×