ਪਿਤਾ ਦੇ ਸਾਏ ਤੋਂ ਮਹਿਰੂਮ ਸਿਮਰਨ ਨੂੰ ਕਿਸਾਨ ਧਰਨੇ ਤੋਂ ਆਸ

ਪਿਤਾ ਦੇ ਸਾਏ ਤੋਂ ਮਹਿਰੂਮ ਸਿਮਰਨ ਨੂੰ ਕਿਸਾਨ ਧਰਨੇ ਤੋਂ ਆਸ

ਕਿਸਾਨ ਯੂਨੀਅਨ ਦਾ ਝੰਡਾ ਚੁੱਕੀ ਖੜ੍ਹੀ ਸਿਮਰਨ ਕੌਰ।

ਗੁਰਨਾਮ ਸਿੰਘ ਚੌਹਾਨ

ਪਾਤੜਾਂ, 22 ਨਵੰਬਰ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਦੇ ਮਘਦੇ ਅੰਗਿਆਰਾਂ ਉੱਤੇ ਬਹੁਤ ਸਾਰੇ ਅਜਿਹੇ ਲੋਕ ਪੈਰ ਰੱਖ ਰਹੇ ਹਨ, ਜਿਨ੍ਹਾਂ ਦਾ ਸੰਘਰਸ਼ ਨਾਲ ਦੂਰ-ਦੂਰ ਤਕ ਵਾਸਤਾ ਨਹੀਂ ਸੀ। ਇਸ ਸੰਘਰਸ਼ ਦੌਰਾਨ ਪਿੰਡਾਂ ਦੇ ਆਮ ਕਿਸਾਨ ਸਟੇਜਾਂ ਉੱਤੇ ਬੁਲਾਰੇ ਬਣ ਕੇ ਉੱਭਰ ਰਹੇ ਹਨ।

ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਵਾਲੀ ਸਬ-ਡਿਵੀਜ਼ਨ ਪਾਤੜਾਂ ਦੇ ਪਿੰਡ ਨਨਹੇੜਾ ਦੀ 16 ਸਾਲਾਂ ਦੀ ਸਿਮਰਨ ਦੀ ਕਹਾਣੀ ਕੁਝ ਵੱਖਰੀ ਹੈ। ਪਿਛਲੇ ਇੱਕ ਮਹੀਨੇ ਤੋਂ ਪਾਤੜਾਂ-ਪਟਿਆਲਾ ਰੋਡ ’ਤੇ ਚੱਲਦੇ ਰਿਲਾਇੰਸ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਏ ਧਰਨੇ ਵਿੱਚ ਮੋਰਚਾ ਮੱਲੀ ਬੈਠੀ ਸਿਮਰਨ ਦੇ ਸਿਰੋਂ ਅੱਠ ਸਾਲ ਪਹਿਲਾਂ ਪਿਤਾ ਦਾ ਸਾਇਆ ਉੱਠ ਗਿਆ ਤੇ ਪੰਦਰਾਂ ਦਿਨ ਬਾਅਦ ਵੱਡਾ ਭਰਾ ਵੀ ਜਹਾਨੋਂ ਕੂਚ ਕਰ ਗਿਆ। ਪਰਿਵਾਰ ਦਾ ਇੱਕੋ-ਇੱਕ ਸਹਾਰਾ ਛੋਟਾ ਭਰਾ ਰਹਿ ਗਿਆ, ਜੋ ਦਿਵਿਆਂਗ ਹੈ। ਪਰਿਵਾਰ ਕੋਲ ਖੇਤੀ ਕਰਨ ਲਈ ਜ਼ਮੀਨ ਨਹੀਂ ਹੈ। ਦਿਵਿਆਂਗ ਭਰਾ ਮਿਹਨਤ ਕਰ ਕੇ ਪਰਿਵਾਰ ਦੋ ਪਾਲਣ-ਪੋਸ਼ਣ ਕਰ ਰਿਹਾ ਹੈ। ਧਰਨੇ ਵਿੱਚ ਬੈਠੀ ਸਿਮਰਨ ਦਾ ਜੋਸ਼ ਦੇਖਣ ਵਾਲਾ ਹੈ। ਉਹ ਸਵੇਰੇ ਘਰੋਂ ਆਉਂਦੀ ਹੈ ਤੇ ਸ਼ਾਮ ਨੂੰ ਵਾਪਸ ਮੁੜ ਜਾਂਦੀ ਹੈ। ਉਸ ਵੱਲੋਂ ਹਰ ਰੋਜ਼ ਗੜਕਵੀਂ ਆਵਾਜ਼ ਵਿੱਚ ਸਟੇਜ ਉੱਤੇ ਦਿੱਤਾ ਜਾਂਦਾ ਭਾਸ਼ਣ ਹਰ ਇੱਕ ਦਾ ਧਿਆਨ ਖਿੱਚਦਾ ਹੈ। ਸਿਮਰਨ ਦੱਸਦੀ ਹੈ ਕਿ ਭਾਵੇਂ ਗ਼ਰੀਬੀ ਕਾਰਨ ਦਸਵੀਂ ਤੋਂ ਬਾਅਦ ਪੜ੍ਹਾਈ ਵਿਚਾਲੇ ਛੁੱਟ ਗਈ ਪਰ ਪੜ੍ਹਨ ਦੇ ਅਰਮਾਨ ਹਾਲੇ ਵੀ ਦਿਲ ਵਿੱਚ ਹਨ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਸੰਘਰਸ਼ ਤਾਂ ਕਿਸਾਨਾਂ ਦਾ ਹੈ ਤਾਂ ਉਸ ਨੇ ਕਿਹਾ ਕਿ ਜੇ ਕਿਸਾਨ ਨਾ ਰਿਹਾ ਤਾਂ ਖੇਤ ਮਜ਼ਦੂਰ ਕਿੱਥੋਂ ਰਹਿਣਗੇ। ਇਸ ਲਈ ਉਹ ਆਪਣੇ ਬਿਹਤਰ ਭਵਿੱਖ ਦੀ ਆਸ ਲੈ ਕੇ ਧਰਨੇ ਵਿੱਚ ਰੋਜ਼ਾਨਾ ਹਾਜ਼ਰੀ ਭਰ ਰਹੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All