DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿੱਖ ਸਮਾਜ ਅੱਜ ਵੀ ਜਾਤ-ਪਾਤ ਦੀ ਲਪੇਟ ’ਚ: ਭੱਟੀ

ਬਾਣੀ ਵਿਚਾਰ ਚੇਤਨਾ ਮੰਚ ਨੇ ਸੈਮੀਨਾਰ ਕਰਾਇਆ

  • fb
  • twitter
  • whatsapp
  • whatsapp
featured-img featured-img
ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਗੁਰੂ ਰਵਿਦਾਸ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਵੱਲੋਂ ਚਲਾਈ ਜਾ ਰਹੀ ਸੈਮੀਨਾਰਾਂ ਦੀ ਲੜੀ ਤਹਿਤ ਨੌਵਾਂ ਸੈਮੀਨਾਰ ਪਟਿਆਲਾ ਦੇ ਰਣਜੀਤ ਨਗਰ ਦੇ ਗੁਰੂ ਰਵਿਦਾਸ ਭਵਨ ਵਿੱਚ ਕਰਵਾਇਆ ਗਿਆ। ਸ੍ਰੀ ਗੁਰੂ ਰਵਿਦਾਸ ਮਿਸ਼ਨਰੀ ਸੁਸਾਇਟੀ ਦੇ ਸਹਿਯੋਗ ਨਾਲ ਕਰਾਏ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਭਗਤਾਂ, ਭੱਟਾਂ ਤੇ ਗੁਰੂ ਸਾਹਿਬਾਨ ਦੀ ਮਨੁਖਤਾ ਦੀ ਅਗਵਾਈ ਕਰਦੀ ਬਾਣੀ ਰੋਜ਼ਾਨਾ ਪੜ੍ਹੀ ਜਾਂਦੀ ਹੈ ਪਰ ਫਿਰ ਵੀ ਅਜੋਕਾ ਸਿੱਖ ਸਮਾਜ ਜਾਤ-ਪਾਤ ਵਿੱਚ ਉਲਝਿਆ ਹੋਇਆ ਹੈ। ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਨੇ ਕਿਰਤ ਕਰਦੇ ਹੱਥਾਂ ਨੂੰ ਮਹਾਨ ਬਣਾਇਆ ਪਰ ਦੁੱਖ ਹੈ ਕਿ ਅੱਜ ਵੀ ਕਿਰਤੀਆਂ ਦੀ ਕਦਰ ਨਹੀਂ ਪਾਈ ਜਾਂਦੀ। ਡਾ. ਗੁਰਮੀਤ ਕੱਲਰਮਾਜਰੀ ਨੇ ਕਿਹਾ ਕਿ ਪੜ੍ਹੇ-ਲਿਖੇ ਵਰਗ ਨੂੰ ਨਫ਼ਰਤ ਮਿਟਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਮੰਚ ਵੱਲੋਂ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੇ ਨਾਮ ’ਤੇ ‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਮੁੜ ਅਰਦਾਸ ’ਚ ਸ਼ਾਮਲ ਕਰਨ ਲਈ ਪਾਏ ਮਤੇ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਉਹ ਇਹ ਮੁੱਦਾ ਅਕਾਲ ਤਖ਼ਤ ’ਤੇ ਲਿਜਾਣਗੇ। ਮੰਚ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ’ਚ ਦਰਜ ਬਾਣੀਕਾਰਾਂ ਦਾ ਸਤਿਕਾਰ ਪੂਰੇ ਸਮਾਜ ਵਿੱਚ ਹੋਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਸਿਖਿਆ ਅਫਸਰ ਅਮਰਜੀਤ ਸਿੰਘ, ਡਾ. ਕਸ਼ਮੀਰ ਸਿੰਘ, ਡਾ. ਸੰਤੋਖ ਸਿੰਘ, ਫਕੀਰ ਚੰਦ ਜੱਸਲ, ਨੰਦ ਲਾਲ, ਨਰੇਸ਼ ਗਾਟ, ਸੁਖਵਿੰਦਰ ਸਿੰਘ ਕਾਨੂੰਨਗੋ, ਗੋਬਿੰਦਰ ਸਿੰਘ, ਗੁਰਮੁਖ ਸਿੰਘ, ਆਈ ਟੀ ਓ ਜਰਨੈਲ ਸਿੰਘ, ਕੁਲਵੰਤ ਸਿੰਘ ਨਾਰੀਕੇ, ਗੱਜਣ ਸਿੰਘ, ਰਾਜਿੰਦਰ ਸਿੰਘ ਚਪੜ ਰਾਜਪੁਰਾ, ਸੁਰਜੀਤ ਸਿੰਘ ਬਾਰਨ ਆਦਿ ਨੇ ਵੀ ਹਾਜ਼ਰੀ ਭਰੀ।

Advertisement
Advertisement
×