ਮੂਨਕ ਦੇ ਯੂਨੀਵਰਸਿਟੀ ਕਾਲਜ ਪੁੱਜਣ ’ਤੇ ਵੀਸੀ ਦਾ ਘਿਰਾਓ

ਮੂਨਕ ਦੇ ਯੂਨੀਵਰਸਿਟੀ ਕਾਲਜ ਪੁੱਜਣ ’ਤੇ ਵੀਸੀ ਦਾ ਘਿਰਾਓ

ਵਾਈਸ ਚਾਂਸਲਰ ਦੀ ਗੱਡੀ ਘੇਰਦੇ ਹੋਏ ਵਿਦਿਆਰਥੀ ਤੇ ਮਾਪੇ।

ਕਰਮਵੀਰ ਸਿੰਘ ਸੈਣੀ
ਮੂਨਕ, 3 ਅਗਸਤ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਵੇਂ ਸੈਸ਼ਨ ਤੋਂ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ 10 ਫੀਸਦੀ ਕੀਤੇ ਗਏ ਵਾਧੇ ਅਤੇ ਨਾਲ ਹੀ ਐੱਸਸੀ ਵਿਦਿਆਰਥੀਆਂ ਨੂੰ ਲਗਾਏ ਗਏ ਪੀਟੀਏ ਫੰਡ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਰੋਸ ਵਜੋਂ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦਾ ਯੂਨੀਵਰਸਿਟੀ ਕਾਲਜ ਮੂਨਕ ਵਿੱਚ ਪੁੱਜਣ ’ਤੇ ਘਿਰਾਓ ਕੀਤਾ ਗਿਆ।

ਇਸ ਮੌਕੇ ਜਦੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਵੀਸੀ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਗੱਲ ਟਾਲਣੀ ਚਾਹੀ ਪਰ ਵਿਦਿਆਰਥੀਆਂ ਦੇ ਘਿਰਾਓ ਕਰਨ ’ਤੇ ਵੀਸੀ ਨੂੰ ਗੱਲਬਾਤ ਕਰਨੀ ਪਈ ਪਰ ਉਨ੍ਹਾਂ ਕੋਲ ਕਿਸੇ ਵੀ ਗੱਲ ਦਾ ਤਰਕਪੂਰਨ ਜਵਾਬ ਨਹੀਂ ਸੀ। ਅਖੀਰ ਵਿੱਚ ਜਦੋਂ ਵਿਦਿਆਰਥੀਆ ਨੇ ਵੀਸੀ ਦਾ ਘਿਰਾਓ ਨਾ ਛੱਡਿਆ ਤਾਂ ਉਨ੍ਹਾਂ ਆਪਣੀ ਕਾਰ ਛੱਡ ਕੇ ਕਾਲਜ ਵਿੱਚੋਂ ਜਾ ਭੱਜੇ। ਵਿਦਿਆਰਥੀ ਆਗੂ ਜਗਸੀਰ ਸਿੰਘ, ਹੁਸ਼ਿਆਰ ਸਿੰਘ ਤੇ ਸੁਨੀਲ ਕੁਮਾਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਵਾਂ ਵੀਸੀ ਅਰਵਿੰਦ ਨੂੰ ਸਰਕਾਰ ਨੇ ਗਿਣ ਮਿਥ ਕੇ ਲਗਾਇਆ ਗਿਆ ਹੈ, ਇਸ ਕਰਕੇ ਉਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਲਾਗੂ ਕਰ ਰਹੇ ਹਨ। ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਜੇਕਰ ਵਧਾਈਆਂ ਫੀਸਾਂ ਦੇ ਫੈਸਲੇ ਵਾਪਸ ਨਹੀਂ ਲਏ ਜਾਂਦੇ ਤਾਂ ਵਿਦਿਆਰਥੀ ਆਪਣੇ ਸੰਘਰਸ਼ ਨੂੰ ਤੇਜ਼ ਕਰਨਗੇ ਅਤੇ ਹਰ ਕਾਲਜ ਵਿੱਚ ਵੀਸੀ ਜਾਂ ਯੂਨੀਵਰਸਿਟੀ ਦਾ ਕੋਈ ਵੀ ਅਧਿਕਾਰੀ ਪਹੁੰਚਣ ਤੇ ਘਿਰਾਓ ਕੀਤਾ ਜਾਵੇਗਾ। ਅੱਜ ਦੇ ਇਸ ਪਰੋਗਰਾਮ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਮਾਇਤ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ, ਸੁਖਰਾਮ, ਸੰਦੀਪ ਸਿੰਘ, ਸੱਤਨਾਮ ਸਿੰਘ, ਗੁਰਦੀਪ ਸਿੰਘ, ਪੁਸ਼ਪਿੰਦਰ ਕੌਰ ਅਤੇ ਹੋਰ ਵਿਦਿਆਰਥੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All