DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Shubham Sharma’s Family Celebrates Punjab Youth Congress Victory: ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਸ਼ੁਭਮ ਸ਼ਰਮਾ ਦੇ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ

ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ

  • fb
  • twitter
  • whatsapp
  • whatsapp
featured-img featured-img
ਸ਼ੁਭਮ ਸ਼ਰਮਾ ਦੇ ਪਰਿਵਾਰਕ ਮੈਂਬਰ ਤੇ ਐੱਮ ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ੁਸ਼ੀ ਸਾਂਝੀ ਕਰਦੇ ਹੋਏ।
Advertisement
ਪੰਜਾਬ ਯੂਥ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸ਼ੁਭਮ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ। ਸ਼ੁਭਮ ਸ਼ਰਮਾ ਦੇ ਪਰਿਵਾਰ ਮੈਂਬਰਾਂ ਵਿੱਚ ਪਿਤਾ ਰਵੀ ਭੂਸ਼ਨ, ਮਾਤਾ ਸੋਨੀਆ ਸਰਮਾ, ਸ਼ੁਭਮ ਸ਼ਰਮਾ ਦੀ ਪਤਨੀ ਆਰਤੀ ਸ਼ਰਮਾ, ਬੇਟਾ ਮੌਰਿਆ ਦੇਵਗਨ ਤੇ ਰੂਦਰ ਦੇਵਗਨ, ਭਰਾ ਵੰਸ਼ ਦੇਵਗਨ, ਭੈਣ ਐਜਲ ਸ਼ਰਮਾ, ਭਾਬੀ ਆਂਚਲ ਸ਼ਰਮਾ, ਤਾਇਆ ਨਰੇਸ਼ ਕੁਮਾਰ ਕਾਲਾ ਤੇ ਰਾਕੇਸ਼ ਕੁਮਾਰ, ਚਾਚਾ ਅਨਿਲ ਕੁਮਾਰ, ਦਾਦਾ ਤਰਸੇਮ ਲਾਲ ਸ਼ਰਮਾ, ਚਾਚਾ ਵਿੰਪਨ ਸਰਮਾ, ਚਾਚੀ ਅੰਜੂ ਸ਼ਰਮਾ ਤੇ ਰਿਸ਼ਤੇਦਾਰਾਂ ਵੱਲੋਂ ਖੂਬ ਭੰਗੜੇ ਪਾਏ ਗਏ। ਸ਼ਹਿਰ ਅੰਦਰ ਸ਼ੁਭਮ ਸ਼ਰਮਾ ਦੇ ਸਮਰਥਕਾਂ ਨੇ ਵੀ ਖ਼ੁਸ਼ੀ ਮਨਾਈ ਕਿਉਂਕਿ ਕਿ ਸ਼ਹਿਰ ਅੰਦਰ ਸ਼ੁਭਮ ਸ਼ਰਮਾ ਉਰਫ਼ ਸ਼ੁਭੀ ਦਾ ਅਸਰ ਰਸੂਖ਼ ਕਾਫ਼ੀ ਹੈ। ਇਸ ਮੌਕੇ ਸ਼ੁਭਮ ਸ਼ਰਮਾ ਦੇ ਪਿਤਾ ਰਵੀ ਭੂਸ਼ਨ ਨੇ ਕਿਹਾ ਕਿ ਸ਼ੁਭਮ ਸ਼ਰਮਾ ਨੇ ਪੰਜਾਬ ਯੂਥ ਕਾਂਗਰਸ ਦੀ ਚੋਣ ਵੱਡੇ ਫ਼ਰਕ ਨਾਲ ਜਿੱਤ ਕੇ ਕਾਂਗਰਸ ਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ ਦੇ ਨੌਜਵਾਨਾਂ ਨੇ ਸ਼ੁਭਮ ਸ਼ਰਮਾ ਨੂੰ ਵੱਡੇ ਪੱਧਰ ’ਤੇ ਸਹਿਯੋਗ ਦਿੱਤਾ ਹੈ ਜਿਸ ਲਈ ਸ਼ਰਮਾ ਪਰਿਵਾਰ ਉਨ੍ਹਾਂ ਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਵੀ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣਾ ਆਾਸ਼ੀਰਵਾਦ ਉਸ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ੁਭਮ ਸਾਰਿਆਂ ਨੂੰ ਨਾਲ ਲੈ ਕੇ ਚੱਲੇਗਾ ਤੇ ਪਾਰਟੀ ਨੂੰ ਪੰਜਾਬ ਅੰਦਰ ਮਜ਼ਬੂਤ ਕਰੇਗਾ ਤੇ ਯੂਥ ਨੂੰ ਪਾਰਟੀ ਨਾਲ ਜੋੜੇਗਾ।

Advertisement

Advertisement

Advertisement
×