ਕਿਸਾਨ ਜਥੇਬੰਦੀ ਦੇ ਝੰਡੇ ਵੇਚਦਾ ਫੜਿਆ ਦੁਕਾਨਦਾਰ

* ਜਥੇਬੰਦੀ ਵੱਲੋਂ ਗਾਹਕ ਬਣਾ ਕੇ ਭੇਜੇ ਕਿਸਾਨ ਨੂੰ 30 ਰੁਪਏ ਦੇ ਹਿਸਾਬ ਨਾਲ ਵੇਚੇ ਪੰਜ ਝੰਡੇ

ਕਿਸਾਨ ਜਥੇਬੰਦੀ ਦੇ ਝੰਡੇ ਵੇਚਦਾ ਫੜਿਆ ਦੁਕਾਨਦਾਰ

ਦੁਕਾਨਦਾਰ ਵੱਲੋਂ ਵੇਚੇ ਝੰਡੇ ਵਿਖਾਉਂਦੇ ਹੋਏ ਭਾਕਿਯੂ ਏਕਤਾ ਉਗਰਾਹਾਂ ਦੇ ਕਿਸਾਨ।

ਗੁਰਦੀਪ ਸਿੰਘ ਲਾਲੀ

ਸੰਗਰੂਰ, 24 ਜਨਵਰੀ

ਕਿਸਾਨੀ ਸੰਘਰਸ਼ ਦੀ ਆੜ ’ਚ ਸ਼ਹਿਰ ਦੇ ਇੱਕ ਦੁਕਾਨਦਾਰ ਵਲੋਂ ਕਥਿਤ ਤੌਰ ’ਤੇ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸਦਾ ਪਤਾ ਲੱਗਦਿਆਂ ਹੀ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਵੱਲੋਂ ਦੁਕਾਨ ਅੱਗੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਗਈ ਤੇ  ਕਿਸਾਨ ਜਥੇਬੰਦੀ ਦੇ ਝੰਡੇ ਵੇਚਣ ਦੇ ਮਾਮਲੇ ਨੂੰ ਗੈਰਕਾਨੂੰਨੀ ਕਰਾਰ ਦਿੱਤਾ। ਮੌਕੇ ’ਤੇ ਥਾਣਾ ਸਿਟੀ-1 ਦੇ ਐੱਸਐੱਚਓ ਪ੍ਰਿਤਪਾਲ ਸਿੰਘ ਸਮੇਤ ਪੁਲੀਸ ਪਾਰਟੀ ਪੁੱਜ ਗਏ ਜਿਨ੍ਹਾਂ ਦੀ ਮੌਜੂਦਗੀ ’ਚ ਕਿਸਾਨਾਂ ਵਲੋਂ ਦੁਕਾਨ ਵਿੱਚੋਂ 60 ਝੰਡੇ ਬਰਾਮਦ ਕੀਤੇ ਗਏ।ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿਚ ‘‘ਮਿੱਤਲ ਟਰੇਡਰਜ਼’’ ਦੀ ਦੁਕਾਨ ’ਤੇ ਕਿਸਾਨ ਜਥੇਬੰਦੀ ਦੇ ਝੰਡੇ ਵੇਚੇ ਜਾ ਰਹੇ ਹਨ। ਇਸ ਮਗਰੋਂ ਉਨ੍ਹਾਂ ਨੇ ਇੱਕ ਕਿਸਾਨ ਨੂੰ ਗਾਹਕ ਬਣਾ ਕੇ ਦੁਕਾਨ ’ਤੇ ਭੇਜਿਆ ਤੇ ਦੁਕਾਨ ਮਾਲਕ ਨੇ ਉਸ ਕਿਸਾਨ ਤੋਂ 30 ਰੁਪਏ ਪ੍ਰਤੀ ਝੰਡਾ ਦੇ ਹਿਸਾਬ ਨਾਲ 150 ਰੁਪਏ ਵਸੂਲ ਪਾ ਕੇ ਪੰਜ ਝੰਡੇ ਦੇ ਦਿੱਤੇ। ਝੰਡਿਆਂ ਉਪਰ ਕਿਸਾਨ ਜਥੇਬੰਦੀ ਦਾ ਨਾਂ ਭਾਕਿਯੂ ਉਗਰਾਹਾਂ ਲਿਖਿਆ ਸੀ। ਇਸ ਮਗਰੋਂ ਜਥੇਬੰਦੀ ਦੇ ਕਾਰਕੁਨ ਕਿਸਾਨ ਦੁਕਾਨ ’ਤੇ ਪਹੁੰਚ ਗਏ ਤੇ ਪੁਲੀਸ ਨੂੰ ਸੂਚਨਾ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਭਾਵੇਂ ਦੁਕਾਨਦਾਰ ਨੇ ਅਣਜਾਣੇ ਵਿਚ ਹੋਈ ਗਲਤੀ ਦੱਸਦਿਆਂ ਮੁਆਫ਼ੀ ਮੰਗ ਲਈ ਹੈ ਪਰ ਕੋਈ ਵੀ ਦੁਕਾਨਦਾਰ ਕਿਸਾਨ ਜਥੇਬੰਦੀ ਦੇ ਝੰਡੇ ਨਹੀਂ ਵੇਚ ਸਕਦਾ। ਉਨ੍ਹਾਂ ਦੱਸਿਆ ਕਿ ਯੂਨੀਅਨ ਵਲੋਂ ਝੰਡੇ ਖੁਦ ਤਿਆਰ ਕਰਵਾਏ ਜਾਂਦੇ ਹਨ ਜੋ ਕਿ ਬਲਾਕ ਪੱਧਰ  ਤੋਂ ਲੈ ਕੇ ਸੂਬਾ ਪੱਧਰ ਤੱਕ ਯੂਨੀਅਨ ਆਗੂ ਹੀ ਕਿਸਾਨਾਂ ਨੂੰ ਵੰਡਦੇ ਹਨ।  ਇਸ ਮੌਕੇ ਦੁਕਾਨ ਮਾਲਕ ਸੁਰਿੰਦਰ ਮਿੱਤਲ ਨੇ ਦੱਸਿਆ ਕਿ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਦੇ ਹਨ। ਕਈ ਗਾਹਕ ਉਨ੍ਹਾਂ ਦੀ ਦੁਕਾਨ ਤੋਂ ਕਿਸਾਨ ਜਥੇਬੰਦੀ ਦੇ ਝੰਡਿਆਂ ਦੀ ਮੰਗ ਕਰ ਰਹੇ ਸੀ। ਇਸ ਕਰਕੇ ਹੀ ਉਨ੍ਹਾਂ ਨੇ ਦਿੱਲੀ ਤੋਂ ਇਹ ਝੰਡੇ ਲਿਆ ਕੇ ਰੱਖ ਲਏ ਸੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕਿਸਾਨ ਜਥੇਬੰਦੀ ਦੇ ਝੰਡਿਆਂ ਨੂੰ ਵੇਚਿਆ ਨਹੀਂ ਜਾ ਸਕਦਾ। ਅਣਜਾਣੇ ’ਚ ਗਲਤੀ ਹੋਈ ਹੈ।  ਥਾਣਾ ਸਿਟੀ-1 ਦੇ ਇੰਚਾਰਜ ਐਸ.ਐਚ.ਓ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ਪਰ ਪੁੱਜ ਗਈ ਸੀ ਪਰੰਤੂ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All