Advertisement
ਸੰਗਰੂਰ ਦੇ ਨਿਸ਼ਾਨੇਬਾਜ਼ ਜਗਤਵੀਰ ਸਿੰਘ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਸ਼ਾਰਟਗੰਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨੇ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗਾ ਜਿੱਤ ਕੇ ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਮੋਤੀ ਬਾਗ ਗੰਨ ਕਲੱਬ ਪਟਿਆਲਾ ਵਿੱਚ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਜਗਤਵੀਰ ਨੇ ਪੰਜਾਬ ਯੂਨੀਵਰਸਿਟੀ ਦੀ ਟੀਮ ਨੂੰ ਜੇਤੂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਦੇ ਪਿਤਾ ਰਾਜਿੰਦਰਪਾਲ ਸਿੰਘ ਭੱਲੂ ਨੇ ਇਸ ਸਫ਼ਲਤਾ ਲਈ ਕੋਚ ਵਿਸ਼ਵਦੇਵ ਸਿੰਘ ਸਿੱਧੂ ਅਤੇ ਅਮਰਜੰਗ ਸਿੰਘ ਸਿੱਧੂ ਦੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ।
Advertisement
Advertisement
×

