DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

sherpur news: ਜਹਾਂਗੀਰ ’ਚ ਫੈਕਟਰੀ ਅੱਗੇ ਕਿਸਾਨ ਡਟੇ

ਸ਼ੇਰਪੁਰ-ਧੂਰੀ ਮਾਰਗ ’ਤੇ 55 ਘੰਟਿਆਂ ਤੋਂ ਆਵਾਜਾਈ ਠੱਪ; ਸੰਘਰਸ਼ ਹੋਰ ਗਰਮਾਉਣ ਦੇ ਆਸਾਰ

  • fb
  • twitter
  • whatsapp
  • whatsapp
featured-img featured-img
ਜਹਾਂਗੀਰ ਫੈਕਟਰੀ ਦਾ ਬਾਹਰੀ ਝਲਕ।
Advertisement
ਈਥਾਨੋਲ ਬਣਾਉਣ ਵਾਲੀ ਫੈਕਟਰੀ ਹਾਰਪ ਕੈਮੀਕਲਜ਼ ਅੱਗੇ ਸੜਕ ’ਤੇ ਅੱਜ ਦੇਰ ਸ਼ਾਮ ਤੱਕ ਵੱਡੀ ਗਿਣਤੀ ਵਿੱਚ ਕਿਸਾਨ, ਨੌਜਵਾਨ ਅਤੇ ਕਿਸਾਨ ਬੀਬੀਆਂ ਡਟੀਆਂ ਹੋਈਆਂ ਸਨ। ਲਗਾਤਾਰ 55 ਘੰਟਿਆਂ ਤੋਂ ਸ਼ੇਰਪੁਰ-ਧੂਰੀ ਮੁੱਖ ਮਾਰਗ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਸਕੂਲੀ ਅਧਿਆਪਕਾ, ਸਕੂਲੀ ਬੱਸਾਂ, ਟਰੱਕਾਂ, ਗੱਡੀਆ ਅਤੇ ਹੋਰ ਰਾਹਗੀਰਾਂ ਨੂੰ ਦੂਰ-ਦੁਰਾਡੇ ਦੇ ਪਿੰਡਾਂ ਵਿੱਚੋਂ ਲੰਘ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈ ਰਿਹਾ ਹੈ। ਧਰਨੇ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਮਿਲ ਰਹੀ ਸਰਗਰਮ ਹਮਾਇਤ ਦੇ ਮੱਦੇਨਜ਼ਰ ਇਹ ਮਾਮਲਾ ਹੋਰ ਗਰਮਾਉਣ ਦੇ ਆਸਾਰ ਬਣੇ ਹੋਏ ਹਨ।

ਚੱਲ ਰਹੇ ਸੰਘਰਸ਼ ਦੌਰਾਨ ਅੱਜ ਸਵੇਰ ਤੋਂ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਦੇ ਦੇ ਅਧਿਕਾਰੀਆਂ ਦੇ ਧਰਨੇ ਵਿੱਚ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਸੀ, ਪਰ ਦੇਰ ਸ਼ਾਮ ਤੱਕ ਸਿਵਲ ਜਾਂ ਪੁਲੀਸ ਪ੍ਰਸ਼ਾਸਨ ਦਾ ਕੋਈ ਵੀ ਸਮਰੱਥ ਅਧਿਕਾਰੀ ਧਰਨਾਕਾਰੀਆਂ ਕੋਲ ਨਹੀਂ ਪਹੁੰਚਿਆ। ਉਂਝ, ਲੰਘੀ ਰਾਤ ਡੀ ਐੱਸ ਪੀ ਗੁਰਪ੍ਰੀਤ ਸਿੰਘ ਅਤੇ ਐੱਸ ਐੱਚ ਓ ਕਰਨਵੀਰ ਸਿੰਘ ਸੰਧੂ ਨੇ ਧਰਨਾਕਾਰੀਆਂ ਨੂੰ ਲੋਕ ਹਿੱਤਾਂ ਦੇ ਮੱਦੇਨਜ਼ਰ ਰਾਤ ਸਮੇਂ ਸੜਕ ਖੋਲ੍ਹਣ ਦੀ ਅਪੀਲ ਕੀਤੀ ਸੀ ਪਰ ਧਰਨਾਕਾਰੀ ਮੰਗਾਂ ਮੰਨੇ ਜਾਣ ਤੱਕ ਪੱਕਾ ਜਾਮ ਲਾਈ ਰੱਖਣ ਲਈ ਬਜ਼ਿੱਦ ਸਨ। ਅੱਜ ਧਰਨਾਕਾਰੀਆਂ ਨੂੰ ਕਮੇਟੀ ਆਗੂ ਜਸਪਾਲ ਸਿੰਘ ਜੱਸਾ, ਗੁਰਕੀਰਤਨ ਸਿੰਘ ਬਮਾਲ, ਲਖਵੀਰ ਸਿੰਘ, ਮੋਹਣਜੀਤ ਸਿੰਘ ਸੇਰੋਂ, ਨਰਿੰਦਰ ਸਿੰਘ ਕਾਲਾਬੂਲਾ, ਡਾਕਟਰ ਬਿਨੇਪਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜਗਤਾਰ ਸਿੰਘ ਘਨੌਰ ਨੇ ਸੰਬੋਧਨ ਕੀਤਾ।

Advertisement

ਜ਼ੈੱਡ ਐੱਲ ਡੀ ਦੀ ਉਲੰਘਣਾ ਸਬੰਧੀ ਫੈਕਟਰੀ ਨੂੰ ਨੋਟਿਸ ਜਾਰੀ

ਲੋਕਾਂ ਦੇ ਸੰਘਰਸ਼ ’ਤੇ ਸ਼ਿਕਾਇਤਾਂ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ ਫੈਕਟਰੀ ਵੱਲੋਂ ਜ਼ੀਰੋ ਲਿਕਵਿਡ ਡਿਸਚਾਰਜ ਦੀਆਂ ਸ਼ਰਤਾਂ ਦੀ ਕਥਿਤ ਉਲੰਘਣਾ ਕਰਨ ਦੇ ਮਾਮਲੇ ਵਿੱਚ ਹੁਣ ਫੈਕਟਰੀ ਚਲਾਉਣ ਦੀ ਦਿੱਤੀ ਸਹਿਮਤੀ ਰੱਦ ਕਰਨ ਅਤੇ ਵਾਤਾਵਰਨੀ ਮੁਆਵਜ਼ਾ ਲਗਾਉਣ ਦੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। ਵਿਭਾਗ ਦੇ ਐਕਸੀਅਨ ਰੋਹਿਤ ਸਿੰਗਲਾ ਨੇ ਸੰਪਰਕ ਕਰਨ ’ਤੇ ਨੋਟਿਸ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੰਘਰਸ਼ ਕਰ ਰਹੇ ਪਿੰਡ ਵਾਲਿਆਂ ਨੇ ਮੌਕੇ ’ਤੇ ਰਾਖ ਨਾਲ ਲੱਦਿਆ ਟਿੱਪਰ ਵਿਖਾਇਆ ਸੀ ਜਿਸ ਵਿੱਚੋਂ ਰਿਸਦਾ ਪਾਣੀ ਜ਼ੀਰੋ ਲਿਕੁਇਡ ਡਿਸਚਾਰਜ ਸ਼ਰਤ ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਦੀ ਮੈਨੇਜਮੈਂਟ ਨੂੰ ਆਪਣਾ ਪੱਖ ਰੱਖਣ ਲਈ 22 ਅਕਤੂਬਰ ਦੀ ਤਰੀਕ ਦਿੱਤੀ ਗਈ ਹੈ। ਦੂਜੇ ਪਾਸੇ ਫੈਕਟਰੀ ਮੈਨੇਜਮੈਂਟ ਪਹਿਲਾਂ ਹੀ ਧਰਨਾਕਾਰੀਆਂ ਵੱਲੋਂ ਵਾਤਾਵਰਨ ਪ੍ਰਦੂਸ਼ਨ ਸਬੰਧੀ ਲਾਏ ਜਾ ਰਹੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦੇ ਚੁੱਕੀ ਹੈ।

Advertisement

Advertisement
×