DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sewage crisis: ਬਸਤੀ ਵਾਸੀ ਮਾੜੇ ਸੀਵਰੇਜ ਪ੍ਰਬੰਧਾਂ ਖ਼ਿਲਾਫ਼ ਭਰਾਜ ਨੂੰ ਮਿਲੇ

ਗੰਭੀਰ ਸਮੱਸਿਆ ਦੇ ਤੁਰੰਤ ਹੱਲ ਦੀ ਮੰਗ; ਵਿਧਾਇਕਾ ਨੇ ਜਲਦ ਹੱਲ ਦਾ ਭਰੋਸਾ ਦਿਵਾਇਆ

  • fb
  • twitter
  • whatsapp
  • whatsapp
featured-img featured-img
ਸੁੰਦਰ ਬਸਤੀ ਦੇ ਵਸਨੀਕ ਜਾਣਕਾਰੀ ਦਿੰਦੇ ਹੋਏ।
Advertisement

ਸ਼ਹਿਰ ਦੀ ਸੁੰਦਰ ਬਸਤੀ ਵਿੱਚ ਸੀਵਰੇਜ ਸਿਸਟਮ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਬਸਤੀ ਦੇ ਵਸਨੀਕਾਂ ਦਾ ਵਫ਼ਦ ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮਿਲਿਆ ਅਤੇ ਅਤਿ ਗੰਭੀਰ ਹੋਈ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਦਰਸ਼ਨ ਸਿੰਘ ਕਾਂਗੜਾ ਮੈਂਬਰ ਪੀ ਪੀ ਸੀ ਸੀ ਅਤੇ ਮੁਹੱਲਾ ਵਾਸੀਆਂ ਨੇ ਉਨ੍ਹਾਂ ਨੂੰ ਸੀਵਰੇਜ ਦੀ ਵੱਡੀ ਸਮੱਸਿਆ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਗੰਦੇ ਪਾਣੀ ਦੀ ਵੱਡੀ ਸਮੱਸਿਆ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਮੁਹੱਲੇ ਦੀਆਂ ਸਾਰੀਆਂ ਗਲੀਆਂ ਵਿੱਚ ਹਰ ਸਮੇਂ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਤੇ ਪੀਣ ਲਈ ਸਾਫ਼ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਟੂਟੀਆਂ ਵਿੱਚ ਆ ਰਿਹਾ ਗੰਦਾ ਪਾਣੀ ਪੀਣ ਨਾਲ ਮੁਹੱਲੇ ਦੇ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਵਿਧਾਇਕਾ ਨੇ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਅੱਜ ਹੀ ਕੰਮ ਸ਼ੁਰੂ ਕਰਵਾ ਦਿੰਦੇ ਹਨ ਅਤੇ ਜਲਦ ਹੀ ਇਸ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣਗੇ। ਇਸ ਮੌਕੇ ਦਰਸ਼ਨ ਕਾਂਗੜਾ ਨੇ ਕਿਹਾ ਕਿ ਵਿਧਾਇਕਾ ਵੱਲੋਂ ਜਲਦ ਕੰਮ ਸ਼ੁਰੂ ਕਰਾਉਣ ਦਾ ਭਰੋਸਾ ਦਿਵਾਇਆ ਗਿਆ ਹੈ ਪਰ ਜੇ ਜਲਦ ਕੰਮ ਸ਼ੁਰੂ ਨਾ ਹੋਇਆ ਤਾਂ ਵੱਖ-ਵੱਖ ਪਾਰਟੀਆਂ ਦੇ ਸਹਿਯੋਗ ਨਾਲ ਪੱਕੇ ਤੌਰ ਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣਗੇ। ਇਸ ਮੌਕੇ ਪਾਰਸ ਬੱਤਰਾ, ਬਿੱਕਰ ਸਿੰਘ, ਰਾਣਾ ਬਾਲੂ, ਜਗਸੀਰ ਸਿੰਘ ਜੱਗਾ, ਭੁਪਿੰਦਰ ਸਿੰਘ ਸੰਧੂ, ਦਵਿੰਦਰ ਸਿੰਘ ਧਾਲੀਵਾਲ, ਰਫ਼ੀ ਕੁਮਾਰ, ਸਤਪਾਲ ਸਿੰਘ ਸੱਤੂ, ਸ਼ਿੰਗਾਰਾ ਸਿੰਘ, ਜਤਿਨ ਸ਼ਾਹ, ਸਤਿੰਦਰ ਸਿੰਘ ਕਾਕਾ, ਡਾ. ਮਾਨਾ ਖਾਨ, ਸੁਖਪਾਲ ਸਿੰਘ ਭੱਟੀ, ਜਤਿੰਦਰ ਗਿੱਲ, ਗੁਰਦੀਪ ਸਿੰਘ ਮਿਸਤਰੀ, ਸੋਮਨਾਥ, ਬਲਵੀਰ ਸਿੰਘ ਚੁਟਕੀ, ਗਗਨ ਆਦਿ ਮੌਜੂਦ ਸਨ।

Advertisement
Advertisement
×