DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੋਨਾ-ਚਾਂਦੀ ਲੁੱਟਣ ਵਾਲਾ ਨੌਕਰ ਸਾਥੀਆਂ ਸਣੇ ਕਾਬੂ

ਪੁਲੀਸ ਨੇ ਸ਼ਹਿਰ ਵਿੱਚ ਹੋਈ ਡਕੈਤੀ ਦੀ ਵਾਰਦਾਤ ਨੂੰ 48 ਘੰਟਿਆਂ ਵਿੱਚ ਟਰੇਸ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, ਖਿਡੌਣਾ ਪਿਸਤੌਲ, 4 ਮੋਬਾਈਲ ਫੋਨ ਅਤੇ ਚੋਰੀ ਕੀਤੇ ਗਹਿਣੇ ਬਰਾਮਦ ਕੀਤੇ ਹਨ। ਐੱਸ...

  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਐੱਸ ਪੀ ਦਵਿੰਦਰ ਅੱਤਰੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ।
Advertisement

ਪੁਲੀਸ ਨੇ ਸ਼ਹਿਰ ਵਿੱਚ ਹੋਈ ਡਕੈਤੀ ਦੀ ਵਾਰਦਾਤ ਨੂੰ 48 ਘੰਟਿਆਂ ਵਿੱਚ ਟਰੇਸ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, ਖਿਡੌਣਾ ਪਿਸਤੌਲ, 4 ਮੋਬਾਈਲ ਫੋਨ ਅਤੇ ਚੋਰੀ ਕੀਤੇ ਗਹਿਣੇ ਬਰਾਮਦ ਕੀਤੇ ਹਨ।

ਐੱਸ ਪੀ (ਇਨਵੈਸਟੀਗੇਸ਼ਨ) ਦਵਿੰਦਰ ਅੱਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ 8 ਅਗਸਤ ਨੂੰ ਥਾਣਾ ਸਿਟੀ-1 ਸੰਗਰੂਰ ਦੀ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਸਿਮਰਨਜੀਤ ਕੌਰ ਵਾਸੀ ਸੁੰਦਰ ਬਸਤੀ ਸੰਗਰੂਰ ਨੇ ਆਪਣੀ ਦੇਖਭਾਲ ਲਈ ਗੁਰਬਾਜ਼ ਸਿੰਘ ਵਾਸੀ ਛਾਹੜ ਨੂੰ ਪਰਿਵਾਰ ਸਮੇਤ ਆਪਣੇ ਘਰ ਵਿੱਚ ਰੱਖਿਆ ਹੋਇਆ ਸੀ। ਬੀਤੀ 7 ਅਗਸਤ ਨੂੰ ਸਿਮਰਨਜੀਤ ਕੌਰ ਅਤੇ ਗੁਰਬਾਜ਼ ਸਿੰਘ ਸਮੇਤ ਪਰਿਵਾਰ ਘਰ ਵਿੱਚ ਹਾਜ਼ਰ ਸਨ ਤਾਂ ਰਾਤ ਨੂੰ ਕਰੀਬ 9.30 ਵਜੇ ਮੁੱਖ ਗੇਟ ਖੜਕਿਆ ਤਾਂ ਗੁਰਬਾਜ਼ ਸਿੰਘ ਨੇ ਗੇਟ ਖੋਲ੍ਹਿਆ। 2 ਨਾਲਾਮੂਲ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਪਿਸਤੌਲ ਦਿਖਾ ਕੇ ਘਰੋਂ ਕਰੀਬ 4 ਤੋਲੇ ਸੋਨਾ, ਕਰੀਬ 10 ਤੋਲੇ ਚਾਂਦੀ ਦੇ ਗਹਿਣੇ ਅਤੇ ਨਗਦੀ ਲੈ ਗਏ ਅਤੇ ਜਾਂਦੇ ਸਮੇਂ ਘਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਾ ਤੋੜ ਗਏ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ-1 ਵਿੱਚ ਕੇਸ ਦਰਜ ਕਰਕੇ ਤਫਤੀਸ਼ ਕੀਤੀ ਗਈ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਮੁੱਖ ਮੁਲਜ਼ਮ ਗੁਰਬਾਜ਼ ਸਿੰਘ ਨੇ ਹੀ ਸਿਮਰਨਜੀਤ ਕੌਰ ਨਾਲ ਵਿਸ਼ਵਾਸ਼ਘਾਤ ਕਰਦਿਆਂ ਆਪਣੇ ਦੋ ਹੋਰ ਸਾਥੀਆਂ ਦਿਲਾਵਰ ਸਿੰਘ ਅਤੇ ਸੁਖਜੀਤ ਸਿੰਘ ਉਰਫ਼ ਗੱਗੀ ਵਾਸੀਆਨ ਮੰਡੀ ਖੁਰਦ ਥਾਣਾ ਬਾਲਿਆਂਵਾਲੀ ਜ਼ਿਲ੍ਹਾ ਬਠਿੰਡਾ ਨਾਲ ਸਾਜ਼ਬਾਜ਼ ਕਰਕੇ ਪੂਰੀ ਸਾਜਿਸ਼ ਤਹਿਤ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਤਿੰਨੋਂ ਮੁਲਜ਼ਮਾਂ ਗੁਰਬਾਜ਼ ਸਿੰਘ ਵਾਸੀ ਛਾਹੜ, ਦਿਲਾਵਰ ਸਿੰਘ ਅਤੇ ਸੁਖਜੀਤ ਸਿੰਘ ਉਰਫ਼ ਗੱਗੀ ਵਾਸੀਆਨ ਮੰਡੀ ਖੁਰਦ ਨੂੰ ਗ੍ਰਿਫ਼ਤਾਰ ਕਰਕੇ ਉਹਨ੍ਹਾਂ ਦੇ ਕਬਜ਼ੇ ਵਿਚੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, 1 ਖਿਡੌਣਾ ਪਿਸਤੌਲ, 4 ਮੋਬਾਇਲ ਫੋਨ, ਚਾਂਦੀ ਦੀਆਂ ਝਾਂਜਰਾਂ, ਇੱਕ ਸੋਨੇ ਦੀ ਚੈਨ, 2 ਸੋਨੇ ਦੇ ਕੜੇ, ਇੱਕ ਸੋਨੇ ਦੀ ਮੁੰਦਰੀ, 3 ਜੋੜੇ ਟੌਪਸ ਅਤੇ 2 ਬਨਾਵਟੀ ਹਾਰ ਬਰਾਮਦ ਕੀਤੇ ਗਏ।

Advertisement

Advertisement
Advertisement
×