DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Senior Citizens Day: ਬਜ਼ੁਰਗ ਸਮਾਜ ਦਾ ਸਰਮਾਇਆ ਹੁੰਦੇ ਹਨ: ਭਰਾਜ

ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ; ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ

  • fb
  • twitter
  • whatsapp
  • whatsapp
featured-img featured-img
ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਸਨਮਾਨ ਕਰਦੇ ਹੋਏ ਸੰਸਥਾ ਦੇ ਅਹੁਦੇਦਾਰ। ਫੋਟੋ: ਲਾਲੀ
Advertisement
ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਮੁੱਖ ਦਫਤਰ ਵਿੱਚ ਸਾਲਾਨਾ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ। ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਸੁਰਿੰਦਰ ਪਾਲ ਗੁਪਤਾ ਸਰਪ੍ਰਸਤ, ਬੀਬੀ ਸੁਮਨ ਜ਼ਖ਼ਮੀ ਅਤੇ ਚੰਚਲ ਗਰਗ ਸੀਨੀਅਰ ਮੀਤ ਪ੍ਰਧਾਨ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।

ਮੁੱਖ ਮਹਿਮਾਨ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਬਜ਼ੁਰਗ ਸਮਾਜ ਦਾ ਸਰਮਾਇਆ ਹਨ ਅਤੇ ਘਰ ਦੀ ਖੁਸ਼ੀ ਹੁੰਦੇ ਹਨ ਅਤੇ ਤਜ਼ਰਬਿਆਂ ਦਾ ਖਜ਼ਾਨਾ ਹਨ, ਲੋੜ ਹੈ ਕਿ ਬੱਚੇ ਉਨ੍ਹਾਂ ਨਾਲ ਮਿਲ ਬੈਠਣ ਕਿਉਂਕਿ ਬੱਚਿਆਂ ਵੱਲੋਂ ਸਤਿਕਾਰ ਦੇ ਬੋਲੇ ਦੋ ਬੋਲ ਸਦਕਾ ਉਹ ਆਪਣਾ ਸਭ ਕੁਝ ਵਾਰ ਕਰ ਦਿੰਦੇ ਹਨ। ਇਸ ਮੌਕੇ ਸੰਸਥਾ ਵੱਲੋਂ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਖਸ਼ੀਅਤਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

ਸੰਸਥਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਨੇ ਮੰਗ ਕੀਤੀ ਕਿ ਸੀਨੀਅਰ ਸਿਟੀਜਨਜ ਨੂੰ ਰੇਲਵੇ ਅਤੇ ਬੱਸਾਂ ਵਿੱਚ 50% ਕਿਰਾਏ ਦੀ ਛੋਟ ਦਿੱਤੀ ਜਾਵੇ, ਸਰਕਾਰੀ ਦਫ਼ਤਰਾਂ, ਹਸਪਤਾਲਾਂ ਵਿੱਚ ਪਹਿਲ ਦੇ ਅਧਾਰ ਤੇ ਬਜ਼ੁਰਗਾਂ ਦੀ ਪੁੱਛ ਪੜਤਾਲ ਹੋਵੇ ਅਤੇ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਨਿਰੰਤਰ ਮੈਡੀਕਲ ਚੈੱਕਅਪ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਹਰਬੰਸ ਲਾਲ ਗਰਗ ਵੱਲੋਂ ਮਾਚਿਸ ਡੱਬੀਆਂ ਦੀਆਂ ਵੱਖ ਵੱਖ ਦੁਰਲੱਭ ਕਿਸਮਾਂ ਦੀ ਲਗਾਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।

Advertisement

Advertisement
×