ਸ਼ਹੀਦੀ ਦਿਵਸ ’ਤੇ ਵਿਸ਼ੇਸ਼

ਊਧਮ ਸਿੰਘ ਦੇ ਜੀਵਨ ਵਿਚਾਰਧਾਰਾ ਅਤੇ ਮਿਸ਼ਨ ਵਿਸ਼ੇ ’ਤੇ ਸੈਮੀਨਾਰ

* ਬੁਲਾਰਿਆਂ ਵੱਲੋਂ ਸ਼ਹੀਦ ਬਾਰੇ ਪ੍ਰਚਲਿਤ ਗਲਤ ਧਾਰਨਾਵਾਂ ਦਾ ਖੰਡਨ

ਊਧਮ ਸਿੰਘ ਦੇ ਜੀਵਨ ਵਿਚਾਰਧਾਰਾ ਅਤੇ ਮਿਸ਼ਨ ਵਿਸ਼ੇ ’ਤੇ ਸੈਮੀਨਾਰ

ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇਤਿਹਾਸਕਾਰ ਰਾਕੇਸ਼ ਕੁਮਾਰ।

ਬੀਰ ਇੰਦਰ ਸਿੰਘ ਬਨਭੌਰੀ

ਸੁਨਾਮ ਊਧਮ ਸਿੰਘ ਵਾਲਾ, 25 ਜੁਲਾਈ

ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਸੁਨਾਮ ਵੱਲੋਂ ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਵਿਚ ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਬਾਰੇ ਪ੍ਰਚਲਿਤ ਗ਼ਲਤ ਧਾਰਨਾਂਵਾਂ ਦਾ ਖੰਡਨ ਕਰਦਿਆਂ ਉਸਦੀ ਫਿਲਾਸਫੀ ਨੂੰ ਸਮਾਜ ਸਾਹਮਣੇ ਲਿਆਉਣ ਦਾ ਸੱਦਾ ਦਿਤਾ। ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਇਸ ਸੈਮੀਨਾਰ ਵਿਚ, ਊਧਮ ਸਿੰਘ ਸਬੰਧੀ ਕਈ ਕਿਤਾਬਾਂ ਲਿਖਣ ਵਾਲੇ ਇਤਿਹਾਸਕਾਰ ਇੰਜਨੀਅਰ ਰਾਕੇਸ਼ ਕੁਮਾਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਮਿਲਖਾ ਸਿੰਘ ਸਨੇਹੀ ਵੱਲੋਂ ਸ਼ਹੀਦ ਊਧਮ ਬਾਰੇ ਗਾਏ ਗੀਤ ਨਾਲ ਹੋਈ। ਮੁੱਖ ਬੁਲਾਰੇ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਤਿਹਾਸਕ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਸ਼ਹੀਦ ਊਧਮ ਸਿੰਘ ਦੇ ਵੱਖ ਵੱਖ 13 ਨਾਂ ਸਨ ਜਿਨ੍ਹਾਂ ’ਚੋਂ ਮੁਹੰਮਦ ਸਿੰਘ ਆਜ਼ਾਦ ਇਕ ਨਾਂ ਸੀ। ਉਨ੍ਹਾਂ ਕਿਹਾ ਕਿ ਇਤਿਹਾਸਕ ਤੱਥਾਂ ਤੋਂ ਇਹ ਵੀ ਸਪਸ਼ਟ ਹੈ ਕਿ 1919 ਵਿਚ ਜੱਲਿਆਂਵਾਲਾ ਬਾਗ ਦੀ ਘਟਨਾ ਸਮੇਂ ਊਧਮ ਸਿੰਘ ਉੱਥੇ ਹਾਜ਼ਰ ਨਹੀਂ ਸੀ। ਬੁਲਾਰੇ ਅਨੁਸਾਰ ਜੱਲਿਆਂਵਾਲਾ ਬਾਗ਼ ਸਾਕੇ ਤੋਂ ਲੈ ਕੇ ਓਡਵਾਇਰ ਨੂੰ ਮਾਰਨ ਤੱਕ ਦਾ 21 ਸਾਲਾਂ ਦਾ ਊਧਮ ਸਿੰਘ ਦਾ ਜੀਵਨ ਲੋਕ ਸੰਘਰਸ਼ਾਂ ਦੇ ਲੇਖੇ ਲੱਗਿਆ ਰਿਹਾ, ਉਸ ਨੇ ਕਈ ਲੋਕ ਯੁੱਧਾਂ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਕਿਹਾ ਕਿ ਊਧਮ ਸਿੰਘ ਨੂੰ ਕੇਵਲ ਬਦਲਾ ਲੈਣ ਵਾਲੇ ਜਜ਼ਬਾਤੀ ਨੌਜਵਾਨ ਦੇ ਰੂਪ ਵਿਚ ਹੀ ਪੇਸ਼ ਕਰਨਾ ਉਸ ਦੀ ਵਿਚਾਰਧਾਰਾ ਅਤੇ ਸ਼ਖਸੀਅਤ ਨਾਲ ਇਨਸਾਫ ਨਹੀਂ ਹੈ, ਅੱਜ ਉਸ ਦੀ ਲੋਕ ਪੱਖੀ ਵਿਚਾਰਧਾਰਾ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੈ। ਇਸ ਮੌਕੇ ਗੁਰਮੇਲ ਬਖਸ਼ੀਵਾਲਾ, ਪ੍ਰਿੰਸੀਪਲ ਅਨਿਲ ਕੁਮਾਰ ਅਤੇ ਬਲਵੀਰ ਲੌਂਗੋਵਾਲ ਪ੍ਰਧਾਨ ਡੀਟੀਐਫ (ਸੰਗਰੂਰ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੌਰਾਨ ਇੰਜ. ਦਵਿੰਦਰ ਸਿੰਘ, ਕਾਮਰੇਡ ਸੰਪੂਰਨ ਸਿੰਘ ਛਾਜਲੀ, ਦਾਤਾ ਨਮੋਲ, ਬੱਗਾ ਸਿੰਘ ਨਮੋਲ ਪ੍ਰਿੰਸੀਪਲ ਸੁਭਾਸ਼ ਕੁਮਾਰ, ਸੁਖਜੀਤ ਚੀਮਾ, ਬਿਰਜਲਾਲ, ਕਰਮ ਸਿੰਘ ਛਾਜਲੀ ਆਦਿ ਮੌਜੂਦ ਸਨ।

ਬਲਾਕ ਕਾਂਗਰਸ ਦੇ ਸਮਾਗਮ ਵਿਚ ਅਜ਼ਾਦੀ ਘੁਲਾਟੀਆਂ ਦਾ ਸਨਮਾਨ

ਸਮਾਣਾ (ਪੱਤਰ ਪੇ੍ਰਕ): ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਮਨੂੰ ਸ਼ਰਮਾਂ ਦੀ ਅਗਵਾਈ ਵਿਚ ਸ਼ਹੀਦ ਉਦਮ ਸਿੰਘ ਨੂੰ ਸਮਰਪਿਤ ਸਥਾਨਕ ਮਾਤਾ ਨੈਣਾਂ ਆਰੀਆ ਧਰਮਸ਼ਾਲਾ ’ਚ ਇਕ ਸਮਾਗਮ ਕਰਵਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਫਰੀਡਮ ਫਾਈਟਰ ਜੈਮਲ ਸਿੰਘ ਸੁਤਰਾਣਾ ਨੇ ਕੀਤਾ। ਸਮਾਗਮ ਵਿਚ ਹਲਕਾ ਵਿਧਾਇਕ ਰਾਜਿੰਦਰ ਸਿੰਘ ਤੇ ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਵੀ ਸ਼ਿਰਕਤ ਕੀਤੀ। ਸਮਾਗਮ ’ਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਸਮੇਤ ਸ਼ਹੀਦ ਫੋਜੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All