ਲੈਂਡ ਪੂਲਿੰਗ ਨੀਤੀ ਸਬੰਧੀ ਸੈਮੀਨਾਰ
ਕੁਦਰਤ ਮਨੁੱਖ ਕੇਂਦਰਿਤ ਲੋਕ ਲਹਿਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਬਲਾਕ ਲਹਿਰਾ ਗਾਗਾ ਵੱਲੋਂ ਸਾਂਝੇ ਤੌਰ ’ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਦੀ ਅਸਲ ਸੱਚਾਈ ਅਤੇ ਗਲੋਬਲ ਵਾਰਮਿੰਗ ਦੇ ਗੰਭੀਰ ਸੰਕਟ ਦੇ ਵਿਸ਼ੇ...
Advertisement
ਕੁਦਰਤ ਮਨੁੱਖ ਕੇਂਦਰਿਤ ਲੋਕ ਲਹਿਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਬਲਾਕ ਲਹਿਰਾ ਗਾਗਾ ਵੱਲੋਂ ਸਾਂਝੇ ਤੌਰ ’ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਦੀ ਅਸਲ ਸੱਚਾਈ ਅਤੇ ਗਲੋਬਲ ਵਾਰਮਿੰਗ ਦੇ ਗੰਭੀਰ ਸੰਕਟ ਦੇ ਵਿਸ਼ੇ ’ਤੇ ਜੀਪੀਐੱਫ ਧਰਮਸ਼ਾਲਾ ਲਹਿਰਾਗਾਗਾ ਵਿੱਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਸੁਖਦੇਵ ਸਿੰਘ ਭੋਪਾਲ ਨੇ ਸੰਬੋਧਨ ਕੀਤਾ। ਇਸ ਮੌਕੇ ਮਹਿੰਦਰ ਸਿੰਘ ਖੋਖਰ, ਗੁਰਮੇਲ ਸਿੰਘ ਖਾਈ, ਮਹਿੰਦਰ ਸਿੰਘ ਭੱਠਲ, ਗੁਰਦਰਸ਼ਨ ਸਿੰਘ ਖੱਟੜਾ, ਜਗਪਾਲ ਸਿੰਘ, ਗੁਰਦੀਪ ਸਿੰਘ ਗਾਗਾ, ਸਤਵੰਤ ਸਿੰਘ ਖੰਡੇਵਾਦ, ਬਲਵਿੰਦਰ ਸਿੰਘ ਘੋੜੇਨਬ, ਹਰਵਿੰਦਰ ਸਿੰਘ ਲਦਾਲ, ਜਗਜੀਤ ਸਿੰਘ ਭਟਾਲ, ਪਾਲ ਸਿੰਘ ਖਾਈ, ਰਾਮਫਲ ਸਿੰਘ ਬਸਹਿਰਾ ਅਤੇ ਬਿੱਕਰ ਸਿੰਘ ਖੋਖਰ ਹਾਜ਼ਰ ਸਨ।
Advertisement