ਲਹਿਰਾਗਾਗਾ: ਪਿੰਡ ਸੇਖੂਵਾਸ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾਗਾਗਾ ਦੀ ਜਥੇਬੰਦੀ ਦੀ ਨਵੀਂ ਇਕਾਈ ਬਲਾਕ ਪ੍ਰਧਾਨ ਲੀਲਾ ਸਿੰਘ ਚੋਟੀਆਂ ਦੀ ਅਗਵਾਈ ਵਿੱਚ ਪਿੰਡ ਦੀ ਧਰਮਸ਼ਾਲਾ ਵਿੱਚ ਸਰਬਸੰਮਤੀ ਨਾਲ ਚੁਣੀ ਗਈ। ਇਸ ਮੌਕੇ ਬਲਾਕ ਆਗੂ ਮੱਖਣ ਸਿੰਘ ਪਾਪੜਾ, ਸੁਖਦੇਵ ਸ਼ਰਮਾ ਤੇ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ ਹਾਜ਼ਰ ਸਨ ਜਦਕਿ ਸੂਬਾ ਕਮੇਟੀ ਆਗੂ ਦਿਲਬਾਗ ਸਿੰਘ ਹਰੀਗੜ੍ਹ, ਮਨਜੀਤ ਸਿੰਘ ਨਿਆਲ, ਜ਼ਿਲਾ ਕਮੇਟੀ ਆਗੂ ਗੁਰਚਰਨ ਸਿੰਘ ਕਿਲਾਭਰੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪ੍ਰਧਾਨ ਮਨਪ੍ਰੀਤ ਸਿੰਘ ਬੈਨੀਪਾਲ, ਜਨਰਲ ਸਕੱਤਰ ਜਗਜੀਤ ਸਿੰਘ ਜਾਗਲ, ਖਜ਼ਾਨਚੀ ਜੱਗੀ ਸਿੰਘ ਮਾਨ, ਰੱਖੀ ਸਿੰਘ ਮਾਨ ਤੋਂ ਇਲਾਵਾ ਬਾਕੀ 31 ਮੈਂਬਰੀ ਕਮੇਟੀ ਚੁਣੀ ਗਈ। -ਪੱਤਰ ਪ੍ਰੇਰਕ