DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Murder Case: ਧਰਨੇ ਮਗਰੋਂ ਕਤਲ ਕੇਸ ਦੀ ਧਾਰਾ ’ਚ ਵਾਧਾ

ਮਝੈਲ ਕਲੋਨੀ ਦੇ ਵਸਨੀਕ ਗੁਰਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋਣ ਮਗਰੋਂ ਇਨਸਾਫ਼ ਲਈ ਸੜਕਾਂ ’ਤੇ ਉੱਤਰੇ ਪਰਿਵਾਰ ਦੇ ਰੋਹ ਅੱਗੇ ਪੁਲੀਸ ਨੂੰ ਝੁਕਣਾ ਪਿਆ। ਵਾਰਸਾਂ ਵੱਲੋਂ ਬੌੜਾਂ ਗੇਟ ਚੌਕ ਵਿੱਚ ਧਰਨਾ ਲਾ ਕੇ ਆਵਾਜਾਈ ਠੱਪ ਕਰਨ ਮਗਰੋਂ ਪੁਲੀਸ ਨੇ...

  • fb
  • twitter
  • whatsapp
  • whatsapp
featured-img featured-img
ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਦੀ ਹੋਈ ਪੁਲੀਸ।
Advertisement

ਮਝੈਲ ਕਲੋਨੀ ਦੇ ਵਸਨੀਕ ਗੁਰਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋਣ ਮਗਰੋਂ ਇਨਸਾਫ਼ ਲਈ ਸੜਕਾਂ ’ਤੇ ਉੱਤਰੇ ਪਰਿਵਾਰ ਦੇ ਰੋਹ ਅੱਗੇ ਪੁਲੀਸ ਨੂੰ ਝੁਕਣਾ ਪਿਆ। ਵਾਰਸਾਂ ਵੱਲੋਂ ਬੌੜਾਂ ਗੇਟ ਚੌਕ ਵਿੱਚ ਧਰਨਾ ਲਾ ਕੇ ਆਵਾਜਾਈ ਠੱਪ ਕਰਨ ਮਗਰੋਂ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਧਾਰਾ ਜੋੜ ਦਿੱਤੀ ਹੈ। ਰੋਹ ਵਿੱਚ ਆਏ ਪਰਿਵਾਰ ਨੇ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਕਤਲ ਦਾ ਕੇਸ ਦਰਜ ਨਹੀਂ ਹੁੰਦਾ, ਉਹ ਪੋਸਟਮਾਰਟਮ ਤੇ ਸਸਕਾਰ ਨਹੀਂ ਕਰਨਗੇ।

ਦਰਅਸਲ ਚਾਰ ਅਕਤੂਬਰ ਨੂੰ ਮਝੈਲ ਕਲੋਨੀ ਵਿੱਚ ਗੁਰਵਿੰਦਰ ਦਾ ਗੁਆਂਢ ਰਹਿੰਦੇ ਪਰਵਾਸੀ ਪਰਿਵਾਰ ਨਾਲ ਝਗੜਾ ਹੋਇਆ ਸੀ। ਪੁਲੀਸ ਨੇ ਉਦੋਂ ਦੋਵਾਂ ਧਿਰਾਂ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕੀਤਾ ਸੀ। ਜ਼ਖ਼ਮੀ ਗੁਰਵਿੰਦਰ ਦਾ ਇਲਾਜ ਚੱਲ ਰਿਹਾ ਸੀ, ਪਰ 13 ਅਕਤੂਬਰ ਨੂੰ ਉਸ ਨੇ ਦਮ ਤੋੜ ਦਿੱਤਾ। ਇਸ ਮਗਰੋਂ ਪੁਲੀਸ ਨੇ ਰਮੇਸ਼, ਸੁਰੇਸ਼, ਲਕਸ਼ਮੀ ਅਤੇ ਮਹੇਸ਼ ਸਣੇ ਹੋਰਾਂ ਉੱਤੇ ਗੈਰ-ਇਰਾਦਤਨ ਕਤਲ ਦੀ ਧਾਰਾ ਲਾ ਦਿੱਤੀ ਸੀ, ਪਰ ਪਰਿਵਾਰ ਇਸ ਕਾਰਵਾਈ ਤੋਂ ਨਾਖੁਸ਼ ਸੀ ਅਤੇ ਮੁਕੰਮਲ ਇਨਸਾਫ਼ ਲਈ ਅੜਿਆ ਹੋਇਆ ਸੀ।

Advertisement

ਚੱਕਾ ਜਾਮ ਦੀ ਸੂਚਨਾ ਮਿਲਦਿਆਂ ਹੀ ਪਟਿਆਲਾ ਤੋਂ ਡੀ ਐੱਸ ਪੀ ਪੁਨੀਤ ਸਿੰਘ ਚਾਹਲ ਮੌਕੇ ਉੱਤੇ ਪੁੱਜੇ ਅਤੇ ਭਖੇ ਹੋਏ ਮਾਹੌਲ ਨੂੰ ਸ਼ਾਂਤ ਕੀਤਾ। ਇਸੇ ਦੌਰਾਨ ਥਾਣਾ ਕੋਤਵਾਲੀ ਦੇ ਐੱਸ ਐੱਚ ਓ ਗੁਰਪਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਪਰਿਵਾਰ ਦੀ ਮੰਗ ਮੁਤਾਬਕ ਕੇਸ ਵਿੱਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਹੈ ਅਤੇ ਨਾਮਜ਼ਦ ਕੀਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
×