ਸਿਰਫ਼ ਕੰਧਾਂ ਰੰਗ ਕੇ ਸਕੂਲ ‘ਸਮਾਰਟ’ ਨਹੀਂ ਬਣਦੇ: ਕੁਦਨੀ

* ਪੰਜਾਬ ਸਰਕਾਰ ਦੇ ‘ਸਮਾਰਟ’ ਸਕੂਲਾਂ ਦੀ ਖੋਲ੍ਹੀ ਪੋਲ

ਸਿਰਫ਼ ਕੰਧਾਂ ਰੰਗ ਕੇ ਸਕੂਲ ‘ਸਮਾਰਟ’ ਨਹੀਂ ਬਣਦੇ: ਕੁਦਨੀ

ਆਪ ਦੇ ਹਲਕਾ ਇੰਚਾਰਜ ਜਸਵੀਰ ਕੁੰਦਨੀ ਬਲਰਾਂ ਦੇ ਸਕੂਲ ’ਚ ਖੜ੍ਹੇ ਪਾਣੀ ’ਚੋਂ ਲੰਘਦੇ ਹੋਏ।

ਰਮੇਸ਼ ਭਾਰਦਵਾਜ

ਲਹਿਰਾਗਾਗਾ, 25 ਜੁਲਾਈ

ਆਮ ਆਦਮੀ ਪਾਰਟੀ ਦੇ ਹਲਕਾ ਲਹਿਰਾਗਾਗਾ ਦੇ ਹਲਕਾ ਇੰਚਾਰਜ ਜਸਵੀਰ ਕੁਦਨੀ ਨੇ ਅੱਜ ਨੇੜਲੇ ਪਿੰਡ ਬੱਲਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਦੌਰਾ ਕੀਤਾ ਤਾਂ ਪੰਜਾਬ ਸਰਕਾਰ ਦੇ ਸਮਾਰਟ ਸਕੂਲ ਦੇ ਦਾਅਵਿਆਂ ਦੀ ਪੋਲ ਖੁਲ੍ਹਦੀ ਨਜ਼ਰ ਆਈ ਕਿਉਂਕਿ ਪਿੰਡ ਦੀ ਫਿਰਨੀ ਤੋਂ ਸਕੂਲ ਨੂੰ ਜਾਣ ਵਾਲਾ ਸਾਰਾ ਰਸਤਾ ਪਾਣੀ ਨਾਲ ਭਰਿਆ ਪਿਆ ਸੀ ਬੱਚੇ ਤਾਂ ਦੂਰ ਦੀ ਗੱਲ, ਅਧਿਆਪਕਾਂ ਨੂੰ ਵੀ ਸਕੂਲ ਪਹੁੰਚਣ ਲਈ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸ੍ਰੀ ਜਸਵੀਰ ਕੁਦਨੀ ਆਪਣੀ ਟੀਮ ਨਾਲ ਗੋਡੇ ਗੋਡੇ ਪਾਣੀ ਵਿਚ ਲੰਘ ਕੇ ਜਦੋਂ ਸਕੂਲ ਪਹੁੰਚੇ ਤਾਂ ਸਾਰੇ ਅਧਿਆਪਕ ਬਗੈਰ ਬਿਜਲੀ ਤੋਂ ਬੈਠੇ ਸਨ ਕਿਉਂਕਿ ਸਕੂਲ ਦੀ ਬਿਜਲੀ ਬੰਦ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਦਿੱਲੀ ਦੇ ਸਕੂਲਾਂ ਦੀ ਨਕਲ ਸਿਰਫ ਦੀਵਾਰਾਂ ਨੂੰ ਰੰਗ ਕਰਵਾਉਣ ਨਾਲ ਨਹੀਂ ਹੁੰਦੀ ਉਸ ਲਈ ਸਕੂਲ ਦੀ ਇਮਾਰਤ ਤੋਂ ਲੈ ਕੇ ਪੜ੍ਹਾਈ ਤੱਕ ਦੇ ਹਰ ਚੀਜ਼ ਵਿਚ ਕੰਮ ਕਰਨ ਦੀ ਲੋੜ ਹੈ। ਉਨ੍ਹਾਂ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਸਕੂਲਾਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਵਰਕਰ ਹਰਪਾਲ ਸਿੰਘ ਹਰਦੀਪ ਸਿੰਘ ਸਿੱਪੀ ਬੱਲਰਾਂ, ਵਿੱਕੀ ਖਾਨ, ਨਿਰਭੈ ਸਿੰਘ, ਨਛਿੱਤਰ ਗਿਆਨੀ, ਰਾਮ ਸਿੰਘ ਰੇਸ਼ਮ ਸਿੰਘ, ਅਜੈਬ ਸਿੰਘ ਆਦਿ ਹਾਜ਼ਰ ਸਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All