DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Smart Meter ਰੀਚਾਰਜ ਖ਼ਤਮ ਹੋਣ ਕਾਰਨ ਸਕੂਲ ਦੀ ਬਿਜਲੀ ਗੁੱਲ

ਅਤਿ ਦੀ ਗਰਮੀ ਵਿੱਚ ਤਿੰਨ ਦਿਨਾਂ ਤੋਂ ਬੱਚੇ ਪ੍ਰੇਸ਼ਾਨ

  • fb
  • twitter
  • whatsapp
  • whatsapp
featured-img featured-img
ਸਕੂਲ ਵਿੱਚ ਕਾਪੀਆਂ ਨਾਲ ਹਵਾ ਝੱਲ ਰਹੇ ਬੱਚੇ।
Advertisement

ਸਮਾਣਾ ਹਲਕੇ ਦੇ ਪਿੰਡ ਦਸ਼ਮੇਸ਼ ਨਗਰ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਲੱਗੇ ਪ੍ਰੀਪੇਡ ਸਮਾਰਟ ਬਿਜਲੀ ਮੀਟਰ ਦਾ ਰੀਚਾਰਜ ਖ਼ਤਮ ਹੋਣ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ। ਬਿਜਲੀ ਨਾ ਹੋਣ ਕਾਰਨ ਸਕੂਲ ਵਿੱਚ ਪੜ੍ਹਨ ਵਾਲੇ ਨਰਸਰੀ ਤੋਂ ਪੰਜਵੀਂ ਜਮਾਤ ਦੇ ਲਗਪਗ 43 ਬੱਚੇ ਅਤਿ ਗਰਮੀ ਤੇ ਹੁੰਮਸ ਵਿੱਚ ਪੜ੍ਹਾਈ ਕਰਨ ਲਈ ਮਜਬੂਰ ਹਨ। ਸਕੂਲ ਵਿੱਚ ਪੱਖੇ ਬੰਦ ਹੋਣ ਕਰ ਕੇ ਬੱਚੇ ਆਪਣੀਆਂ ਕਿਤਾਬਾਂ-ਕਾਪੀਆਂ ਨਾਲ ਹਵਾ ਝੱਲ ਕੇ ਗਰਮੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵਾਟਰ ਕੂਲਰ ਬੰਦ ਹੋਣ ਕਾਰਨ ਬੱਚਿਆਂ ਨੂੰ ਪੀਣ ਲਈ ਠੰਢਾ ਪਾਣੀ ਵੀ ਨਹੀਂ ਮਿਲ ਰਿਹਾ ਅਤੇ ਸਮਾਰਟ ਕਲਾਸਾਂ ਸਹਿਤ ਟੀ ਵੀ ਆਧਾਰਿਤ ਵਿਦਿਅਕ ਗਤੀਵਿਧੀਆਂ ਵੀ ਠੱਪ ਪਈਆਂ ਹਨ। ਬਿਜਲੀ ਦੀ ਕਿੱਲਤ ਕਾਰਨ ਮਿੱਡ-ਡੇਅ ਮੀਲ ਬਣਾਉਣ ਵਾਲੀਆਂ ਔਰਤਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਸਕੂਲ ਇੰਚਾਰਜ ਸਵਰਨਜੀਤ ਕੌਰ ਨੇ ਮੰਗ ਕੀਤੀ ਕਿ ਸਰਕਾਰੀ ਸਕੂਲਾਂ ਵਿੱਚੋਂ ਪ੍ਰੀਪੇਡ ਮੀਟਰ ਹਟਾ ਕੇ ਪਹਿਲਾਂ ਵਾਂਗ ਆਮ ਮੀਟਰ ਲਾਏ ਜਾਣ ਜਾਂ ਫਿਰ ਵਿਭਾਗ ਖ਼ੁਦ ਸਮੇਂ ਸਿਰ ਰੀਚਾਰਜ ਯਕੀਨੀ ਬਣਾਵੇ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੋਪਾਲ ਨੇ ਦੱਸਿਆ ਕਿ ਉਹ ਉੱਚ ਅਧਿਕਾਰੀਆਂ ਨੂੰ ਪੈਂਡਿੰਗ ਬਿੱਲ ਸਬੰਧੀ ਲਿਖ ਚੁੱਕੇ ਹਨ। ਪਿੰਡ ਦੇ ਸਰਪੰਚ ਨੇ ਵੀ ਬੱਚਿਆਂ ਦੀ ਸਿਹਤ ਅਤੇ ਪੜ੍ਹਾਈ ਦੇ ਨੁਕਸਾਨ ’ਤੇ ਚਿੰਤਾ ਜਤਾਈ। ਉੱਥੇ ਹੀ ਸੀ ਪੀ ਆਈ ਐੱਮ ਦੇ ਤਹਿਸੀਲ ਸਕੱਤਰ ਕਾਮਰੇਡ ਗੁਰਬਖਸ਼ ਸਿੰਘ ਧਨੇਠਾ ਨੇ ਦੱਸਿਆ ਕਿ ਬਿਜਲੀ ਮਹਿਕਮਾ ਐਡਵਾਂਸ ਅਦਾਇਗੀ ਮੰਗਦਾ ਹੈ ਜਦਕਿ ਸਰਕਾਰ ਬਾਅਦ ਵਿੱਚ ਬਿੱਲ ਅਦਾ ਕਰਦੀ ਹੈ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਧਰ, ਬਲਬੇੜਾ ਦੇ ਐੱਸ ਡੀ ਓ ਸਤਿੰਦਰ ਸਿੰਘ ਨੇ ਕਿਹਾ ਕਿ ਮੀਟਰ ਰੀਚਾਰਜ ਹੁੰਦੇ ਹੀ ਬਿਜਲੀ ਸਪਲਾਈ ਤੁਰੰਤ ਬਹਾਲ ਕਰ ਦਿੱਤੀ ਜਾਵੇਗੀ।

Advertisement

Advertisement
Advertisement
×