DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

school bus accident: ਟਿੱਪਰ ਤੇ ਸਕੂਲੀ ਬੱਸ ਦੀ ਟੱਕਰ ’ਚ ਚਾਰ ਜ਼ਖ਼ਮੀ

ਪਾਬੰਦੀ ਦੇ ਬਾਵਜੂਦ ਸਕੂਲ ਸਮੇਂ ’ਚ ਚਲ ਰਹੇ ਟਿੱਪਰ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ

  • fb
  • twitter
  • whatsapp
  • whatsapp
featured-img featured-img
ਸਿਵਲ ਹਸਪਤਾਲ ਵਿੱਚ ਦਾਖ਼ਲ ਬੱਸ ਚਾਲਕ ਅਤੇ ਜੀਪ ਚਾਲਕ ਦਾ ਹਾਲਚਾਲ ਪੁੱਛਦੇ ਹੋਏ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ।
Advertisement

ਸਮਾਣਾ-ਪਟਿਆਲਾ ਰੋਡ ’ਤੇ ਪਿੰਫ ਫ਼ਤਹਿਪੁਰ ਨੇੜੇ ਅੱਜ ਕਰੀਬ 3 ਵਜੇ ਪ੍ਰੀਮੀਅਰ ਪਬਲਿਕ ਸਕੂਲ ਸਮਾਣਾ ਦੀ ਬੱਚਿਆਂ ਨਾਲ ਭਰੀ ਬੱਸ ਮਿੱਟੀ ਦੇ ਭਰੇ ਤੇਜ਼ ਰਫ਼ਤਾਰ ਟਿੱਪਰ ਨਾਲ ਟਕਰਾ ਕੇ ਦਰੱਖ਼ਤ ਵਿੱਚ ਜਾ ਵੱਜੀ। ਇਸ ਹਾਦਸੇ ਦੌਰਾਨ ਸਕੂਲ ਬੱਸ ਦਾ ਡਰਾਈਵਰ, ਇੱਕ 12 ਜਮਾਤ ਦੀ ਲੜਕੀ ਅਤੇ ਇੱਕ ਹੋਰ ਛੋਟੀ ਬੱਚੀ ਜ਼ਖ਼ਮੀ ਹੋ ਗਏ ਜਦੋਂ ਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ। ਇਹ ਹਾਦਸਾ ਤੇਜ਼ ਰਫ਼ਤਾਰ ਟਿੱਪਰ ਵੱਲੋਂ ਲਿੰਕ ਰੋਡ ਤੋਂ ਬਿਨਾਂ ਦੋਵੇਂ ਪਾਸੇ ਦੇਖੇ ਮੇਨ ਰੋਡ ’ਤੇ ਟਿੱਪਰ ਚੜਾਉਣ ਕਾਰਨ ਵਾਪਰਿਆ। ਇਸ ਹਾਦਸੇ ਦਾ ਸ਼ਿਕਾਰ ਇੱਕ ਜੀਪ ਚਾਲਕ ਵੀ ਹੋਇਆ ਜਿਸ ਦੇ ਵੀ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਟਿੱਪਰ ਚਾਲਕ ਮੌਕੇ ਤੋਂ ਟਿੱਪਰ ਲੈ ਕੇ ਫਰਾਰ ਹੋ ਗਿਆ। ਇਹ ਹਾਦਸਾ ਜਿੱਥੇ ਵਾਪਰਿਆਂ ਹੈ, ਉੱਥੇ ਹੀ ਪਿਛਲੇ ਕੁੱਝ ਮਹੀਨੇ ਪਹਿਲਾ ਖੂਨੀ ਟਿੱਪਰ ਨੇ 7 ਮਾਸੂਮ ਬੱਚਿਆਂ ਅਤੇ ਕਾਰ ਚਾਲਕ ਦੀ ਜਾਣ ਲਈ ਸੀ। ਇੱਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਡੀਸੀ ਪਟਿਆਲਾ ਵੱਲੋਂ ਸਕੂਲ ਸਮੇਂ ਦੌਰਾਨ ਟਿੱਪਰਾਂ ਦੇ ਚੱਲਣ ਦੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੋਈ ਹੈ ਇਸ ਦੇ ਬਾਵਜੂਦ ਖੁੱਲ੍ਹੇਆਮ ਚੱਲ ਰਹੇ ਇਹ ਖੂਨੀ ਟਿੱਪਰ ਜਿੱਥੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖ਼ੜੇ ਕਰਦੇ ਹਨ, ਉੱਥੇ ਹੀ ਸਥਾਨਕ ਸੱਤਾਧਾਰੀ ਆਗੂਆਂ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ’ਚ ਹੈ। ਕਰੀਬ 3 ਵਜੇ ਵਾਪਰੇ ਇਸ ਹਾਦਸੇ ਨੇ ਇੱਕ ਵਾਰ ਫਿ਼ਰ ਤੋਂ ਪਿਛਲੇ ਸਮੇਂ ਦੌਰਾਨ ਵਾਪਰੇ ਉਸ ਹਾਦਸੇ ਦੇ ਜ਼ਖ਼ਮ ਤਾਜ਼ਾ ਕਰ ਦਿੱਤੇ, ਜਿਸ ਵਿੱਚ 7 ਮਾਸੂਮ ਬੱਚਿਆਂ ਸਣੇ ਗੱਡੀ ਦੇ ਡਰਾਈਵਰ ਦੀ ਜਾਣ ਲੈ ਲਈ ਸੀ। ਅੱਜ ਵੀ ਡਰਾਈਵਰ ਵੱਲੋਂ ਬੱਸ ਨੂੰ ਕੱਚੇ ਵਿੱਚ ਉਤਾਰਨ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ।

ਸਿਟੀ ਪੁਲੀਸ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਟਿੱਪਰ ਚਾਲਕ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਉਨ੍ਹਾਂ ਕੋਲ ਪਾਬੰਦੀ ਦੇ ਬਾਜਵੂਦ ਸਕੂਲ ਸਮੇਂ ਦੌਰਾਨ ਚੱਲ ਰਹੇ ਇਨ੍ਹਾਂ ਟਿੱਪਰਾਂ ਬਾਰੇ ਕੋਈ ਜਵਾਬ ਨਹੀਂ ਸੀ। ਉਨ੍ਹਾਂ ਕਿਹਾ ਕਿ ਟਿੱਪਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਦਸੇ ਦੌਰਾਨ ਜਖ਼ਮੀ ਹੋਏ ਬੱਸ ਚਾਲਕ ਹਰਵਿੰਦਰ ਸਿੰਘ ਅਤੇ ਜੀਪ ਚਾਲਕ ਗੁਰਜੀਤ ਸਿੰਘ ਦੇ ਟਾਂਕੇ ਲੱਗੇ ਹਨ ਜਦੋਂ ਕਿ ਬੱਸ ਵਿਚ ਸਵਾਰ ਨਵਨੀਤ ਕੌਰ 12 ਜਮਾਤ ਅਤੇ ਨਿਮਰਤ ਕੌਰ ਪਹਿਲੀ ਜਮਾਤ ਦੇ ਕੁੱਝ ਸਟਾਂ ਲੱਗੀਆਂ ਹਨ।

Advertisement

Advertisement
Advertisement
×