DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Satnam Singh ਬਣੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ

ਬਲਾਕ ਅਹਿਮਦਗਡ਼੍ਹ ਦੀ ਪੁਰਾਣੀ ਕਮੇਟੀ ਭੰਗ

  • fb
  • twitter
  • whatsapp
  • whatsapp
featured-img featured-img
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰ।
Advertisement

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਬਲਾਕ ਅਹਿਮਦਗੜ੍ਹ) ਦਾ ਸਾਲਾਨਾ ਇਜਲਾਸ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿੱਚ ਹੋਇਆ। ਡਾ. ਹਰਦੀਪ ਕੁਮਾਰ ਬਬਲਾ ਦੀ ਅਗਵਾਈ ਅਤੇ ਜ਼ਿਲ੍ਹਾ ਪ੍ਰਧਾਨ ਡਾ. ਬਲਜਿੰਦਰ ਸਿੰਘ ਚੱਕ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਵਿੱਚ ਪੁਰਾਣੀ ਕਮੇਟੀ ਭੰਗ ਕਰ ਕੇ ਨਵੀਂ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।

ਨਵੀਂ ਕਮੇਟੀ ਵਿੱਚ ਡਾ. ਸਤਨਾਮ ਸਿੰਘ ਝੁਨੇਰ ਨੂੰ ਬਲਾਕ ਪ੍ਰਧਾਨ, ਡਾ. ਲਾਭ ਸਿੰਘ ਕਲਿਆਣ ਨੂੰ ਕੋਆਰਡੀਨੇਟਰ, ਡਾ. ਬਹਾਦਰ ਸਿੰਘ ਦੁਲਮਾਂ ਨੂੰ ਚੇਅਰਮੈਨ ਅਤੇ ਡਾ. ਪ੍ਰਸ਼ੋਤਮ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਡਾ. ਪ੍ਰਗਟ ਸਿੰਘ ਚੱਕ ਕੈਸ਼ੀਅਰ, ਡਾ. ਸੁਰਾਜ ਮੁਹੰਮਦ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਕੁਲਵਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਡਾ. ਜਸਵੰਤ ਝੁਨੇਰ ਨੇ ਜਥੇਬੰਦਕ ਝੰਡੇ ਦੀ ਮਹੱਤਤਾ ਬਾਰੇ ਦੱਸਿਆ, ਜਦਕਿ ਡਾ. ਸੁਰਾਜਦੀਨ ਕੰਗਣਵਾਲ ਤੇ ਡਾ. ਅਮਰਜੀਤ ਸਿੰਘ ਧਲੇਰ ਨੇ ਪਿਛਲੇ ਵਰ੍ਹੇ ਦੀ ਰਿਪੋਰਟ ਪੇਸ਼ ਕੀਤੀ।

Advertisement

Advertisement
Advertisement
×