DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਫ਼ਾਈ ਸੇਵਕਾਂ ਨੇ ਕੌਂਸਲ ਦਫ਼ਤਰ ਅੱਗੇ ਕੂੜਾ ਸੁੱਟਿਆ

ਈ ਓ ’ਤੇ ਦਬਾਅ ਪਾਉਣ ਦਾ ਦੋਸ਼ ਲਾਇਆ

  • fb
  • twitter
  • whatsapp
  • whatsapp
featured-img featured-img
ਸੰਗਰੂਰ ਵਿੱਚ ਈ ਓ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਸਫ਼ਾਈ ਸੇਵਕ। -ਫੋਟੋ: ਲਾਲੀ
Advertisement

ਹੜਤਾਲੀ ਸਫ਼ਾਈ ਸੇਵਕਾਂ ਨੇ ਅੱਜ ਈ ਓ ਨਗਰ ਕੌਂਸਲ ਦੇ ਦਫ਼ਤਰ ਅੱਗੇ ਕੂੜਾ ਸੁੱਟਦਿਆਂ ਪੰਜਾਬ ਸਰਕਾਰ ਅਤੇ ਈ ਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕਾਂ ਨੇ ਈ ਓ ਖਿਲਾਫ਼ ਕੰਮ ’ਤੇ ਵਾਪਸ ਪਰਤਣ ਲਈ ਦਬਾਅ ਪਾਉਣ ਦਾ ਦੋਸ਼ ਲਾਇਆ।

ਸਫ਼ਾਈ ਸੇਵਕ ਯੂਨੀਅਨ ਆਗੂਆਂ ਨੇ ਹੜਤਾਲ ਲਗਾਤਾਰ ਜਾਰੀ ਹੋਣ ਦਾ ਦਾਅਵਾ ਕਰਦਿਆਂ ਸਫ਼ਾਈ ਸੇਵਕਾਂ ਨੂੰ ਗੁੰਮਰਾਹ ਅਫ਼ਵਾਹਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ।

Advertisement

ਹੜਤਾਲੀ ਸਫ਼ਾਈ ਸੇਵਕ ਅੱਜ ਕੂੜਾ ਚੁੱਕ ਕੇ ਨਗਰ ਕੌਂਸਲ ਦਫ਼ਤਰ ਦੀ ਪਹਿਲੀ ਮੰਜ਼ਿਲ ਉਪਰ ਸਥਿਤ ਈ ਓ ਦੇ ਦਫ਼ਤਰ ਅੱਗੇ ਪੁੱਜੇ ਅਤੇ ਦਫ਼ਤਰ ਦੇ ਗੇਟ ਅੱਗੇ ਕੂੜਾ ਸੁੱਟ ਕੇ ਨਾਅਰੇਬਾਜ਼ੀ ਕੀਤੀ ਗਈ। ਸਫ਼ਾਈ ਸੇਵਕ ਯੂਨੀਅਨ ਦੇ ਸਥਾਨਕ ਪ੍ਰਧਾਨ ਅਜੈ ਬੇਦੀ ਨੇ ਦੋਸ਼ ਲਾਇਆ ਕਿ ਈ ਓ ਵੱਲੋਂ ਹੜਤਾਲੀ ਸਫ਼ਾਈ ਸੇਵਕਾਂ ਨੂੰ ਵਾਰ-ਵਾਰ ਆਖਿਆ ਜਾ ਰਿਹਾ ਹੈ ਕਿ ਹੜਤਾਲ ਖੁੱਲ੍ਹ ਗਈ ਹੈ ਅਤੇ ਕੰਮ ’ਤੇ ਵਾਪਸ ਆ ਜਾਣ, ਜਦੋਂ ਕਿ ਸਫ਼ਾਈ ਸੇਵਕ ਯੂਨੀਅਨ ਦੀ ਹੜਤਾਲ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਵਰਦੀ ਦੇ ਪੈਸੇ ਨਹੀਂ ਦਿੱਤੇ ਜਾ ਰਹੇ, 27 ਸਫ਼ਾਈ ਸੇਵਕਾਂ ਦੀਆਂ ਸਰਵਿਸ ਬੁੱਕਾਂ ਨਹੀਂ ਲਗਾਈਆਂ ਜਾ ਰਹੀ ਅਤੇ ਏਰੀਅਰ ਨਹੀਂ ਦਿੱਤਾ ਜਾ ਰਿਹਾ।

Advertisement

ਉਨ੍ਹਾਂ ਦੋਸ਼ ਲਾਇਆ ਕਿ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਜਿਸ ਕਾਰਨ ਸਫ਼ਾਈ ਸੇਵਕਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀਆਂ ਪੰਜਾਬ ਪੱਧਰੀ ਮੰਗਾਂ ਦਾ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ ਜਿਸ ਕਰ ਕੇ ਹੜਤਾਲ ਖਤਮ ਨਹੀਂ ਹੋਈ ਅਤੇ ਲਗਾਤਾਰ ਜਾਰੀ ਹੈ। ਜਦੋਂ ਤੱਕ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਾਂ ਜ਼ਿਲ੍ਹਾ ਪ੍ਰਧਾਨ ਵਲੋਂ ਹੜਤਾਲ ਸਬੰਧੀ ਕੋਈ ਅੰਤਿਮ ਫ਼ੈਸਲਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ ਰਹੇਗੀ ਅਤੇ ਸਫ਼ਾਈ ਪ੍ਰਬੰਧ ਠੱਪ ਰਹਿਣਗੇ। ਉਨ੍ਹਾਂ ਹੜਤਾਲੀ ਸਫ਼ਾਈ ਸੇਵਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ।

ਈ ਓ ਨੇ ਦੋਸ਼ ਨਕਾਰੇ

ਈ ਓ ਨਗਰ ਕੌਂਸਲ ਸੰਗਰੂਰ ਅਸ਼ਵਨੀ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਸਫ਼ਾਈ ਸੇਵਕਾਂ ’ਤੇ ਕੰਮ ਉੱਤੇ ਪਰਤਣ ਲਈ ਕੋਈ ਦਬਾਅ ਨਹੀਂ ਪਾਇਆ। ਸਰਕਾਰ ਤਰਫ਼ੋਂ ਸ਼ਨਿਚਰਵਾਰ ਨੂੰ ਸੁਨੇਹਾਆਇਆ ਸੀ ਕਿ ਹੜਤਾਲ ਖ਼ਤਮ ਹੋ ਗਈ ਹੈ ਅਤੇ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਅੱਗੇ ਸਫ਼ਾਈ ਸੇਵਕਾਂ ਨੂੰ ਸੁਨੇਹੇ ਬਾਰੇ ਜਾਣੂ ਕਰਵਾਇਆ ਸੀ ਪਰ ਸਫ਼ਾਈ ਸੇਵਕਾਂ ਨੇ ਆਖਿਆ ਕਿ ਹੜਤਾਲ ਜਾਰੀ ਹੈ।

Advertisement
×