DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਫ਼ਾਈ ਕਾਮਿਆਂ ਦੀ ਹੜਤਾਲ 11ਵੇਂ ਦਿਨ ’ਚ ਦਾਖ਼ਲ, ਧਰਮਕੋਟ, ਕੋਟ ਈਸੇ ਖਾਂ ਤੇ ਫ਼ਤਿਹਗੜ੍ਹ ਪੰਜਤੂਰ ’ਚ ਲੱਗੇ ਗੰਦਗੀ ਦੇ ਢੇਰ

ਪੱਕੇ ਹੋਣ ਦੀ ਮੰਗ ’ਤੇ ਅੜੇ ਕੱਚੇ ਮੁਲਾਜ਼ਮ, ਕਿਸਾਨ ਜਥੇਬੰਦੀਆਂ ਵੱਲੋਂ ਵੀ ਹਮਾਇਤ

  • fb
  • twitter
  • whatsapp
  • whatsapp
Advertisement

ਸੂਬਾ ਪੱਧਰੀ ਸਫ਼ਾਈ ਕਾਮਿਆਂ ਦੀ ਹੜਤਾਲ ਦਾ ਅਸਰ ਧਰਮਕੋਟ ਸਮੇਤ ਨੇੜਲੇ ਕਸਬਿਆਂ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਧਰਮਕੋਟ ਤੋਂ ਇਲਾਵਾ ਨਗਰ ਪੰਚਾਇਤ ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਅੰਦਰ ਜਗ੍ਹਾਂ ਜਗ੍ਹਾਂ ਗੰਦਗੀ ਦੇ ਢੇਰ ਦਿਖਾਈ ਦੇਣ ਲੱਗੇ ਹਨ। ਹੜਤਾਲ ਸਦਕਾ ਇਨ੍ਹਾਂ ਕਸਬਿਆਂ ਦੀ ਹਾਲਤ ਸਫ਼ਾਈ ਖੁਣੋ ਬਦਤਰ ਬਣਦੀ ਜਾ ਰਹੀ ਹੈ। ਉਧਰ ਸਫ਼ਾਈ ਸੇਵਕਾਂ ਦੀ ਹੜਤਾਲ ਅੱਜ ਗਿਆਰ੍ਹਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਪਰ ਸਰਕਾਰ ਵਲੋਂ ਹੜਤਾਲ ਨੂੰ ਖ਼ਤਮ ਕਰਵਾਉਣ ਲਈ ਚੱਲ ਰਹੇ ਯਤਨਾਂ ਨੂੰ ਅਜੇ ਬੂਰ ਨਹੀਂ ਪਿਆ ਹੈ।

ਐਕਸ਼ਨ ਕਮੇਟੀ ਦੇ ਸੱਦੇ ਉੱਤੇ ਸੂਬੇ ਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕੱਚੇ ਕਾਮੇ ਕੰਮ ਛੱਡ ਕੇ ਹੜਤਾਲ ਤੇ ਬੈਠੇ ਹੋਏ ਹਨ।ਇਹ ਕਾਮੇ ਆਪਣੀ ਸਥਾਈ ਨਿਯੁਕਤੀ ਦੀ ਮੰਗ ਕਰ ਰਹੇ ਹਨ। ਹਾਲਾਂਕਿ ਇਹ ਸਾਰੇ ਕੱਚੇ ਕਾਮੇ ਪ੍ਰਾਈਵੇਟ ਠੇਕੇਦਾਰੀ ਸਿਸਟਮ ਅਧੀਨ ਅਸਥਾਈ ਤੌਰ ’ਤੇ ਕੰਮ ਕਰਦੇ ਹਨ। ਲੰਬੇ ਸਮੇਂ ਤੋਂ ਕੰਮ ਕਰ ਰਹੇ ਇਨ੍ਹਾਂ ਸਫ਼ਾਈ ਸੇਵਕਾਂ ਨੇ ਸੂਬਾ ਪੱਧਰੀ ਯੂਨੀਅਨ ਦਾ ਗਠਨ ਕਰਕੇ ਆਪਣੀਆਂ ਮੰਗਾਂ ਲਈ ਸਰਕਾਰ ਵਿਰੁੱਧ ਸਘੰਰਸ਼ ਸ਼ੁਰੂ ਕੀਤਾ ਹੋਇਆ ਹੈ। ਹੜਤਾਲ ਸਦਕਾ ਗੰਦੇ ਪਾਣੀ ਦੇ ਨਿਕਾਸੀ ਨਾਲਿਆਂ ਦੀ ਕਈ ਦਿਨਾਂ ਤੋਂ ਸਫ਼ਾਈ ਨਹੀਂ ਹੋ ਪਾਈ ਹੈ ਜਿਸਦੇ ਚਲਦਿਆਂ ਨਾਲੀਆਂ ਦਾ ਪਾਣੀ ਉਛਲਕੇ ਬਾਹਰ ਨਿਕਲ ਆਉਣਾ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਹੀ ਕੂੜੇ ਦੇ ਢੇਰ ਗਰਮੀ ਕਾਰਨ ਸੜਾਦ ਮਾਰਨ ਲੱਗੇ ਹਨ। ਅਜਿਹੇ ਵਿਚ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

Advertisement

ਧਰਮਕੋਟ,ਕੋਟ ਈਸੇ ਖਾਂ ਅਤੇ ਫਤਿਹਗੜ੍ਹ ਪੰਜਤੂਰ ਦੇ ਕਈ ਗਲੀ ਮੁਹੱਲਿਆਂ ਦੀ ਹਾਲਤ ਸਫ਼ਾਈ ਨਾ ਹੋਣ ਸਦਕਾ ਬਦਤਰ ਬਣ ਚੁੱਕੀ ਹੈ। ਸਫ਼ਾਈ ਕਾਮਿਆਂ ਨੂੰ ਹੁਣ ਵਿਰੋਧੀਆਂ ਦਾ ਸਮੱਰਥਨ ਵੀ ਮਿਲਣ ਲੱਗਾ ਹੈ ਲੇਕਿਨ ਸਰਕਾਰ ਇਸ ਪਾਸੇ ਤੋਂ ਅਜੇ ਅਵੇਸਲੀ ਦਿਖਾਈ ਦੇ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੁੱਖ ਗਿੱਲ ਮੋਗਾ, ਬਲਵੰਤ ਸਿੰਘ ਬ੍ਰਾਹਮਕੇ, ਕਿਸਾਨ ਮਜ਼ਦੂਰ ਸਘੰਰਸ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂ ਅਤੇ ਬੀਕੇਯੂ ਦੇ ਤਹਿਸੀਲ ਪ੍ਰਧਾਨ ਬਲਵੀਰ ਸਿੰਘ ਮਾਨ ਸੰਗਲਾ ਨੇ ਸਰਕਾਰ ਤੋਂ ਸਫਾਈ ਕਾਮਿਆਂ ਦੀ ਹੜਤਾਲ ਤੁਰੰਤ ਖ਼ਤਮ ਕਰਵਾਉਣ ਅਤੇ ਉਨ੍ਹਾਂ ਦੀਆਂ ਮੰਗਾਂ ਉੱਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਮੰਗ ਕੀਤੀ ਹੈ।

Advertisement

Advertisement
×