ਹਾੜ੍ਹ ਮਹੀਨੇ ਦੀ ਬਾਰਸ਼ ਨਾਲ ਸੰਗਰੂਰ ਜਲਥਲ; ਸੀਵਰੇਜ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

ਹਾੜ੍ਹ ਮਹੀਨੇ ਦੀ ਬਾਰਸ਼ ਨਾਲ ਸੰਗਰੂਰ ਜਲਥਲ; ਸੀਵਰੇਜ ਦੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

ਸੰਗਰੂਰ ’ਚ ਬੱਸ ਸਟੈਂਡ ਨੇੜੇ ਜਲਥਲ ਹੋਈ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਵਾਲੀ ਸੜਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੁਲਾਈ

ਹਾੜ੍ਹ ਮਹੀਨੇ ਦੀ ਬਰਸਾਤ ਨੇ ਹੀ ਸ਼ਹਿਰ ਜਲਥਲ ਕਰ ਦਿੱਤਾ ਹੈ ਅਤੇ ਸੀਵਰੇਜ਼ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜਦੋਂਕਿ ਸਾਉਣ ਮਹੀਨੇ ਦੀਆਂ ਬਰਸਾਤਾਂ ਅਜੇ ਸਿਰ ’ਤੇ ਖੜ੍ਹੀਆਂ ਹਨ। ਜੇ ਸ਼ੁਰੂਆਤੀ ਬਾਰਸ਼ ਨਾਲ ਹੀ ਸ਼ਹਿਰ ਦੀਆਂ ਜਨਤਕ ਥਾਵਾਂ ਤੇ ਕਲੋਨੀਆਂ ਪਾਣੀ-ਪਾਣੀ ਹੋ ਗਈਆਂ ਹਨ ਤਾਂ ਸਾਉਣ ਮਹੀਨੇ ਦੀਆਂ ਬਾਰਸ਼ਾਂ ਨਾਲ ਸ਼ਹਿਰ ਦਾ ਕੀ ਹਾਲਤ ਹੋਵੇਗਾ, ਇਸਦਾ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈ। ਖੇਤੀਬਾੜੀ ਵਿਭਾਗ ਅਨੁਸਾਰ ਸੰਗਰੂਰ ’ਚ 104.6 ਐੱਮਐੱਮ, ਸੁਨਾਮ ’ਚ 23.6 ਐੱਮਐੱਮ, ਮਲੇਰਕੋਟਲਾ ’ਚ 16 ਐੱਮਐੱਮ, ਲਹਿਰਾਗਾਗਾ ’ਚ 8.0 ਐੱਮਐੱਮ ਤੇ ਮੂਨਕ ’ਚ 13.4 ਐੱਮਐੱਮ ਬਾਰਸ਼ ਦਰਜ ਕੀਤੀ ਗਈ ਹੈ।   ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਤੇਜ਼ ਬਾਰਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉਥੇ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਤੇ ਜਨਤਕ ਥਾਵਾਂ ’ਤੇ ਭਰੇ ਪਾਣੀ ਨਾਲ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਸ਼ਹਿਰ ਦੇ ਮੁੱਖ ਧੂਰੀ ਗੇਟ ਬਜ਼ਾਰ ਨੂੰ ਜਾਂਦੀ ਸੜਕ ਜਲਥਲ ਹੋ ਗਈ ਹੈ ਤੇ ਗੋਡੇ-ਗੋਡੇ ਪਾਣੀ ਭਰ ਗਿਆ ਹੈ।ਰਣਬੀਰ ਕਲੱਬ ਰੋਡ, ਬੀਐੱਸਐੱਨਐੱਲ ਰੋਡ, ਰੇਲਵੇ ਚੌਕ-ਰੈਸਟ ਹਾਊਸ ਰੋਡ, ਸਿਵਲ ਹਸਪਤਾਲ ਕੰਪਲੈਕਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਪਾਣੀ-ਪਾਣੀ ਨਜ਼ਰ ਆ ਰਿਹਾ ਹੈ। ਰਣਬੀਰ ਕਲੱਬ ਵਿਖੇ ਜਿਥੇ ਹੀ ਸਰਕਾਰੀ ਅਧਿਕਾਰੀਆਂ ਤੇ ਕੈਂਸਰ ਹਸਪਤਾਲ ਦੇ ਡਾਕਟਰਾਂ ਦੀ ਰਿਹਾਇਸ਼ ਹੈ, ਦੀ ਪ੍ਰਮੁੱਖ ਸੜਕ ਨੂੰ ਇੰਟਰਲੌਕ ਟਾਈਲਾਂ ਲਗਾ ਕੇ ਨਵੇਂ ਸਿਰੇ ਤੋਂ ਉਚਾ ਚੁੱਕ ਕੇ ਬਣਾਇਆ ਗਿਆ ਸੀ ਪਰ ਰਣਬੀਰ ਕਲੱਬ ਵੀ ਪਾਣੀ ’ਚ ਡੁੱਬਿਆ ਨਜ਼ਰ ਆ ਰਿਹਾ ਸੀ। ਦੋ ਪਹੀਆ ਵਾਹਨ ਚਾਲਕਾਂ ਤੇ ਪੈਦਲ ਚੱਲ ਕੇ ਬਜ਼ਾਰ ਜਾਣ ਵਾਲਿਆਂ ਨੂੰ ਗੋਡੇ-ਗੋਡੇ ਪਾਣੀ ’ਚੋ ਗੁਜ਼ਰਨਾ ਪੈ ਰਿਹਾ ਸੀ। ਐੱਸਡੀਐੱਮ ਕੰਪਲੈਕਸ ਦੇ ਅੱਗੇ ਵਾਲੀ ਅੰਦਰੂਨੀ ਸੜਕ ਉਪਰ ਵੀ ਪਾਣੀ ਭਰ ਗਿਆ ਹੈ। ਸ਼ਹਿਰ ਦੀ ਪ੍ਰੇਮ ਬਸਤੀ ਦੀਆਂ ਗਲੀਆਂ ਪਾਣੀ ’ਚ ਡੁੱਬ ਚੁੱਕੀਆਂ ਹਨ। ਕਈ ਇੰਟਰਲੌਕਿੰਗ ਵਾਲੀਆਂ ਗਲੀਆਂ ਵੀ ਦਬ ਗਈਆਂ ਹਨ।ਉਧਰ, ਮੌਜੂਦਾ ਬਾਰਸ਼ ਤੋਂ ਜਿਥੇ ਕਿਸਾਨ ਵੀ ਬਾਗੋਬਾਗ ਹਨ ਉਥੇ ਕਈ ਥਾਵਾਂ ’ਤੇ ਖੇਤਾਂ ’ਚ ਪਾਣੀ ਜ਼ਿਆਦਾ ਭਰਨ ਕਾਰਨ ਚਿੰਤਤ ਵੀ ਹਨ। ਇਹ ਬਾਰਸ਼ ਨੂੰ ਝੋਨੇ ਦੀ ਫਸਲ ਲਈ ਲਾਭਦਾਇਕ ਹੈ ਜਿਸ ਨਾਲ ਝੋਨੇ ਦੀ ਫਸਲ ਨੂੰ ਹੁਲਾਰਾ ਮਿਲੇਗਾ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜ਼ਿਲ੍ਹੇ ’ਚ ਬਾਰਸ਼ ਨਾਲ ਕਿਸੇ ਵੀ ਫਸਲ ਦਾ ਕੋਈ ਨੁਕਸਾਨ ਆਦਿ ਨਹੀਂ ਹੈ। 

ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ) ਬੀਤੀ ਰਾਤ ਆਈ ਤੇਜ਼ ਬਾਰਸ਼ ਕਾਰਨ ਜਿੱਥੇ ਦਿੜ੍ਹਬਾ ਮੰਡੀ ਤੇ ਇਲਾਕੇ ਦੇ ਦਰਜਨ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਪੂਰੀ ਤਰ੍ਹਾਂ ਭਰ ਗਿਆ ਹੈ, ਪਿੰਡ ਖਨਾਲਕਲਾਂ ਵਿੱਚ 250 ਏਕੜ ਦੇ ਕਰੀਬ ਝੋਨਾ ਪਾਣੀ ਵਿੱਚ ਡੁੱਬ ਜਾਣ ਦਾ ਸਮਾਚਾਰ ਮਿਲਿਆ ਹੈ। ਕਾਂਰਗਸ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਸਾਬਕਾ ਚੇਅਰਮੈਨ ਜਗਸੀਰ ਸਿੰਘ ਖਨਾਲਕਲਾਂ ਤੇ ਗੁਰਬੰਤ ਸਿੰਘ ਲਾਡੀ ਚੇਅਰਪਸ੍ਰਸਨ ਪਤਨੀ ਸਵਰਨਜੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਆਈ ਭਾਰੀ ਬਾਰਸ਼ ਕਾਰਨ ਇਸ ਪਿੰਡ ਦੇ ਕਿਸਾਨਾਂ ਦਾ 250 ਏਕੜ ਝੋਨਾ ਤੇ ਹੋਰ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All