DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਗਰੂਰ: ਸਟੱਡੀ ਸਰਕਲ ਨੇ ਇਨਾਮ ਵੰਡ ਸਮਾਗਮ ਕਰਵਾਇਆ

ਨੈਤਿਕ ਸਿੱਖਿਆ ਪ੍ਰੀਖਿਆ ਦੇ ਜੇਤੂਆਂ ਅਤੇ ਇੰਚਾਰਜ ਅਧਿਆਪਕਾਂ ਦਾ ਸਨਮਾਨ

  • fb
  • twitter
  • whatsapp
  • whatsapp
featured-img featured-img
ਨੈਤਿਕ ਸਿੱਖਿਆ ਪ੍ਰੀਖਿਆ ਦੇ ਜੇਤੂਆਂ ਅਤੇ ਇੰਚਾਰਜ ਅਧਿਆਪਕਾਂ ਦਾ ਸਨਮਾਨ
Advertisement

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਜ਼ੋਨ ਪੱਧਰ ’ਤੇ ਕਰਵਾਏ ਸਕੂਲ ਵਿਦਿਆਰਥੀਆਂ ਦੇ ਨੈਤਿਕ ਸਿੱਖਿਆ ਇਮਤਿਹਾਨ ਦਾ ਇਨਾਮ ਵੰਡ ਸਮਾਗਮ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਜੋਗਾ ਸਿੰਘ ਤੂਰ, ਪਰਮਿੰਦਰ ਕੌਰ ਅਧਿਆਪਕ ਇੰਚਾਰਜ, ਗੁਰਪ੍ਰੀਤ ਕੌਰ ਅਤੇ ਸਟੱਡੀ ਸਰਕਲ ਦੇ ਅਜਮੇਰ ਸਿੰਘ ਜ਼ੋਨਲ ਸਕੱਤਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਰਧਾਨ, ਬਲਵੰਤ ਸਿੰਘ ਭੀਖੀ ਪ੍ਰਧਾਨ ਸੰਗਰੂਰ ਯੂਨਿਟ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਡੀ ਈ ਓ (ਸੈ) ਤਰਵਿੰਦਰ ਕੌਰ ਅਤੇ ਬਲਾਕ ਨੋਡਲ ਅਫ਼ਸਰ ਸੁਨਾਮ ਮਨਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਆਰੰਭਤਾ ਸਕੂਲ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ। ਸੁਰਿੰਦਰਪਾਲ ਸਿੰਘ ਸਿਦਕੀ ਨੇ ਮਹਿਮਾਨਾਂ ਨਾਲ ਜਾਣ-ਪਹਿਚਾਣ ਕਰਵਾਈ ਤੇ ਸਟੇਜ ਸੰਚਾਲਨ ਕੀਤਾ। ਜ਼ੋਨਲ ਸਕੱਤਰ ਅਜਮੇਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਇਸ ਇਮਤਿਹਾਨ ਵਿੱਚ 5,000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ। ਜ਼ੋਨਲ ਪ੍ਰਧਾਨ ਕੁਲਵੰਤ ਸਿੰਘ ਨਾਗਰੀ ਨੇ ਸਟੱਡੀ ਸਰਕਲ ਦੀ ਅਕਾਦਮਿਕ ਖੇਤਰ ਦੀਆਂ ਸਰਗਰਮੀਆਂ ਬਾਰੇ ਦੱਸਿਆ। ਸਟੱਡੀ ਸਰਕਲ ਵੱਲੋਂ ਇਨਾਮ ਦੇਣ ਅਤੇ ਅਧਿਆਪਕ ਇੰਚਾਰਜਾਂ ਦੇ ਸਨਮਾਨ ਦੀ ਰਸਮ ਮੁੱਖ ਮਹਿਮਾਨ, ਪ੍ਰਿੰਸੀਪਲ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆਂ ਨੇ ਨਿਭਾਈ। ਇਸ ਮੌਕੇ ਸਟੱਡੀ ਸਰਕਲ ਦੇ ਆਗੂ ਲਾਭ ਸਿੰਘ, ਗੁਰਮੇਲ ਸਿੰਘ, ਡਾ. ਦਰਸ਼ਨ ਸਿੰਘ ਆਸਟਰੇਲੀਆ, ਭੈਣ ਹਰਵਿੰਦਰ ਕੌਰ, ਅਮਨਦੀਪ ਕੌਰ, ਜਸਵਿੰਦਰ ਸਿੰਘ ਪ੍ਰਿੰਸ, ਗੁਰਿੰਦਰ ਸਿੰਘ ਗੁਜਰਾਲ, ਰਿੰਕਲ ਗਰਗ, ਪ੍ਰਿੰਸੀਪਲ ਜੋਗਾ ਸਿੰਘ ਤੂਰ, ਗਿਆਨ ਸਿੰਘ ਭਵਾਨੀਗੜ੍ਹ ਅਤੇ ਹਰਭਜਨ ਸਿੰਘ ਭੱਟੀ ਹਾਜ਼ਰ ਸਨ।

Advertisement
Advertisement
×