ਨਿਜੀ ਪੱਤਰ ਪ੍ਰੇਰਕ
ਸੰਗਰੂਰ, 15 ਸਤੰਬਰ
ਪੁਲੀਸ ਦੇ ਸੀਆਈਏ ਸਟਾਫ਼ ਅਤੇ ਕਰਾਈਮ ਬਰਾਂਚ ਦੀਆਂ ਵੱਖ-ਵੱਖ ਪੁਲੀਸ ਪਾਰਟੀਆਂ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ਾ ਤਸਕਰੀ ਨਾਲ ਸਬੰਧਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 500 ਗ੍ਰਾਮ ਅਫੀਮ, 20 ਗ੍ਰਾਮ ਹੈਰੋਇਨ ਅਤੇ 3990 ਨਸ਼ੀਲੀਆਂ ਗੋਲੀਆਂ ਅਤੇ ਬਲੈਰੋ ਗੱਡੀ ਬਰਾਮਦ ਕੀਤੀ ਹੈ।
ਇਸ ਸਬੰਧੀ ਉਪ ਕਪਤਾਨ ਪੁਲੀਸ (ਡੀ) ਸ੍ਰੀ ਯੋਗੇਸ਼ ਸ਼ਰਮਾ ਨੇ ਕਿ ਸੀਆਈਏ ਸਟਾਫ਼ ਨੁਸਰਤ ਖਾਂ ਵਾਸੀ ਬਣੀਆ ਮੁਹੱਲਾ ਵਜ਼ੀਰਗੰਜ ਜ਼ਿਲ੍ਹਾ ਬਦਾਉ ਉਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕਰਕ ਉਸ ਕੋਲੋਂ 500 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ।
ਇਸੇ ਤਰ੍ਹਾਂ ਕਰਾਈਮ ਬਰਾਂਚ ਕਾਲਾ ਸਿੰਘ ਵਾਸੀ ਸੁਨਾਮ ਨੂੰ ਮੁਖਬਰੀ ਦੇ ਆਧਾਰ ’ਤੇ ਗ੍ਰਿਫ਼ਤਾਰ ਕਰਕੇ ਉਸ ਪਾਸੋਂ 20 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਕੀਤਾ ਹੈ। ਇਸ ਨੂੰ ਨਸ਼ੇ ਦੀ ਸਪਲਾਈ ਕਰਨ ਵਾਲੇ ਹਰਬੰਸ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਕਰਾਈਮ ਬਰਾਂਚ ਦੇ ਸਹਾਇਕ ਥਾਣੇਦਾਰ ਹਰਚੇਤਨ ਸਿੰਘ ਨੇ ਪਰਦੀਪ ਸਿੰਘ ਵਾਸੀ ਪਿੰਡ ਛਾਜਲਾ ਪਾਸੋਂ 8 ਡੱਬੇ ਟਰਾਮਾਡੋਲ ਨਸ਼ੀਲੀਆਂ ਗੋਲੀਆਂ ਕੁੱਲ 3990 ਗੋਲੀਆਂ ਸਮੇਤ ਬਲੈਰੋ ਗੱਡੀ ਦੇ ਗ੍ਰਿਫ਼ਤਾਰ ਕੀਤਾ ਹੈ ਜਿਸਦੇ ਇੱਕ ਸਾਥੀ ਤਰਸੇਮ ਸਿੰਘ ਉਰਫ਼ ਲਾਡੀ ਵਾਸੀ ਪਿੰਡ ਉਗਰਾਹਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਦੋਵਾਂ ਖ਼ਿਲਾਫ਼ ਥਾਣਾ ਚੀਮਾਂ ’ਚ ਕੇਸ ਦਰਜ ਕਰ ਲਿਆ ਹੈ।