DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sangrur: ਪੁਲੀਸ ਵੱਲੋਂ ਨਾਬਾਲਗ ਦੇ ਕਤਲ ਮਾਮਲੇ ’ਚ ਦੋਵੇਂ ਮੁੱਖ ਮੁਲਜ਼ਮ ਗ੍ਰਿਫਤਾਰ

ਸੰਗਰੂਰ ਸ਼ਹਿਰ ’ਚ 16 ਸਾਲ ਦੇ ਨੌਜਵਾਨ ਦੇ ਹੋਏ ਕਤਲ ਅਤੇ ਇੱਕ ਦੇ ਗੰਭੀਰ ਜ਼ਖਮੀ ਹੋਣ ਦੀ ਵਾਪਰੀ ਘਟਨਾ ਦੇ ਦੋਵੇਂ ਮੁੱਖ ਮੁਲਜ਼ਮਾਂ ਨੂੰ ਸੰਗਰੂਰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਮੁੱਖ ਮੁਲਜ਼ਮਾਂ ਦੇ ਪਰਿਵਾਰ ਨਾਲ ਸਬੰਧਿਤ ਚਾਰ...

  • fb
  • twitter
  • whatsapp
  • whatsapp
featured-img featured-img
ਮ੍ਰਿਤਕ ਅਰਸ਼ਦੀਪ ਸਿੰਘ ਦੀ ਫਾਈਲ ਤਸਵੀਰ
Advertisement

ਸੰਗਰੂਰ ਸ਼ਹਿਰ ’ਚ 16 ਸਾਲ ਦੇ ਨੌਜਵਾਨ ਦੇ ਹੋਏ ਕਤਲ ਅਤੇ ਇੱਕ ਦੇ ਗੰਭੀਰ ਜ਼ਖਮੀ ਹੋਣ ਦੀ ਵਾਪਰੀ ਘਟਨਾ ਦੇ ਦੋਵੇਂ ਮੁੱਖ ਮੁਲਜ਼ਮਾਂ ਨੂੰ ਸੰਗਰੂਰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਮੁੱਖ ਮੁਲਜ਼ਮਾਂ ਦੇ ਪਰਿਵਾਰ ਨਾਲ ਸਬੰਧਿਤ ਚਾਰ ਜਾਣਿਆ ਨੂੰ ਪੁਲੀਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।

ਮੋਗਾ ਜ਼ਿਲ੍ਹੇ ਵਿੱਚ ਬਦਲੀ ਹੋਣ ਕਾਰਨ, ਅੱਜ ਸੰਗਰੂਰ ਦੇ ਐੱਸ.ਐੱਸ.ਪੀ. ਦਾ ਅਹੁਦਾ ਛੱਡਣ ਤੋਂ ਪਹਿਲਾਂ ਸਰਤਾਜ ਸਿੰਘ ਚਾਹਲ ਨੇ ਮੀਡੀਆ ਨੂੰ ਦੱਸਿਆ ਕਿ ਦੋਵੇਂ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

ਬੀਤੀ 4 ਮਈ ਦੀ ਰਾਤ ਨੂੰ ਕਿਸੇ ਕੁੜੀ ਕਾਰਨ ਸ਼ਹਿਰ ’ਚ ਨੌਜਵਾਨਾਂ ਵਿਚ ਆਪਸੀ ਲੜਾਈ ਹੋਈ ਸੀ ਜਿਸ ਵਿੱਚ 16 ਸਾਲਾਂ ਅਰਸ਼ਦੀਪ ਸਿੰਘ ਦਾ ਤੇਜਧਾਰ ਕਿਰਚਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ ਜਦੋਂ ਕਿ ਉਸ ਦਾ ਚਚੇਰਾ ਭਰਾ ਅਵਿਨੀਤ ਗੰਭੀਰ ਜ਼ਖਮੀ ਹੋ ਗਿਆ ਸੀ, ਜੋ ਪਟਿਆਲਾ ਵਿੱਚ ਜ਼ੇਰੇ ਇਲਾਜ ਹੈ।

Advertisement

ਇਸ ਘਟਨਾ ਦੇ ਵਿਰੋਧ ’ਚ ਪੀੜਤ ਪਰਿਵਾਰ ਅਤੇ ਹਿੰਦੂ ਜਥੇਬੰਦੀਆਂ ਵੱਲੋਂ 5 ਮਈ ਨੂੰ ਪੁਲੀਸ ਥਾਣੇ ਦਾ ਘਿਰਾਓ ਕੀਤਾ ਗਿਆ ਸੀ ਅਤੇ ਸ਼ਹਿਰ ਦਾ ਬਾਜ਼ਾਰ ਬੰਦ ਰੱਖਿਆ ਗਿਆ ਸੀ। ਪ੍ਰਦਰਸ਼ਨਕਾਰੀ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਐਸ ਐਸ ਪੀ ਵੱਲੋਂ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਸੀ ਜਿਸ ਮਗਰੋਂ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ।

ਪੁਲੀਸ ਵੱਲੋਂ 6 ਜਾਣਿਆ ਖਿਲਾਫ ਕੇਸ ਦਰਜ ਕਰਕੇ ਇੱਕ ਮਹਿਲਾ ਸਣੇ 4 ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਜਦੋਂ ਕਿ ਦੋਵੇਂ ਮੁੱਖ ਮੁਲਜ਼ਮ ਫ਼ਰਾਰ ਸਨ। ਹੁਣ ਦੋਵੇਂ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

Advertisement
×