DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sangrur: ਪੁਲੀਸ ਵੱਲੋਂ ਲੁੱਟ-ਖੋਹ ਕਰਨ ਵਾਲੇ ਗਰੋਹ ਦੇ 3 ਮੈਂਬਰ ਕਾਬੂ; ਨਕਦੀ, ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ

ਸੰਗਰੂਰ ਪੁਲੀਸ ਨੇ ਧੂਰੀ ਰੋਡ 'ਤੇ ਸਥਿਤ ਪਿੰਡ ਗੁਰਦਾਸਪੁਰਾ ਵਿਖੇ ਹੋਈ ਲੁੱਟ-ਖੋਹ ਦੀ ਵਾਰਦਾਤ ਨੂੰ ਸੁਲਝਾਉਂਦਿਆਂ (ਟਰੇਸ ਕਰਕੇ) ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਲੁੱਟ ਦੀ ਰਕਮ ਵਿੱਚੋਂ 24,500 ਰੁਪਏ, ਵਾਰਦਾਤ ਸਮੇਂ ਵਰਤਿਆ...

  • fb
  • twitter
  • whatsapp
  • whatsapp
featured-img featured-img
ਸੰਗਰੂਰ ਵਿਖੇ ਐੱਸ.ਪੀ. ਡੀ ਦਵਿੰਦਰ ਅੱਤਰੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ। ਪਿੱਛੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਿਖਾਈ ਦੇ ਰਹੇ ਹਨ। ਫੋਟੋ: ਲਾਲੀ
Advertisement

ਸੰਗਰੂਰ ਪੁਲੀਸ ਨੇ ਧੂਰੀ ਰੋਡ 'ਤੇ ਸਥਿਤ ਪਿੰਡ ਗੁਰਦਾਸਪੁਰਾ ਵਿਖੇ ਹੋਈ ਲੁੱਟ-ਖੋਹ ਦੀ ਵਾਰਦਾਤ ਨੂੰ ਸੁਲਝਾਉਂਦਿਆਂ (ਟਰੇਸ ਕਰਕੇ) ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਲੁੱਟ ਦੀ ਰਕਮ ਵਿੱਚੋਂ 24,500 ਰੁਪਏ, ਵਾਰਦਾਤ ਸਮੇਂ ਵਰਤਿਆ ਤੇਜ਼ਧਾਰ ਦਾਤ (ਲੋਹਾ) ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ 21 ਪੁਲੀਸ ਕੇਸ ਦਰਜ ਹਨ, ਜਿਸ ਕਾਰਨ ਹੁਣ ਇਨ੍ਹਾਂ ਖ਼ਿਲਾਫ਼ ਦਰਜ ਮਾਮਲੇ ਵਿੱਚ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 111 ਦਾ ਵਾਧਾ ਕੀਤਾ ਗਿਆ ਹੈ।

ਝੋਨੇ ਦੀ ਲਵਾਈ ਦੇ ਪੈਸੇ ਦੇਣ ਜਾ ਰਹੇ ਕਿਸਾਨ ਨੂੰ ਬਣਾਇਆ ਸੀ ਨਿਸ਼ਾਨਾ

Advertisement

ਕਪਤਾਨ ਪੁਲਿਸ (ਐੱਸ.ਪੀ. ਡੀ) ਦਵਿੰਦਰ ਅੱਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 11 ਜੁਲਾਈ ਨੂੰ ਪਿੰਡ ਗੁਰਦਾਸਪੁਰਾ ਨਜ਼ਦੀਕ ਰਜਵਾਹੇ ਦੀ ਪਟੜੀ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਇੱਕ ਕਿਸਾਨ ਜਗਜੀਤ ਸਿੰਘ (ਵਾਸੀ ਪਿੰਡ ਹਰੇੜੀ) ਕੋਲੋਂ ਕਰੀਬ 62 ਹਜ਼ਾਰ ਰੁਪਏ ਲੁੱਟ ਲਏ ਗਏ ਸਨ। ਇਹ ਕਿਸਾਨ ਆਪਣੇ ਖੇਤ ਵਿੱਚ ਮਜ਼ਦੂਰਾਂ ਨੂੰ ਝੋਨੇ ਦੀ ਲਵਾਈ ਦੇ ਪੈਸੇ ਦੇਣ ਜਾ ਰਿਹਾ ਸੀ।

Advertisement

ਐੱਸ.ਐੱਸ.ਪੀ. ਦੀ ਅਗਵਾਈ ਹੇਠ ਵਿਸ਼ੇਸ਼ ਪੁਲੀਸ ਟੀਮਾਂ ਵੱਲੋਂ ਕਾਰਵਾਈ

ਇਸ ਵਾਰਦਾਤ ਨੂੰ ਸੁਲਝਾਉਣ ਲਈ ਐੱਸ.ਐੱਸ.ਪੀ. (SSP) ਡਾ. ਰਵਜੋਤ ਗਰੇਵਾਲ ਵੱਲੋਂ ਐੱਸ.ਪੀ. ਡੀ ਦੀ ਅਗਵਾਈ ਹੇਠ ਅਤੇ ਡੀ.ਐੱਸ.ਪੀ. ਡੀ ਸੁਖਦੇਵ ਸਿੰਘ ਤੇ ਡੀ.ਐੱਸ.ਪੀ. ਆਰ ਦਲਬੀਰ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਇਹਨਾਂ ਟੀਮਾਂ ਵਿੱਚ ਇੰਸਪੈਕਟਰ ਸੁਖਦੀਪ ਸਿੰਘ (ਐੱਸ.ਐੱਚ.ਓ. ਥਾਣਾ ਸਿਟੀ-1) ਅਤੇ ਇੰਸਪੈਕਟਰ ਸੰਦੀਪ ਸਿੰਘ (ਇੰਚਾਰਜ ਸੀ.ਆਈ.ਏ. - CIA) ਸ਼ਾਮਲ ਸਨ। ਤਫ਼ਤੀਸ਼ ਦੌਰਾਨ ਪੁਲੀਸ ਨੇ ਕਾਰਵਾਈ ਕਰਦਿਆਂ ਰਮਨ ਕੁਮਾਰ, ਅਭਿਸ਼ੇਕ ਅਤੇ ਲਵਪ੍ਰੀਤ ਸਿੰਘ ਉਰਫ਼ ਲੱਭੂ (ਵਾਸੀਆਨ ਸੰਗਰੂਰ) ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਅਤੇ ਅਗਲੇਰੀ ਪੁੱਛਗਿੱਛ

ਐੱਸ.ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਲੁੱਟੇ ਗਏ 62 ਹਜ਼ਾਰ ਰੁਪਏ ਵਿੱਚੋਂ ਮੁਲਜ਼ਮਾਂ ਨੇ ਬਾਕੀ ਦੇ ਪੈਸੇ ਖ਼ਰਚ ਕਰ ਦਿੱਤੇ ਸਨ ਅਤੇ ਹੁਣ ਉਹਨਾਂ ਕੋਲੋਂ 24,500 ਰੁਪਏ ਹੀ ਬਰਾਮਦ ਹੋ ਸਕੇ ਹਨ। ਮੁੱਢਲੀ ਪੁੱਛਗਿੱਛ ਅਤੇ ਪੁਰਾਣਾ ਰਿਕਾਰਡ ਚੈੱਕ ਕਰਨ 'ਤੇ ਪਤਾ ਲੱਗਿਆ ਹੈ ਕਿ ਇਹਨਾਂ ਤਿੰਨਾਂ ਖ਼ਿਲਾਫ਼ ਪਹਿਲਾਂ ਵੀ ਲੁੱਟਾਂ-ਖੋਹਾਂ ਅਤੇ ਚੋਰੀਆਂ ਦੇ 21 ਮਾਮਲੇ ਦਰਜ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
×