DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

sangrur news: ਜੈਵਿਕ ਉਤਪਾਦਾਂ ਦੀ ਮੰਡੀ ‘ਪਹਿਲ’ ਦੇ ਚਾਰ ਸਾਲ ਮੁਕੰਮਲ

ਮੰਡੀ ਨੇ ਉਤਪਾਦਕਾਂ ਨੂੰ ਖਪਤਕਾਰਾਂ ਨਾਲ ਸਿੱਧੇ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ; ਕਿਸਾਨਾਂ ਦੇ ਹੱਥੀਂ ਤਿਆਰ ਕੀਤੇ ਦੇਸੀ ਉਤਪਾਦਾਂ ਨੂੰ ਵੱਖਰੀ ਪਛਾਣ ਮਿਲੀ

  • fb
  • twitter
  • whatsapp
  • whatsapp
featured-img featured-img
ਡਾ. ਏ ਐੱਸ ਮਾਨ ਨਾਲ ਉਤਪਾਦਕ ਅਤੇ ਸੈਲਫ਼ ਹੈਲਪ ਗਰੁੱਪ ਦੀਆਂ ਮੈਂਬਰ ਬੀਬੀਆਂ।
Advertisement

ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਹੇਠ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਅਤੇ ਜੈਵਿਕ ਕਿਸਾਨਾਂ ਨੂੰ ਆਪਣੇ ਉਤਪਾਦ ਵੇਚਣ ਲਈ ਢੁੱਕਵਾਂ ਪਲੈਟਫਾਰਮ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਪਹਿਲ’ ਮੰਡੀ ਨੇ ਚਾਰ ਸਾਲ ਪੂਰੇ ਕਰ ਲਏ ਹਨ। ਇਨ੍ਹਾਂ ਚਾਰ ਸਾਲਾਂ ਦੌਰਾਨ ਪਹਿਲ ਮੰਡੀ ਨੇ ਸਥਾਨਕ ਉਤਪਾਦਕਾਂ ਨੂੰ ਖਪਤਕਾਰਾਂ ਨਾਲ ਸਿੱਧੇ ਤੌਰ ’ਤੇ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਪਹਿਲ ਮੰਡੀ ਚ ਕਿਸਾਨਾਂ ਦੇ ਦੇਸੀ ਉਤਪਾਦਾਂ ਨੂੰ ਵੱਖਰੀ ਪਛਾਣ ਮਿਲੀ ਹੈ।

‘ਪਹਿਲ’ ਮੰਡੀ ਦੇ ਪ੍ਰਬੰਧਕ ਡਾ. ਏ ਐੱਸ ਮਾਨ ਨੇ ਦੱਸਿਆ ਕਿਹਾ ਕਿ ਪਹਿਲ ਮੰਡੀ ਸਿਰਫ਼ ਉਤਪਾਦ ਵੇਚਣ ਦਾ ਸਥਾਨ ਨਹੀਂ, ਸਗੋਂ ਪੇਂਡੂ ਮਹਿਲਾਵਾਂ, ਸੈਲਫ ਹੈਲਪ ਗਰੁੱਪਾਂ ਅਤੇ ਜੈਵਿਕ ਕਿਸਾਨਾਂ ਨੂੰ ਸਵੈ-ਰੁਜ਼ਗਾਰ, ਆਤਮ-ਨਿਰਭਰਤਾ ਅਤੇ ਆਰਥਿਕ ਮਜ਼ਬੂਤੀ ਵੱਲ ਲਿਜਾਣ ਵਾਲਾ ਇੱਕ ਪ੍ਰਭਾਵਸ਼ਾਲੀ ਮੰਚ ਬਣ ਚੁੱਕੀ ਹੈ। ਮੰਡੀ ਵਿੱਚ ਸੈਲਫ ਹੈਲਪ ਗਰੁੱਪਾਂ ਵੱਲੋਂ ਹੱਥੀਂ ਤਿਆਰ ਕੀਤੇ ਵੱਖ-ਵੱਖ ਉਤਪਾਦ, ਜਿਵੇਂ ਕਿ ਅਚਾਰ, ਮਸਾਲੇ, ਸਰ੍ਹੋਂ ਦਾ ਤੇਲ, ਦੇਸੀ ਖਾਣ-ਪੀਣ ਦੀਆਂ ਵਸਤਾਂ, ਹਸਤਕਲਾ ਅਤੇ ਹੋਰ ਘਰੇਲੂ ਉਤਪਾਦ ਉਪਲਬਧ ਕਰਵਾਏ ਜਾਂਦੇ ਹਨ। ਜੈਵਿਕ ਕਿਸਾਨ ਵੀ ਆਪਣੀ ਕੁਦਰਤੀ ਅਤੇ ਗੁਣਵੱਤਾ ਵਾਲੀ ਪੈਦਾਵਾਰ ਸਿੱਧੇ ਖਪਤਕਾਰਾਂ ਤੱਕ ਪਹੁੰਚਾ ਰਹੇ ਹਨ। ਡਾ. ਮਾਨ ਨੇ ਕਿਹਾ ਕਿ ਪਹਿਲ ਮੰਡੀ ਚ ਖਪਤਕਾਰਾਂ ਨੂੰ ਸ਼ੁੱਧ ਅਤੇ ਗੁਣਵੱਤਾ ਵਾਲੇ ਉਤਪਾਦ ਮਿਲਣ ਦੇ ਨਾਲ-ਨਾਲ ਉਤਪਾਦਕਾਂ ਨੂੰ ਆਪਣੇ ਸਮਾਨ ਦੀ ਵਾਜਬ ਕੀਮਤ ਅਤੇ ਸਿੱਧਾ ਬਾਜ਼ਾਰ ਮਿਲ ਰਿਹਾ ਹੈ ਜਿਸ ਨਾਲ ਜਿਥੇ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਉਥੇ ਮਹਿਲਾਵਾਂ ਵਿੱਚ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਆਤਮ-ਵਿਸ਼ਵਾਸ ਵਧਿਆ ਹੈ। ਪਹਿਲ ਮੰਡੀ ਨੇ ਚਾਰ ਸਾਲਾਂ ਵਿੱਚ ਭਰੋਸੇ, ਗੁਣਵੱਤਾ ਅਤੇ ਸਵੈ-ਨਿਰਭਰਤਾ ਦੀ ਇੱਕ ਨਵੀਂ ਪਛਾਣ ਬਣਾਈ ਹੈ।

Advertisement

ਉਨ੍ਹਾਂ ਦੱਸਿਆ ਕਿ ਡਾ. ਮਨਦੀਪ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸਮੇਂ-ਸਮੇਂ ਸਿਰ ਪਹਿਲ ਮੰਡੀ ਦੇ ਗਰੁੱਪ ਮੈਬਰਾਂ ਅਤੇ ਕਿਸਾਨਾਂ ਨੂੰ ਦਿੱਤੀਆਂ ਕਿੱਤਾ ਮੁੱਖੀ ਟ੍ਰੇਨਿੰਗਾਂ ਕਾਰਗਰ ਸਾਬਤ ਹੋਈਆਂ ਹਨ। ਇਸ ਮੌਕੇ ਦਰਸ਼ਨ ਸਿੰਘ ਪੇਧਨੀ, ਸੰਦੀਪ ਕੌਰ ਬਾਲੀਆਂ, ਗੁਰਦੀਪ ਸਿੰਘ ਦਿਓਲ, ਅਮਨ ਬੜਿੰਗ, ਜੌਲੀ ਧਾਲੀਵਾਲ, ਹਰਪ੍ਰੀਤ ਕੌਰ ਮਾਨ ਕੁਦਰਤੀ ਖੇਤੀ, ਜਸਪ੍ਰੀਤ ਕੌਰ ਨੰਦਗੜ੍ਹ, ਕਰਮਜੀਤ ਕੌਰ ਘਾਬਦਾਂ, ਸੁਖਚੈਨ ਸਿੰਘ ਧਲੇਵਾ, ਅੰਮ੍ਰਿਤ ਪਾਲ ਸਿੰਘ ਤੇਜਸ ਮਿਲਕ ਸ਼ੁੱਧ ਉਤਪਾਦ ਸੁਨਾਮ ਤੇ ਜਗਦੇਵ ਸਿੰਘ ਸਤੌਜ ਆਦਿ ਹਾਜ਼ਰ ਸਨ।

Advertisement

Advertisement
×