DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sangrur news: ਕਨੋਈ ਮਾਮਲਾ: ਪੁਲੀਸ ਜਬਰ ਖ਼ਿਲਾਫ਼ ਮੁਜ਼ਾਹਰੇ ਦਾ ਐਲਾਨ

ਸੰਗਰੂਰ ਵਿੱਚ 7 ਅਕਤੂਬਰ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਮੀਟਿੰਗ ਦੌਰਾਨ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ। ਫੋਟੋ: ਲਾਲੀ
Advertisement
ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਸਥਾਨਕ ਸੁਤੰਤਰ ਭਵਨ ਵਿੱਚ ਹੋਈ ਜਿਸ ਵਿਚ ਪੁਲੀਸ ਵੱਲੋਂ ਕਨੋਈ ਦੇ ਦਲਿਤ ਨੌਜਵਾਨ ਸਨਮਦੀਪ ਸਿੰਘ ਦਾ ਜਬਰੀ ਅੰਤਿਮ ਸਸਕਾਰ ਕਰਨ ਦੀ ਨਿੰਦਾ ਕਰਦਿਆਂ ਸਰਕਾਰ ਅਤੇ ਪੁਲੀਸ ਜਬਰ ਖ਼ਿਲਾਫ਼ 7 ਅਕਤੂਬਰ ਨੂੰ ਸੰਗਰੂਰ ’ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਗੋਬਿੰਦ ਛਾਜਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਭਗਵਾਨ ਮੂਣਕ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਜੀਤ ਨਮੋਲ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੀ ਜਸਵੀਰ ਕੌਰ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਦਰਵਾਰਾ ਸਿੰਘ ਛਾਜਲਾ, ਦੇਸ਼ ਭਗਤ ਯਾਦਗਾਰ ਦੇ ਬਲਬੀਰ ਲੌਂਗੋਵਾਲ ਆਦਿ ਸ਼ਾਮਲ ਸਨ।

ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੀੜਤ ਪਰਿਵਾਰ ਦੀ ਗ੍ਰਿਫ਼ਤਾਰੀ ਅਤੇ ਫਿਰ ਬਿਨਾਂ ਪਰਿਵਾਰ ਦੀ ਸਹਿਮਤੀ ਤੋਂ ਪੋਸਟਮਾਰਟਮ ਅਤੇ ਮ੍ਰਿਤਕ ਨੌਜਵਾਨ ਦਾ ਪਿੰਡ ਤੋਂ ਬਾਹਰ ਸੰਗਰੂਰ ਵਿੱਚ ਸਸਕਾਰ ਕਰਨਾ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਅਤੇ ਭਗਵੰਤ ਮਾਨ ਸਰਕਾਰ ਦਾ ਸਪੱਸ਼ਟ ਤੌਰ 'ਤੇ ਪੁਲੀਸ ਰਾਜ ਵਿੱਚ ਬਦਲ ਜਾਣ ਦਾ ਸਬੂਤ ਹੈ। ਇਹ ਸਸਕਾਰ ਲਾਵਾਰਸਾਂ ਦੀ ਤਰ੍ਹਾਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆ ਨੇ ਇਸ ਪੂਰੇ ਪੁਲੀਸ ਜਬਰ, ਧੱਕੇਸ਼ਾਹੀ ਅਤੇ ਗ਼ੈਰ ਮਨੁੱਖੀ ਵਰਤਾਰੇ ਖਿਲਾਫ਼ 7 ਅਕਤੂਬਰ ਨੂੰ ਵੱਡਾ ਰੋਸ ਮੁਜਾਹਰਾ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ।ਮੁੱਖ ਮੰਤਰੀ ਦਾ ਜ਼ਿਲ੍ਹਾ ਹੋਣ ਕਾਰਨ ਇੱਥੇ ਪੂਰੀ ਤਰ੍ਹਾਂ ਪੁਲੀਸ ਰਾਜ ਚਲਾਇਆ ਜਾ ਰਿਹਾ ਹੈ।

Advertisement

ਮੀਟਿੰਗ ’ਚ ਇਨਕਲਾਬੀ ਵਿਰਾਸਤ ਮੰਚ ਦੇ ਨਿਰਭੈ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੋਂਗੋਵਾਲ, ਖੇਤ ਮਜਦੂਰ ਮੰਚ ਦੇ ਨਿਰੰਜਣ ਚਨਾਗਰਾ, ਡੀ ਟੀ ਐੱਫ ਦੇ ਦਾਤਾ ਨਮੋਲ, ਕਿਰਤੀ ਕਿਸਾਨ ਯੂਨੀਅਨ ਦੇ ਮਲਕੀਤ ਸਿੰਘ, ਏਟਕ ਯੂ ਦੇ ਸੁਖਦੇਵ ਸ਼ਰਮਾ, ਪੀ ਐੱਸ ਯੂ ਰੰਧਾਵਾ ਦੇ ਰਮਨ ਕਾਲਾਝਾੜ, ਅਮਨਦੀਪ ਸਿੰਘ, ਅਮ੍ਰਿਤ ਸਿੰਘ,ਪੀ ਐਸ ਯੂ ਦੇ ਰਾਮਵੀਰ ਸਿੰਘ, ਆਈ ਡੀ ਪੀ ਦੇ ਫ਼ਲਜੀਤ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਬਸੇਸਰ ਰਾਮ ਆਦਿ ਹਾਜ਼ਰ ਸਨ।

Advertisement

Advertisement
×