ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਗਰੂਰ: 110 ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲਈ

ਜ਼ਿਲ੍ਹਾ ਪਰਿਸ਼ਦ ਲੲੀ 80 ਅਤੇ ਪੰਚਾਇਤ ਸਮਿਤੀਆਂ ਲੲੀ 439 ਉਮੀਦਵਾਰ ਚੋਣ ਮੈਦਾਨ ’ਚ
Advertisement

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਅੱਜ ਸੰਗਰੂਰ ਜ਼ਿਲ੍ਹਾ ਪਰਿਸ਼ਦ ਚੋਣ ਮੈਦਾਨ ਵਿੱਚੋਂ 20 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ, ਜਦੋਂ ਕਿ ਜ਼ਿਲ੍ਹਾ ਭਰ ਦੀਆਂ ਪੰਚਾਇਤ ਸਮਿਤੀਆਂ ਦੇ ਚੋਣ ਮੈਦਾਨ ਵਿੱਚੋਂ 90 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਸੰਗਰੂਰ ਜ਼ਿਲ੍ਹਾ ਪਰਿਸ਼ਦ ਲਈ ਕੁੱਲ 100 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸੰਗਰੂਰ ਜ਼ਿਲ੍ਹਾ ਪਰਿਸ਼ਦ ਦੇ ਵੱਖ-ਵੱਖ 18 ਜ਼ੋਨਾਂ ਵਿਚ ਕੁੱਲ 80 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹਾ ਭਰ ਦੀਆਂ 10 ਪੰਚਾਇਤ ਸਮਿਤੀਆਂ ਦੇ ਕੁੱਲ 162 ਜ਼ੋਨਾਂ ਲਈ ਕੁੱਲ 529 ਉਮੀਦਵਾਰ ਸਨ, ਜਿਨ੍ਹਾਂ ਵਿਚੋਂ 90 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਹੁਣ ਕੁੱਲ 439 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਜ਼ੋਨ ਅੰਨਦਾਨਾ ਵਿੱਚ 4, ਭੁਟਾਲ ਕਲਾਂ ’ਚ 2, ਬੱਲਰਾਂ 1, ਛਾਜਲੀ ਵਿਚ 1, ਹੰਬਲਵਾਸ 1, ਬਡਰੁੱਖਾਂ ਵਿਚ 2, ਸ਼ੇਰੋਂ ਵਿਚ 2, ਖੇੜੀ ਵਿਚ 2, ਮਾਝੀ ਵਿਚ 1, ਮੰਗਵਾਲ ਵਿਚ 2, ਸ਼ੇਰਪੁਰ ਵਿਚ 1 ਅਤੇ ਘਨੌਰੀ ਕਲਾਂ ਵਿਚ 1 ਉਮੀਦਵਾਰ ਨੇ ਆਪਣੀ ਨਾਮਜ਼ਦਗੀ ਵਾਪਸ ਲਈ ਹੈ। ਇਸ ਤੋਂ ਇਲਾਵਾ ਪੰਚਾਇਤ ਸਮਿਤੀ ਚੋਣ ਲਈ ਜ਼ੋਨ ਅੰਨਦਾਨਾ ਐਟ ਮੂਨਕ ਵਿੱਚ 14, ਭਵਾਨੀਗੜ੍ਹ ’ਚ 17, ਛਾਜਲੀ ਵਿਚ 8, ਧੂਰੀ 6, ਦਿੜ੍ਹਬਾ ਵਿਚ 5, ਲਹਿਰਾਗਾਗਾ ਵਿਚ 6, ਸੰਗਰੂਰ ਵਿਚ 12, ਸ਼ੇਰਪੁਰ ਵਿਚ 8 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ।

Advertisement
Advertisement
Show comments