DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sahit Sadan Sangrur: ਸ਼ਾਇਰ ਉਡਾਰੀ ਦੀ ਯਾਦ ਵਿੱਚ ਕਵੀ ਦਰਬਾਰ

ਸਾਹਿਤ ਸਦਨ ਸੰਗਰੂਰ ਵੱਲੋਂ ਸ਼ਾਇਰ ਡਾ. ਚਰਨਜੀਤ ਸਿੰਘ ਉਡਾਰੀ ਦੀ ਯਾਦ ਵਿੱਚ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਸਾਹਿਤ ਸਦਨ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਨੇ ਕਿਹਾ ਕਿ ਪ੍ਰੋ. ਉਡਾਰੀ ਦੀ ਬਰਸੀ ਹਰ ਸਾਲ ਮਨਾਈ ਜਾਵੇਗੀ। ਮੁੱਖ ਮਹਿਮਾਨ...

  • fb
  • twitter
  • whatsapp
  • whatsapp
featured-img featured-img
ਕਵੀ ਦਰਬਾਰ ਵਿੱਚ ਸ਼ਾਮਲ ਸ਼ਖ਼ਸੀਅਤਾਂ।
Advertisement

ਸਾਹਿਤ ਸਦਨ ਸੰਗਰੂਰ ਵੱਲੋਂ ਸ਼ਾਇਰ ਡਾ. ਚਰਨਜੀਤ ਸਿੰਘ ਉਡਾਰੀ ਦੀ ਯਾਦ ਵਿੱਚ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਸਾਹਿਤ ਸਦਨ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਨੇ ਕਿਹਾ ਕਿ ਪ੍ਰੋ. ਉਡਾਰੀ ਦੀ ਬਰਸੀ ਹਰ ਸਾਲ ਮਨਾਈ ਜਾਵੇਗੀ। ਮੁੱਖ ਮਹਿਮਾਨ ਸਤਿੰਦਰ ਸਿੰਘ ਚੱਠਾ ਨੇ ਸਾਹਿਤ ਸਦਨ ਦੇ ਯਤਨ ਦੀ ਸ਼ਲਾਘਾ ਕੀਤੀ। ਸਮਾਗਮ ਦੀ ਪ੍ਰਧਾਨਗੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕੀਤੀ। ਲੇਖਕ ਕੁਲਵੰਤ ਕਸਕ ਨੇ ਮੰਚ ਸੰਚਾਲਨ ਕੀਤਾ। ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਦੇ ਪ੍ਰਧਾਨ ਕੁਲਵੰਤ ਸਿੰਘ ਖਨੌਰੀ, ਏ ਪੀ ਸਿੰਘ ਬਾਬਾ ਅਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ ਨੇ ਡਾ. ਉਡਾਰੀ ਨੂੰ ਯਾਦ ਕੀਤਾ। ਰਾਜ ਕੁਮਾਰ ਅਰੋੜਾ ਨੇ ਡਾ. ਉਡਾਰੀ ਦੀ ਸਾਹਿਤਕ ਜੀਵਨ ਬਾਰੇ ਚਰਚਾ ਕੀਤੀ। ਹਰਸੁਖਚੈਨ ਸਿੰਘ ਚੱਢਾ ਨੇ ਆਪਣੇ ਪਿਤਾ ਡਾ. ਉਡਾਰੀ ਦੀ ਨਜ਼ਮ ਸਾਂਝੀ ਕੀਤੀ ਤੇ ਸਾਹਿਤ ਸਦਨ ਦਾ ਧੰਨਵਾਦ ਕੀਤਾ।

ਕਵੀ ਦਰਬਾਰ ’ਚ ਸੰਜੇ ਲਹਿਰੀ ਧੂਰੀ, ਕਿਰਨ ਸਿੰਗਲਾ ਪਟਿਆਲਾ, ਪਵਿੱਤਰ ਕੌਰ ਗਰੇਵਾਲ, ਰਵਿੰਦਰ ਸਿੰਘ ਗੁੱਡੂ, ਰਾਕੇਸ਼ ਸ਼ਰਮਾ, ਬਲਰਾਜ ਓਬਰਾਏ ਬਾਜੀ, ਬਲਵੰਤ ਸਿੰਘ ਜੋਗਾ, ਕੁਲਵੰਤ ਖਨੌਰੀ, ਕੁਲਵੰਤ ਸਿੰਘ ਉੱਪਲੀ, ਧਰਮੀ ਤੁੰਗਾਂ, ਪਾਲੀ ਰਾਮ ਬਾਂਸਲ, ਅਨੋਖ ਸਿੰਘ ਵਿਰਕ ਅਤੇ ਸਤਦੇਵ ਸ਼ਰਮਾ ਨੇ ਭਾਗ ਲਿਆ।

Advertisement

Advertisement
Advertisement
×