DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰੁਚਿਕਾ ਕੌੜਾ ਨਗਰ ਪੰਚਾਇਤ ਅਮਰਗੜ੍ਹ ਦੀ ਪ੍ਰਧਾਨ ਬਣੀ

ਵਿਧਾਇਕ ਗੱਜਣਮਾਜਰਾ ਨੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ

  • fb
  • twitter
  • whatsapp
  • whatsapp
featured-img featured-img
ਨਵ-ਨਿਯੁਕਤ ਪ੍ਰਧਾਨ ਰੁਚਿਕਾ ਕੌੜਾ ਨਾਲ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ। -ਫੋਟੋ: ਅਟਵਾਲ
Advertisement

ਨਗਰ ਪੰਚਾਇਤ ਅਮਰਗੜ੍ਹ ਦੀ ਪ੍ਰਧਾਨਗੀ ਦਾ ਤਾਜ ਰੁਚਿਕਾ ਕੌੜਾ ਦੇ ਸਿਰ ਸਜਿਆ ਹੈ ਜਦਕਿ ਯੂਥ ਕਾਂਗਰਸ ਦੇ ਆਗੂ ਪ੍ਰਿੰਸ ਜੋਸੀ ਦੀ ਪਤਨੀ ਵਿਸ਼ਾਲੀ ਸ਼ਰਮਾ ਮੀਤ ਪ੍ਰਧਾਨ ਬਣੀ ਹੈ। ਕਾਰਜਸਾਧਕ ਅਫਸਰ ਅਸੀਸ ਕੁਮਾਰ ਨੇ ਦੱਸਿਆ ਕਿ ਕਨਵੀਨਰ ਐੱਸ ਡੀ ਐੱਮ ਰਾਜੇਸ਼ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਸ਼ਾਂਤੀਪੂਰਵਕ ਢੰਗ ਨਾਲ ਹੋਈ ਇਸ ਚੋਣ ਵਿੱਚ ਆਜ਼ਾਦ ਗਰੁੱਪ ਵੱਲੋਂ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ ਦਾ ਨਾਮ ਪੇਸ਼ ਕੀਤਾ ਗਿਆ ਸੀ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਰੁਚਿਕਾ ਕੌੜਾ ਪ੍ਰਧਾਨਗੀ ਦੇ ਉਮੀਦਵਾਰ ਸਨ ਜਿਨ੍ਹਾਂ ਦੇ ਨਾਮ ਦੀ ਤਜਵੀਜ਼ ‘ਆਪ’ ਦੇ ਜੇਤੂ ਕੌਂਸਲਰ ਸਵਰਨ ਸਿੰਘ ਵੱਲੋਂ ਕੀਤੀ ਗਈ। ਇਸ ਦੌਰਾਨ ਰੁਚਿਕਾ ਕੌੜਾ ਨੂੰ ਐਸੋਸੀਏਟ ਮੈਂਬਰ ਵਿਧਾਇਕ ਪ੍ਰੋਫੈਸਰ ਸਿੰਘ ਜਸਵੰਤ ਸਿੰਘ ਗੱਜਣਮਾਜਰਾ ਦੀ ਵੋਟ ਸਮੇਤ ਸੱਤ ਵੋਟਾਂ ਪਈਆਂ ਜਦਕਿ ਆਜ਼ਾਦ ਗਰੁੱਪ ਦੇ ਹਿੱਸੇ ਪੰਜ ਵੋਟਾਂ ਹੀ ਆਈਆਂ। ਜ਼ਿਕਰਯੋਗ ਹੈ ਕਿ ਪ੍ਰਧਾਨਗੀ ਲਈ ਨਗਰ ਪੰਚਾਇਤ ਅਮਰਗੜ੍ਹ ਦੇ ਸਾਬਕਾ ਪ੍ਰਧਾਨ ਜਸਪਾਲ ਕੌਰ ਦੇ ਪਤੀ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਦਾ ਅਹਿਮ ਯੋਗਦਾਨ ਰਿਹਾ। ਇਸ ਸਮੇਂ ਵਿਧਾਇਕ ਗੱਜਣਮਾਜਰਾ ਨੇ ਨਵ-ਨਿਯੁਕਤ ਪ੍ਰਧਾਨ ਰੁਚਿਕਾ ਕੌੜਾ ਸਮੇਤ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਉਪਰੰਤ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਬਾਜ਼ਾਰ ਵਿੱਚ ਜੇਤੂ ਮਾਰਚ ਕੱਢਿਆ ਗਿਆ।

Advertisement
Advertisement
×