DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਪੁਰਾ ਹਲਕੇ ਦੀਆਂ ਸੜਕਾਂ ਲਈ 14 ਕਰੋੜ ਰੁਪਏ ਮਨਜ਼ੂਰ

ਚੇਅਰਮੈਨ ਦੀਪਕ ਸੂਦ ਵੱਲੋਂ 31 ਮਾਰਚ ਤੱਕ ਸੜਕਾਂ ਦੀ ਉਸਾਰੀ ਮੁਕੰਮਲ ਕਰਨ ਦੇ ਨਿਰਦੇਸ਼

  • fb
  • twitter
  • whatsapp
  • whatsapp
Advertisement
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸੇ ਲੜੀ ਤਹਿਤ ਰਾਜਪੁਰਾ ਹਲਕੇ ਦੀਆਂ 45 ਕਿਲੋਮੀਟਰ ਸੜਕਾਂ ਦੀ ਮੁਰੰਮਤ ਲਈ 13 ਕਰੋੜ 97 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਮਿਲ ਚੁੱਕੀ ਹੈ। ਇਹ ਜਾਣਕਾਰੀ ਰਾਜਪੁਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਨੇ ਪੀ ਡਬਲਿਊ ਡੀ ਵਿਭਾਗ ਦੇ ਐੱਸ ਡੀ ਓ ਯਾਦਵਿੰਦਰ ਸ਼ਰਮਾ ਅਤੇ ਜੇ ਈ ਨਾਲ ਹੋਈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਸਾਂਝੀ ਕੀਤੀ।

ਦੀਪਕ ਸੂਦ ਨੇ ਦੱਸਿਆ ਕਿ ਢਕਾਨਸੂ ਤੋਂ ਮਾਂਗਪੁਰ, ਜੀ ਟੀ ਰੋਡ ਤੋਂ ਮਹਿਤਾਬਗੜ੍ਹ, ਚੰਡੀਗੜ੍ਹ ਰੋਡ ਤੋਂ ਖੜੌਲਾ ਵਾਇਆ ਕੋਟਲਾ, ਉਕਸੀ ਸੈਣੀਆਂ, ਉਕਸੀ ਜੱਟਾਂ, ਚੰਦੂਆਂ ਖੁਰਦ ਤੋਂ ਭੇਡਵਾਲ ਅਤੇ ਨਲਾਸ ਤੋਂ ਬਖਸ਼ੀ ਵਾਲਾ ਆਦਿ ਪਿੰਡਾਂ ਦੀਆਂ ਸੜਕਾਂ ਇਸ ਯੋਜਨਾ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੜਕਾਂ ਲਈ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ 31 ਮਾਰਚ 2026 ਤੱਕ ਸਾਰਾ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੜਕਾਂ ਦੀ ਕੁਆਲਿਟੀ ਯਕੀਨੀ ਬਣਾਉਣ ਲਈ ਸੜਕ ਬਣਨ ਤੋਂ ਬਾਅਦ ਪੰਜ ਸਾਲਾਂ ਤੱਕ ਮੈਂਟੀਨੈਂਸ ਦੀ ਜ਼ਿੰਮੇਵਾਰੀ ਵੀ ਠੇਕੇਦਾਰਾਂ ਨੂੰ ਦਿੱਤੀ ਜਾ ਰਹੀ ਹੈ। ਇਸ ਮੌਕੇ ਜੇਈ ਕੁਮਾਰ ਗੌਰਵ, ਉਮੰਗ ਅਹੂਜਾ ਅਤੇ ਅਮਨਪ੍ਰੀਤ ਸਿੰਘ ਵੀ ਹਾਜ਼ਰ ਸਨ।

Advertisement

Advertisement

Advertisement
×