ਸਕੂਲ ’ਚ ਰੋਬੋਟਿਕਸ ਸਿੱਖਿਆ ਦੀ ਸ਼ੁਰੂਆਤ
ਸ਼ਹਿਰ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਭਵਿੱਖ ਦੀ ਤਕਨਾਲੋਜੀ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਧੁਨਿਕ ਯੁੱਗ ਲਈ ਤਿਆਰ ਕਰਨ ਦੇ ਉਦੇਸ਼ ਨਾਲ ਰੋਬੋਟਿਕਸ ਸਿੱਖਿਆ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਵੇਂ ਉਪਰਾਲੇ ਰਾਹੀਂ ਵਿਦਿਆਰਥੀਆਂ ਨੂੰ ਐੱਸ ਟੀ...
ਸ਼ਹਿਰ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀਆਂ ਨੂੰ ਭਵਿੱਖ ਦੀ ਤਕਨਾਲੋਜੀ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਧੁਨਿਕ ਯੁੱਗ ਲਈ ਤਿਆਰ ਕਰਨ ਦੇ ਉਦੇਸ਼ ਨਾਲ ਰੋਬੋਟਿਕਸ ਸਿੱਖਿਆ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨਵੇਂ ਉਪਰਾਲੇ ਰਾਹੀਂ ਵਿਦਿਆਰਥੀਆਂ ਨੂੰ ਐੱਸ ਟੀ ਈ ਐੱਮ (ਸਾਇੰਸ, ਟੈਕਨੋਲੋਜੀ, ਇੰਜਨੀਅਰਿੰਗ ਅਤੇ ਗਣਿਤ) ਆਧਾਰਿਤ ਸਿੱਖਣ ਦਾ ਮੌਕਾ ਮਿਲੇਗਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਮਨਦੀਪ ਕੌਰ ਛੰਨਾ ਨੇ ਕਿਹਾ, “ਰੋਬੋਟਿਕਸ ਸਿੱਖਿਆ ਸਾਡੇ ਵਿਦਿਆਰਥੀਆਂ ਲਈ ਨਵਾਂ ਅਧਿਆਇ ਹੈ। ਇਸ ਰਾਹੀਂ ਬੱਚੇ ਕਿਤਾਬੀ ਗਿਆਨ ਤੋਂ ਅੱਗੇ ਵੱਧ ਕੇ ਪ੍ਰਯੋਗਾਤਮਕ ਸਿੱਖਿਆ ਨਾਲ ਜੁੜਨਗੇ, ਜੋ ਉਨ੍ਹਾਂ ਨੂੰ ਭਵਿੱਖ ਲਈ ਆਤਮਵਿਸ਼ਵਾਸੀ ਬਣਾਏਗੀ।” ਰੋਬੋਟਿਕਸ ਕਲਾਸਾਂ ਦੌਰਾਨ ਵਿਦਿਆਰਥੀ ਰੋਬੋਟ ਬਣਾਉਣ, ਉਨ੍ਹਾਂ ਦੀ ਪ੍ਰੋਗ੍ਰਾਮਿੰਗ ਕਰਨ ਅਤੇ ਅਸਲੀ ਸਮੱਸਿਆਵਾਂ ਦੇ ਹੱਲ ਲੱਭਣ ਦੀ ਪ੍ਰਕਿਰਿਆ ਨਾਲ ਜੁੜਨਗੇ। ਸਕੂਲ ਦੇ ਚੇਅਰਮੈਨ ਇੰਜਨੀਅਰ ਸ਼ਿਵ ਆਰੀਆ ਨੇ ਕਿਹਾ, “ਅੱਜ ਦਾ ਦੌਰ ਟੈਕਨੋਲੋਜੀ ਦਾ ਹੈ। ਰੋਬੋਟਿਕਸ ਦੀ ਸ਼ੁਰੂਆਤ ਨਾਲ ਵਿਦਿਆਰਥੀ ਛੋਟੀ ਉਮਰ ਤੋਂ ਹੀ ਨਵੀਨ ਸੋਚ ਅਤੇ ਇੰਜਨੀਅਰਿੰਗ ਕੌਸ਼ਲ ਸਿੱਖਣਗੇ।” ਸਕੂਲ ਦੇ ਸੀ ਈ ਓ ਭਾਵਨਾ ਪੋਲ ਨੇ ਕਿਹਾ, “ਹੱਥੋਂ-ਹੱਥ ਸਿੱਖਣ ਨਾਲ ਬੱਚਿਆਂ ਦੀ ਦਿਲਚਸਪੀ ਵਧਦੀ ਹੈ। ਸਕੂਲ ਦੀ ਪ੍ਰਧਾਨ ਡਾ. ਸੀਮਾ ਅਰੋੜਾ ਨੇ ਕਿਹਾ, “ਇਸ ਤਰ੍ਹਾਂ ਦੀ ਆਧੁਨਿਕ ਸਿੱਖਿਆ ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ।

