DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nabha ਵਿੱਚ ਲੁਟੇਰਿਆਂ ਨੇ ਨੌਜਵਾਨ ਦਾ ਗੁੱਟ ਵੱਢਿਆ

ਮੋਬਾਈਲ ਤੇ ਨਗ਼ਦੀ ਖੋਹ ਕੇ ਲੈ ਗਏ; ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਆਰੰਭੀ

  • fb
  • twitter
  • whatsapp
  • whatsapp
Advertisement

ਨਾਭਾ ਵਿਚ 19 ਸਾਲਾ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਸ ਦਾ ਗੁੱਟ ਵੱਢਿਆ ਹੋਇਆ ਸੀ। ਇਸ ਨੌਜਵਾਨ ਦੀ ਪਛਾਣ ਸੁਜਲ ਵਜੋਂ ਹੋਈ ਹੈ ਜਿਸ ਅਨੁਸਾਰ ਕੁਝ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ। ਡਾਕਟਰਾਂ ਵੱਲੋਂ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਪਟਿਆਲਾ ਰੈਫਰ ਕਰ ਦਿੱਤਾ ਗਿਆ ਤਾਂ ਕਿ ਸਮੇ ਸਿਰ ਇਲਾਜ ਮਿਲਣ 'ਤੇ ਉਸ ਦੀ ਬਾਂਹ ਵਾਪਸ ਜੋੜੀ ਜਾ ਸਕੇ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਦੂਜੀ ਬਾਂਹ ਦੀ ਹੱਡੀ ਵੀ ਟੁੱਟੀ ਹੋਈ ਸੀ ਅਤੇ ਸਿਰ ਵਿਚ ਵੀ ਡੂੰਘੀ ਸੱਟ ਸੀ।

Advertisement

ਸੁਜਲ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਪੁਰਾਣੇ ਕਿਲੇ ਕੋਲੋਂ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਮੁੰਡਿਆਂ ਦੇ ਇੱਕ ਗਰੋਹ ਨੇ ਉਹਨਾਂ ਨੂੰ ਘੇਰ ਲਿਆ। ਉਨ੍ਹਾਂ ਮੋਬਾਈਲ ਮੰਗਿਆ ਤੇ ਨਾ ਦੇਣ 'ਤੇ ਉਹਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸੁਜਲ ਮੁਤਾਬਕ ਉਸ ਦੇ ਦੋਸਤ ਕੋਲ ਤਕਰੀਬਨ 4000 ਨਗਦ ਖੋਹ ਲਏ ਗਏ। ਜ਼ਿਕਰਯੋਗ ਹੈ ਕਿ ਪੀੜਤ ਵੱਲੋਂ ਘਟਨਾ ਦੀ ਜਿਹੜੀ ਥਾਂ ਦੱਸੀ ਜਾ ਰਹੀ ਹੈ, ਉਹ ਨਾਭਾ ਕੋਤਵਾਲੀ ਤੋਂ ਦੂਰ ਨਹੀਂ ਹੈ।

Advertisement

ਨਾਭਾ ਕੋਤਵਾਲੀ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੜਾਈ ਦੀ ਘਟਨਾ ਦੀ ਇਤਲਾਹ ਅੱਜ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਤੋਂ ਮਿਲੀ ਹੈ ਅਤੇ ਏਐਸਆਈ ਚਮਕੌਰ ਸਿੰਘ ਨੂੰ ਪਟਿਆਲਾ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Advertisement
×