DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ’ਤੇ ਟਾਈਲਾਂ ਲਵਾਉਣ ਦੀ ਸ਼ੁਰੂਆਤ

ਗ੍ਰੀਨ ਸਿਟੀ ਕਲੋਨੀ ਦਿੜ੍ਹਬਾ ’ਚ ਇਤਿਹਾਸਕ ਗੁਰਦੁਆਰਾ ਬੈਰਸੀਆਣਾ ਸਾਹਿਬ ਅਤੇ ਬੈਰਸੀਆਣਾ ਹਸਪਤਾਲ ਨੂੰ ਜਾਂਦੀ ਸੜਕ ਵਿੱਚ ਇੰਟਰਲਾਕ ਟਾਈਲਾਂ ਪਵਾਉਣ ਦੀ ਸ਼ੁਰੂਆਤ ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਵੱਲੋਂ ਟੱਕ ਲਾ ਕੇ ਕੀਤੀ ਗਈ। ਇਸ ਮੌਕੇ ਪੀ ਡਬਲਯੂ ਡੀ...

  • fb
  • twitter
  • whatsapp
  • whatsapp
Advertisement
ਗ੍ਰੀਨ ਸਿਟੀ ਕਲੋਨੀ ਦਿੜ੍ਹਬਾ ’ਚ ਇਤਿਹਾਸਕ ਗੁਰਦੁਆਰਾ ਬੈਰਸੀਆਣਾ ਸਾਹਿਬ ਅਤੇ ਬੈਰਸੀਆਣਾ ਹਸਪਤਾਲ ਨੂੰ ਜਾਂਦੀ ਸੜਕ ਵਿੱਚ ਇੰਟਰਲਾਕ ਟਾਈਲਾਂ ਪਵਾਉਣ ਦੀ ਸ਼ੁਰੂਆਤ ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਵੱਲੋਂ ਟੱਕ ਲਾ ਕੇ ਕੀਤੀ ਗਈ। ਇਸ ਮੌਕੇ ਪੀ ਡਬਲਯੂ ਡੀ ਦੇ ਸਾਹਿਲ, ਸੁਰਿੰਦਰ ਘਰਾਚੋਂ, ਗ੍ਰੀਨ ਸਿਟੀ ਦੇ ਪ੍ਰਧਾਨ ਰਾਮ ਨਾਗਰੀ, ਬੈਰਸੀਆਣਾ ਚੈਰੀਟੇਬਲ ਦੇ ਪ੍ਰਬਧਕ ਗੁਰਜੰਟ ਸਿੰਘ ਅਤੇ ਬਲਦੇਵ ਸਿੰਘ ਤੇ ਅਮਨ ਸਿੰਘ ਹਾਜ਼ਰ ਸਨ। ਇਸ ਮੌਕੇ ਮਨਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਕਾਫ਼ੀ ਖਸਤਾ ਹੋਣ ਕਾਰਨ ਹਸਪਤਾਲ ਨੂੰ ਜਾਣ ਵਾਲੇ ਮਰੀਜ਼ਾਂ ਤੋਂ ਇਲਾਵਾ ਗੁਰਦੁਆਰੇ ਜਾਣ ਵਾਲੇ ਸ਼ਰਧਾਲੂਆਂ ਅਤੇ ਕਲੋਨੀ ਵਾਸੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਬਰਸਾਤ ਵਿੱਚ ਇਸ ’ਤੇ ਕਾਫ਼ੀ ਪਾਣੀ ਖੜ੍ਹ ਜਾਂਦਾ ਸੀ। ਹੁਣ ਵਿੱਤ ਮੰਤਰੀ ਹਰਪਾਲ ਚੀਮਾ ਦੇ ਸਦਕਾ ਇਸ ਸੜਕ ’ਤੇ ਇੰਟਰਲਾਕ ਟਾਈਲਾਂ ਲਾਈਆਂ ਜਾਣਗੀਆਂ। ਵਿਭਾਗ ਦੇ ਜੇ ਈ ਸਾਹਿਲ ਅਤੇ ਸੁਰਿੰਦਰ ਘਰਾਚੋਂ ਨੇ ਦੱਸਿਆ ਕਿ ਸੜਕ ਦਾ ਕੰਮ ਅੱਜ ਹੀ ਸ਼ੁਰੂ ਕੀਤਾ ਜਾਵੇਗਾ।

Advertisement
Advertisement
×