DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ: ਸ਼ੇਰੋਂ ਕੈਂਚੀਆਂ ਨੇੜੇ ਕੈਂਟਰ ਤੇ ਕਾਰ ਦੀ ਜ਼ਬਰਦਸਤ ਟੱਕਰ, ਸੁਨਾਮ ਦੇ ਨੌਜਵਾਨ ਦੀ ਮੌਤ

ਮਨਾਲੀ ਟੂਰ ’ਤੇ ਜਾਣ ਲਈ ਗੱਡੀ 'ਚ ਤੇਲ ਪਵਾਉਣ ਜਾ ਰਿਹਾ ਸੀ ਕਾਰੋਬਾਰੀ; ਹਰਿਆਣਾ ਦੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

  • fb
  • twitter
  • whatsapp
  • whatsapp
featured-img featured-img
ਮ੍ਰਿਤਕ ਪੰਕਜ ਸ਼ਰਮਾ ਦੀ ਪੁਰਾਣੀ ਫੋਟੋ।
Advertisement

ਸੁਨਾਮ-ਬਠਿੰਡਾ ਸੜਕ 'ਤੇ ਸ਼ੇਰੋਂ ਕੈਂਚੀਆਂ ਨੇੜੇ ਬੀਤੀ ਰਾਤ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੰਕਜ ਸ਼ਰਮਾ (35) ਪੁੱਤਰ ਸ਼ਾਮ ਲਾਲ ਵਾਸੀ ਸੁਨਾਮ ਵਜੋਂ ਹੋਈ ਹੈ, ਜੋ ਟੂਰ ਐਂਡ ਟਰੈਵਲਜ਼ ਦਾ ਕਾਰੋਬਾਰ ਕਰਦਾ ਸੀ। ਪੁਲੀਸ ਅਨੁਸਾਰ ਪੰਕਜ ਸ਼ਰਮਾ ਸਵੇਰੇ ਮਨਾਲੀ ਜਾਣ ਵਾਲੇ ਟੂਰ ਲਈ ਸਵਾਰੀਆਂ ਲੈ ਕੇ ਜਾਣ ਦੀ ਤਿਆਰੀ ਕਰ ਰਿਹਾ ਸੀ ਅਤੇ ਇਸੇ ਸਬੰਧੀ ਰਾਤ ਕਰੀਬ 10:30 ਵਜੇ ਆਪਣੀ ਕਾਰ ਵਿੱਚ ਤੇਲ ਪਵਾਉਣ ਲਈ ਸ਼ੇਰੋਂ ਕੈਂਚੀਆਂ ਨੇੜਲੇ ਇੱਕ ਪੈਟਰੋਲ ਪੰਪ ਵੱਲ ਜਾ ਰਿਹਾ ਸੀ। ਪੁਲੀਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਪੰਕਜ ਨੇ ਸੁਨਾਮ-ਬਠਿੰਡਾ ਸੜਕ ਤੋਂ ਪੈਟਰੋਲ ਪੰਪ ਵੱਲ ਕਾਰ ਮੋੜੀ, ਤਾਂ ਸਾਹਮਣੇ ਤੋਂ ਚੀਮਾ ਮੰਡੀ ਵੱਲੋਂ ਪਾਣੀਪਤ ਲਈ ਮੁਰਗੀਆਂ ਦੇ ਬੱਚੇ ਲੈ ਕੇ ਜਾ ਰਿਹਾ ਇੱਕ ਕੈਂਟਰ ਉਸ ਦੀ ਕਾਰ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਪੰਕਜ ਸ਼ਰਮਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਰਾਹਗੀਰਾਂ ਅਤੇ ਪੁਲੀਸ ਦੀ ਮਦਦ ਨਾਲ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਪੁਲੀਸ ਨੇ ਕੈਂਟਰ ਚਾਲਕ ਹਰੀਸ਼ ਕੁਮਾਰ ਵਾਸੀ ਪਿੰਡ ਪੋਠੀ ਸੰਮਨ, ਜ਼ਿਲ੍ਹਾ ਹਿਸਾਰ (ਹਰਿਆਣਾ) ਖ਼ਿਲਾਫ਼ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
×