ਪਿੰਡ ਸ਼ਾਹਪੁਰ ਕਲਾਂ ਵਿੱਚ ਦੰਗਲ ਕਰਵਾਇਆ
ਪਿੰਡ ਸ਼ਾਹਪੁਰ ਕਲਾਂ ਵਿੱਚ ਸਿੱਧ ਬਾਬਾ ਮਨੋਹਰ ਗਿਰ ਜੀ ਯੂਥ ਸਪੋਰਟਸ ਕਲੱਬ ਵੱਲੋਂ ਅਨਾਜ ਮੰਡੀ ਵਿੱਚ ਬਲਾਕ ਪ੍ਰਧਾਨ ਮਲਕੀਤ ਸਿੰਘ ਤੇ ਮਾਸਟਰ ਗੁਰਪ੍ਰੀਤ ਸਿੰਘ (ਟੋਨੀ), ਜਗਸੀਰ ਸਿੰਘ ਸੀਰਾ, ਮੱਖਣ ਸਿੰਘ ਪੱਤਰਕਾਰ, ਅਮਨ ਨਵੇਂ ਪਿੰਡੀਆ, ਸੁਖਬੀਰ ਸਿੰਘ ਸਾਬਕਾ ਬਲਾਕ ਸਮਿਤੀ ਮੈਂਬਰ...
ਪਿੰਡ ਸ਼ਾਹਪੁਰ ਕਲਾਂ ਵਿੱਚ ਸਿੱਧ ਬਾਬਾ ਮਨੋਹਰ ਗਿਰ ਜੀ ਯੂਥ ਸਪੋਰਟਸ ਕਲੱਬ ਵੱਲੋਂ ਅਨਾਜ ਮੰਡੀ ਵਿੱਚ ਬਲਾਕ ਪ੍ਰਧਾਨ ਮਲਕੀਤ ਸਿੰਘ ਤੇ ਮਾਸਟਰ ਗੁਰਪ੍ਰੀਤ ਸਿੰਘ (ਟੋਨੀ), ਜਗਸੀਰ ਸਿੰਘ ਸੀਰਾ, ਮੱਖਣ ਸਿੰਘ ਪੱਤਰਕਾਰ, ਅਮਨ ਨਵੇਂ ਪਿੰਡੀਆ, ਸੁਖਬੀਰ ਸਿੰਘ ਸਾਬਕਾ ਬਲਾਕ ਸਮਿਤੀ ਮੈਂਬਰ ਦੀ ਅਗਵਾਈ ਵਿੱਚ ਪਹਿਲਵਾਨ ਗੋਲੂ ਚੀਮਾ ਅਤੇ ਐੱਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਦੰਗਲ ਕਰਵਾਇਆ ਗਿਆ।
ਦੰਗਲ ਦੀ ਸ਼ੁਰੂਆਤ ਸੰਤ ਉਤਮ ਦਾਸ ਨੇ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸ ਆਗੂ ਰਾਜਿੰਦਰ ਦੀਪਾ, ‘ਆਪ’ ਆਗੂ ਅ੍ਰੰਮਿਤਪਾਲ ਸਿੰਘ ਸਿੱਧੂ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੰਗਲ ਦੌਰਾਨ ਪੰਜਾਬ ਅਤੇ ਵੱਖ ਵੱਖ ਰਾਜਾਂ ਤੋਂ ਆਏ ਪਹਿਲਵਾਨਾਂ ਨੇ ਹਿੱਸਾ ਲਿਆ। ਝੰਡੀ ਦੀ ਮੁੱਖ ਕੁਸ਼ਤੀ ’ਚ ਸਚਿਨ ਚੀਮਾ ਤੇ ਬਲਜੀਤ ਸਮਾਣਾ ਦੀ ਕੁਸ਼ਤੀ ਬਰਾਬਰ ਰਹੀ ਤੇ ਗਾਮਾ ਧਨੇਰਾ ਨੇ ਗੋਬਿੰਦ ਚੀਮਾ, ਰਣਜੀਤ ਨੇ ਕਦਰ ਤੰਗੇੜਾ, ਜਸ਼ਨ ਭਾਰਟਾ ਨੇ ਬਲਜੀਤ ਸਮਾਣਾ ਤੇ ਗੁਰਪ੍ਰੀਤ ਸਮਾਣਾ ਨੇ ਕਾਲੀਆਂ ਮਰੋੜ ਨੂੰ ਚਿੱਤ ਕੀਤਾ। ਕੁਸ਼ਤੀ ਦੰਗਲ ਦੀ ਕੁਮੈਂਟਰੀ ਪਹਿਲਵਾਨ ਨਾਜਰ ਨੇ ਕੀਤੀ। ਅੰਤ ਵਿੱਚ ਯੂਥ ਕਲੱਬ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰ ਗੁਰਵੀਰ ਸਿੰਘ ਨਹਿਲ, ਜਗਸੀਰ ਸਿੰਘ ਗੱਗਾ, ਲੱਖਾ ਸਿੰਘ, ਰੋਹੀ ਸਿੰਘ, ਬਿੰਦਰ ਸਿੰਘ, ਸੁਖਚੈਨ ਸਿੰਘ, ਮਨਜੋਤ ਸਿੰਘ, ਜੁਗਰਾਜ ਸਿੰਘ ਕੁਲਾਰ ਆਦਿ ਹਾਜ਼ਰ ਸਨ।

