ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਧੂਰੀ ਹਲਕੇ ਦੇ 59 ਪਿੰਡਾਂ ਵਿੱਚ 61 ਕਰੋੜ ਰੁਪਏ ਨਾਲ ਚੱਲ ਰਹੇ ਤੇ ਹੋਣ ਵਾਲੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪਿੰਡਾਂ ਦੇ ਸਰਪੰਚਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਏ ਡੀ ਸੀ (ਦਿਹਾਤੀ ਵਿਕਾਸ) ਸੁਖਚੈਨ ਸਿੰਘ ਵੀ ਮੌਜੂਦ ਸਨ।
ਚੇਅਰਮੈਨ ਸ੍ਰੀ ਢਿੱਲੋਂ ਨੇ ਦੱਸਿਆ ਕਿ ਧੂਰੀ ਹਲਕੇ ਦੇ 59 ਪਿੰਡਾਂ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ 369 ਵਿਕਾਸ ਕੰਮ ਮੁਕੰਮਲ ਹੋ ਚੁੱਕੇ ਹਨ ਤੇ 36 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ 680 ਵਿਕਾਸ ਕਾਰਜ ਚੱਲ ਰਹੇ ਹਨ ਅਤੇ ਆਉਂਦੇ ਦਿਨਾਂ ਵਿੱਚ ਦਸ ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜ ਆਰੰਭ ਕੀਤੇ ਜਾਣਗੇ। ਪਿੰਡ ਧਾਂਦਰਾ, ਕੌਲਸੇੜੀ, ਮੀਰਹੇੜੀ, ਹਰਚੰਪੁਰ, ਦੋਹਲਾ, ਮੱਲੂਮਾਜਰਾ, ਦੁਗਨੀ, ਧੂਰਾ, ਧੂਰੀ, ਮਾਨਵਾਲਾ, ਭੁੱਲਰਹੇੜੀ, ਕੰਧਾਰਗੜ੍ਹ, ਸਮੁੰਦਗੜ੍ਹ, ਜੱਖਲਾ, ਬੁਰਜ ਸੇਢਾ, ਮੀਮਸਾ ਜੈਨਪੁਰ, ਬੇਲੇਵਾਲ, ਭਸੌੜ, ਬਨਭੌਰੀ, ਬੱਬਨਪੁਰ, ਕਾਝਲੀ, ਕਾਝਲਾ, ਹਸਨਪੁਰ, ਚੀਮਾ, ਢਢੋਗਲ, ਖੇੜੀ ਜੱਟਾਂ, ਈਸੜਾ, ਮਾਨਾਂ, ਸ਼ੇਰਪੁਰ, ਸੋਢੀਆਂ, ਬਮਾਲ, ਬਰੜਵਾਲ, ਬੱਲਮਗੜ੍ਹ, ਬੰਗਾਵਾਲੀ, ਬਟੂਹਾ, ਬੇਨੜਾ, ਭੱਦਲਵੜ, ਭਲਵਾਨ, ਭੋਜੋਵਾਲੀ, ਬੁਗਰਾ, ਬੁਰਜ, ਗੋਹਰਾ, ਦੌਲਤਪੁਰ, ਈਸੀ, ਜਹਾਗੀਰ, ਜਾਤੀਮਾਜਰਾ, ਕਹੇਰੂ, ਕੱਕੜਵਾਲ, ਲੱਡਾ, ਲੋਹਾਰਮਾਜਰਾ, ਨੱਤ, ਨਾਈਕ ਬਸਤੀ, ਪਲਾਸੌਰ, ਪੇਧਨੀ, ਪੁੰਨਾਵਾਲ, ਰਾਜਿੰਦਰਪੁਰੀ, ਰਾਜੋਮਾਜਰਾ, ਰਣੀਕੇ, ਰੁਲਦੂ ਸਿੰਘ ਵਾਲਾ ਦੇ ਸਰਪੰਚਾਂ ਨਾਲ ਮੀਟਿੰਗ ਕਰਦਿਆਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।

