DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਇਬ ਤਹਿਸੀਲਦਾਰ ਸਮੇਤ ਹੋਰ ਪ੍ਰੀਖਿਆਵਾਂ ਦਾ ਨਤੀਜਾ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ ‘ਬੀ’ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰਦੇ ਹੋਏ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਸੰਸਕਰਨ ਦੇ ਉੱਤਰ ਮਨਜ਼ੂਰ ਕਰ ਲਏ ਗਏ ਹਨ। ਨਿੱਜੀ ਸਹਾਇਕ, ਸੀਨੀਅਰ ਸਹਾਇਕ, ਨਾਇਬ ਤਹਿਸੀਲਦਾਰ, ਜ਼ਿਲ੍ਹਾ ਖਜ਼ਾਨਚੀ, ਸੀਨੀਅਰ ਸਹਾਇਕ ਕਮ ਇੰਸਪੈਕਟਰ ਅਤੇ ਖਜ਼ਾਨਾ...

  • fb
  • twitter
  • whatsapp
  • whatsapp
Advertisement

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਗਰੁੱਪ ‘ਬੀ’ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰਦੇ ਹੋਏ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਸੰਸਕਰਨ ਦੇ ਉੱਤਰ ਮਨਜ਼ੂਰ ਕਰ ਲਏ ਗਏ ਹਨ। ਨਿੱਜੀ ਸਹਾਇਕ, ਸੀਨੀਅਰ ਸਹਾਇਕ, ਨਾਇਬ ਤਹਿਸੀਲਦਾਰ, ਜ਼ਿਲ੍ਹਾ ਖਜ਼ਾਨਚੀ, ਸੀਨੀਅਰ ਸਹਾਇਕ ਕਮ ਇੰਸਪੈਕਟਰ ਅਤੇ ਖਜ਼ਾਨਾ ਅਫਸਰ ਦੀਆਂ ਅਸਾਮੀਆਂ ਲਈ 21 ਦਸੰਬਰ ਨੂੰ ਹੋਈ ਪ੍ਰੀਖਿਆ ਦੇ ਕੁਝ ਸਵਾਲਾਂ ਵਿੱਚ ਅੰਗਰੇਜ਼ੀ ਤੇ ਪੰਜਾਬੀ ਸੰਸਕਰਨ ਵਿੱਚ ਫਰਕ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਮੀਦਵਾਰਾਂ ਨੂੰ ਡਰ ਸੀ ਕਿ ਇਸ ਨਾਲ ਪੰਜਾਬੀ ’ਚ ਸਵਾਲ ਪੜ੍ਹ ਕੇ ਜਵਾਬ ਲਿਖਣ ਵਾਲਿਆਂ ਨੂੰ ਨੁਕਸਾਨ ਹੋਵੇਗਾ ਤੇ ਉਨ੍ਹਾਂ ਆਪਣੇ ਇਤਰਾਜ਼ ਉਠਾਏ ਗਏ। ਫਾਈਨਲ ਉੱਤਰ ਕੁੰਜੀ ਵਿੱਚ ਵਿਵਾਦਤ ਸਵਾਲਾਂ ਦੇ ਅੰਗਰੇਜ਼ੀ ਅਤੇ ਪੰਜਾਬੀ ਸੰਸਕਰਣ ਮੁਤਾਬਕ ਦੋ ਸਹੀ ਉੱਤਰਾਂ ਨੂੰ ਮਾਨਤਾ ਦਿੱਤੀ ਗਈ ਹੈ। ਆਰਜ਼ੀ ਉੱਤਰ ਕੁੰਜੀ ਸਿਰਫ਼ ਅੰਗਰੇਜ਼ੀ ਸੰਸਕਰਨ ਮੁਤਾਬਕ ਜਾਰੀ ਕੀਤੀ ਗਈ ਸੀ। ਸ਼ਿਕਾਇਤਕਰਤਾ ਅਧਿਆਪਕ ਅੰਤਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੋਰਡ ਵੱਲੋਂ ਜਾਰੀ ਫਾਈਨਲ ਉੱਤਰ ਕੁੰਜੀ ਤੋਂ ਸੰਤੁਸ਼ਟ ਹਨ।

Advertisement
Advertisement
×