DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਵਰਕੌਮ ਦਫਤਰ ਦੀ ਛੱਤ ’ਤੇ ਚੜ੍ਹੇ ਮ੍ਰਿਤਕ ਮੁਲਾਜ਼ਮ ਦੇ ਵਾਰਸ

ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਦੀ ਪੰਜਵੀਂ ਮੰਜ਼ਲ ਦੀ ਛੱਤ ’ਤੇ ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਠ ਸੰਘਰਸ਼ੀ ਕਾਰਕੁਨ ਅਚਨਚੇਤ ਚੜ੍ਹ ਗਏ। ਇਨ੍ਹਾਂ ਵਿੱਚ ਦੋ ਮਹਿਲਾਵਾਂ ਅਤੇ 12 ਸਾਲ ਦੀ ਲੜਕੀ ਵੀ ਸ਼ਾਮਲ ਹੈ। ਉਨ੍ਹਾਂ ਮੰਗ ਉਠਾਈ...

  • fb
  • twitter
  • whatsapp
  • whatsapp
featured-img featured-img
ਪਾਵਰਕੌਮ ਦਫਤਰ ਦੀ ਛੱਤ ’ਤੇ ਚੜ੍ਹੇ ਮ੍ਰਿਤਕ ਕਾਮਿਆਂ ਦੇ ਆਸ਼ਰਿਤ। -ਫੋਟੋ: ਭਿੰਡਰ
Advertisement

ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਦੀ ਪੰਜਵੀਂ ਮੰਜ਼ਲ ਦੀ ਛੱਤ ’ਤੇ ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਠ ਸੰਘਰਸ਼ੀ ਕਾਰਕੁਨ ਅਚਨਚੇਤ ਚੜ੍ਹ ਗਏ। ਇਨ੍ਹਾਂ ਵਿੱਚ ਦੋ ਮਹਿਲਾਵਾਂ ਅਤੇ 12 ਸਾਲ ਦੀ ਲੜਕੀ ਵੀ ਸ਼ਾਮਲ ਹੈ। ਉਨ੍ਹਾਂ ਮੰਗ ਉਠਾਈ ਕਿ ਤਰਸ ਦੇ ਆਧਾਰ ’ਤੇ ਅਦਾਰੇ ’ਚ ਨੌਕਰੀ ਦਿੱਤੀ ਜਾਵੇ।

ਸੰਘਰਸ਼ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਬਠਿੰਡਾ ਨੇ ਦੱਸਿਆ ਕਿ ਆਸ਼ਰਿਤਾਂ ਦਾ ਗੁਜ਼ਾਰਾ ਔਖਾ ਹੈ। ਇਸ ਲਈ ਉਨ੍ਹਾਂ ਨੂੰ ਰੁਜ਼ਗਾਰ ਦਾ ਵਸੀਲਾ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਭਾਵੇਂ ਮ੍ਰਿਤਕਾਂ ਦੇ ਆਸ਼ਰਿਤਾਂ ਵੱਲੋਂ ਪਿਛਲੇ ਸਮੇਂ ਤਿੰਨ ਤੋਂ ਚਾਰ ਲੱਖ ਰੁਪਏ ਤੱਕ ਮੁਆਵਜ਼ਾ ਵੀ ਮਿਲਿਆ ਹੈ, ਪ੍ਰੰਤੂ ਜ਼ਿੰਦਗੀ ਬਸਰ ਕਰਨ ਲਈ ਉਸ ਰਕਮ ਦਾ ਕੋਈ ਆਧਾਰ ਨਹੀਂ ਰਹਿ ਗਿਆ। ਉਨ੍ਹਾਂ ਦੱਸਿਆ ਕਿ ਅੱਜ ਪੁਲੀਸ ਪ੍ਰਸ਼ਾਸਨ ਦੇ ਦੋ ਅਧਿਕਾਰੀਆਂ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ ਅਤੇ ਭਰੋਸਾ ਦਿਵਾਇਆ ਕਿ ਅਦਾਰੇ ਦੇ ਡਾਇਰੈਕਟਰ ਜਨਰੇਸ਼ਨ ਵੱਲੋਂ ਉਨ੍ਹਾਂ ਦਾ ਕੇਸ ਅਥਾਰਟੀ ਨੂੰ ਭੇਜਿਆ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੇ ਹੱਥਾਂ ’ਚ ਜੁਆਇਨਿੰਗ ਲੈਟਰ ਨਹੀਂ ਆ ਜਾਂਦੇ, ਉਦੋਂ ਤੱਕ ਅਦਾਰੇ ਦੀ ਛੱਤ ’ਤੇ ਅਤੇ ਹੇਠਾਂ ਮੇਨ ਗੇਟ ਅੱਗੇ ਸੰਘਰਸ਼ ਜਾਰੀ ਰੱਖਿਆ ਜਾਏਗਾ।

Advertisement

ਦੱਸਣਯੋਗ ਹੈ ਕਿ ਪਾਵਰਕੌਮ ਦੇ ਮੁੱਖ ਦਫ਼ਤਰ ਦੀ ਉਪਰਲੀ ਇਮਾਰਤ ’ਤੇ ਜਾਣ ਤੋਂ ਪਹਿਲਾਂ ਬੰਦ ਗੇਟਾਂ ਨੂੰ ਜਿੰਦਰੇ ਜੜੇ ਹੋਏ ਸਨ ਪ੍ਰੰਤੂ ਸੰਘਰਸ਼ੀ ਧਿਰਾਂ ਨੇ ਇਹ ਜਿੰਦਰੇ ਤੋੜ ਕੇ ਉੱਪਰ ਛੱਤ ਵੱਲ ਜਾਣ ਲਈ ਸਫ਼ਲਤਾ ਹਾਸਿਲ ਕਰ ਲਈ।

Advertisement

ਸੰਘਰਸ਼ੀ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਵੀ ਮੰਨਿਆ ਕਿ ਸੰਘਰਸ਼ ਨੂੰ ਮਘਾਉਣ ਲਈ ਸਿਖਰਲੀ ਛੱਤ ਤੱਕ ਪ੍ਰਦਰਸ਼ਨ ਲਿਜਾਣ ਤੋਂ ਪਹਿਲਾਂ ਬੰਦ ਗੇਟਾਂ ਦੇ ਦਰਵਾਜ਼ੇ ਤੋੜਨੇ ਹੀ ਪੈਣੇ ਸਨ।

ਉਧਰ ਮੁੱਖ ਦਫ਼ਤਰ ਦੇ ਇੱਕ ਉੱਚ ਅਧਿਕਾਰੀ ਨੇ ਸਬੰਧਿਤ ਵਿਭਾਗ ਪਾਸੋਂ ਇਸ ਗੱਲ ਦੀ ਜਾਂਚ ਵੀ ਮੰਗੀ ਹੈ ਕਿ ਆਖ਼ਰ ਛੱਤ ਵੱਲ ਜਾਣ ਲਈ ਜਿੰਦਰੇ ਕਿਵੇਂ ਟੁੱਟੇ ਅਤੇ ਉਸ ਵਕਤ ਮੁੱਖ ਦਫ਼ਤਰ ਦੇ ਸੁਰੱਖਿਆ ਗਾਰਡਾਂ ਨੇ ਪਹਿਰੇਦਾਰੀ ਕਿਉਂ ਨਹੀਂ ਰੱਖੀ।

Advertisement
×