DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਪੁਰਾ ਵਿੱਚ ‘ਆਪ’ ਲਈ ਬਾਗ਼ੀ ਬਣੇ ਸਿਰਦਰਦ

ਨਗਰ ਕੌਂਸਲ ਚੋਣਾਂ ਵਿੱਚ ਅੰਦਰੂਨੀ ਬਗ਼ਾਵਤ ਨੇ ਪਾਰਟੀ ਦੀ ਚਿੰਤਾ ਵਧਾੲੀ

  • fb
  • twitter
  • whatsapp
  • whatsapp
featured-img featured-img
ਭਵਾਨੀਗੜ੍ਹ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਵਿਧਾਇਕਾ ਨਰਿੰਦਰ ਕੌਰ ਭਰਾਜ।
Advertisement

ਰਾਜਪੁਰਾ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਲਈ ਵਿਰੋਧੀਆਂ ਨਾਲੋਂ ਵੱਧ ਆਪਣੇ ਹੀ ਬਾਗ਼ੀ ਆਗੂਆਂ ਕਾਰਨ ਮੁਸ਼ਕਲਾਂ ਪੈਦਾ ਹੋ ਗਈਆਂ ਹਨ। ਟਿਕਟਾਂ ਦੀ ਵੰਡ ਤੋਂ ਨਾਰਾਜ਼ ਹੋ ਕੇ ਪਾਰਟੀ ਦੇ ਕਈ ਅਹੁਦੇਦਾਰ ਅਤੇ ਸਰਗਰਮ ਆਗੂ ਆਜ਼ਾਦ ਉਮੀਦਵਾਰਾਂ ਵਜੋਂ ਮੈਦਾਨ ਵਿੱਚ ਨਿੱਤਰ ਆਏ ਹਨ, ਜਿਸ ਨਾਲ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੀਆਂ ਵੋਟਾਂ ਵਿੱਚ ਵੱਡੀ ਸੰਨ੍ਹ ਲੱਗਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਹੁਣ ‘ਆਪ’ ਉਮੀਦਵਾਰਾਂ ਨੂੰ ਵਿਰੋਧੀਆਂ ਦੇ ਨਾਲ-ਨਾਲ ਆਪਣੀ ਹੀ ਪਾਰਟੀ ਦੇ ਬਾਗ਼ੀਆਂ ਨਾਲ ਵੀ ਦੋ-ਚਾਰ ਹੋਣਾ ਪੈ ਰਿਹਾ ਹੈ। ਚਿੰਤਾਜਨਕ ਸਥਿਤੀ ਇਹ ਹੈ ਕਿ ਇਹ ਬਾਗ਼ੀ ਆਗੂ ਅਜੇ ਵੀ ਪਾਰਟੀ ਦੇ ਅਹੁਦਿਆਂ ’ਤੇ ਬਿਰਾਜਮਾਨ ਹਨ ਅਤੇ ਹਾਈਕਮਾਨ ਵੱਲੋਂ ਉਨ੍ਹਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਾ ਕੀਤੇ ਜਾਣ ਕਾਰਨ ਵਰਕਰਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਵਾਰਡ ਨੰਬਰ 4 ਵਿੱਚ ‘ਆਪ’ ਉਮੀਦਵਾਰ ਯੋਗੇਸ਼ ਕੱਕੜ ਦੇ ਮੁਕਾਬਲੇ ‘ਆਪ’ ਦੇ ਹੀ ਬਲਾਕ ਪ੍ਰਧਾਨ ਬਿਕਰਮ ਸਿੰਘ ਕੰਡੇਵਾਲਾ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਵਾਰਡ ਨੰਬਰ 26 ਵਿੱਚ ਰਾਮ ਸਰਨ ਦੇ ਮੁਕਾਬਲੇ ਪਾਰਟੀ ਦੇ ਸਰਗਰਮ ਆਗੂ ਡਾ. ਖੈਰਾਤੀ ਲਾਲ ਮੈਦਾਨ ਵਿੱਚ ਹਨ। ਵਾਰਡ ਨੰਬਰ 27 ਵਿੱਚ ਰੀਨਾ ਬਾਲੀ ਦੇ ਸਾਹਮਣੇ ਸ਼ੌਭਾ ਰਾਣੀ ਚੋਣ ਲੜ ਰਹੀ ਹੈ। ਵਾਰਡ ਨੰਬਰ 28 ਵਿੱਚ ਰਵਿੰਦਰ ਸਿੰਘ ਖ਼ਿਲਾਫ਼ ਯੂਥ ਪ੍ਰਧਾਨ ਰਾਜੇਸ਼ ਬੋਵਾ ਨੇ ਮੋਰਚਾ ਖੋਲ੍ਹਿਆ ਹੈ। ਵਾਰਡ ਨੰਬਰ 30 ਵਿੱਚ ਸਰਬਜੀਤ ਸਿੰਘ ਦੇ ਮੁਕਾਬਲੇ ਬਲਾਕ ਪ੍ਰਧਾਨ ਗੁਰਵੀਰ ਸਰਾਓ ਆਜ਼ਾਦ ਚੋਣ ਲੜ ਰਹੇ ਹਨ ਅਤੇ ਵਾਰਡ ਨੰਬਰ 31 ਵਿੱਚ ਇਸਲਾਮ ਅਲੀ ਖ਼ਿਲਾਫ਼ ਦੇਸ ਰਾਜ ਮੈਦਾਨ ਵਿੱਚ ਹਨ। ਸਿਆਸੀ ਮਾਹਿਰਾਂ ਅਨੁਸਾਰ, ਇਹ ਅੰਦਰੂਨੀ ਖਿੱਚੋਤਾਣ ਚੋਣ ਨਤੀਜਿਆਂ ’ਤੇ ਮਾਰੂ ਅਸਰ ਪਾ ਸਕਦੀ ਹੈ। ਖ਼ਾਸ ਕਰ ਯੋਗੇਸ਼ ਕੱਕੜ ਖ਼ਿਲਾਫ਼ ਲਗਪਗ ਸਾਰੀਆਂ ਵਿਰੋਧੀ ਧਿਰਾਂ ਦੀ ਇਕਜੁੱਟਤਾ ਨੇ ‘ਆਪ’ ਲਈ

Advertisement

ਵਿਧਾਇਕਾ ਨੇ ਵਿਕਾਸ ਕਾਰਜਾਂ ਦੇ ਨਾਂ ’ਤੇ ਵੋਟਾਂ ਮੰਗੀਆਂ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਨਗਰ ਕੌਂਸਲ ਚੋਣਾਂ ਲੜ ਰਹੇ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਤੇਜ਼ ਕਰਦਿਆਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਾਲੰਟੀਅਰਾਂ ਤੇ ਵਰਕਰਾਂ ਨੂੰ ਸਰਕਾਰ ਦੀਆਂ ਉਪਲੱਬਧੀਆਂ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਭਰਾਜ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਘਰਾਂ ਦੇ ਬਿਜਲੀ ਬਿੱਲ ਮੁਆਫ਼, ਖੇਤਾਂ ਵਿਚ ਨਹਿਰੀ ਪਾਣੀ ਦੀ ਸਪਲਾਈ, ਬਿਨਾਂ ਸਿਫ਼ਾਰਸ਼ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਮੌਕੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਇਨਫੋਟੈਕ ਦੇ ਚੇਅਰਮੈਨ ਡਾ. ਮਿੰਕੂ ਜਵੰਧਾ, ਜਤਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ ਭਵਾਨੀਗੜ੍ਹ, ਹਨੀ ਗੁਪਤਾ, ਅਵਤਾਰ ਸਿੰਘ ਤਾਰੀ ਅਤੇ ਲਖਵੀਰ ਸਿੰਘ ਵਿੱਕੀ ਆਦਿ ਹਾਜ਼ਰ ਸਨ।

Advertisement

Advertisement
×