DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਗੀ ਕੌਂਸਲਰ ਪਿੰਕੀ ਨੇ ‘ਆਪ’ ਕੌਂਸਲਰ ਨੂੰ ਕਾਨੂੰਨੀ ਨੋਟਿਸ ਭੇਜਿਆ

ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ

  • fb
  • twitter
  • whatsapp
  • whatsapp
Advertisement
ਸੱਤਾਧਾਰੀ ਪਾਰਟੀ ਤੋਂ ਬਾਗੀ ਹੋਏ ਨਗਰ ਕੌਂਸਲਰਾਂ ਅਤੇ ਸੱਤਾਧਾਰੀ ਧਿਰ ਨਾਲ ਸਬੰਧਤ ਨਗਰ ਕੌਂਸਲਰਾਂ ਵਿਚਕਾਰ ਸਿਆਸੀ ਖਿੱਚੋਤਾਣ ਚੱਲ ਰਹੀ ਹੈ। ਅੱਠ ਬਾਗੀ ਕੌਂਸਲਰਾਂ ਵਿੱਚੋਂ ਪ੍ਰਮੁੱਖ ਤੇ ਵਾਰਡ ਨੰਬਰ 23 ਤੋਂ ਕੌਂਸਲਰ ਪਰਮਿੰਦਰ ਸਿੰਘ ਪਿੰਕੀ ਨੇ ਵਾਰਡ ਨੰਬਰ 3 ਤੋਂ ਸੱਤਾਧਾਰੀ ਧਿਰ ਦੀ ਕੌਂਸਲਰ ਹਰਮਨਦੀਪ ਕੌਰ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਦਿਆਂ 10 ਦਿਨਾਂ ਦੇ ਅੰਦਰ ਅੰਦਰ ਬਿਨਾਂ ਸ਼ਰਤ ਮਾਫ਼ੀ ਦੀ ਮੰਗ ਕੀਤੀ ਹੈ।

ਕੌਂਸਲਰ ਪਰਮਿੰਦਰ ਸਿੰਘ ਪਿੰਕੀ ਵੱਲੋਂ ਐਡਵੋਕੇਟ ਸੁਮੀਰ ਕੁਮਾਰ ਫੱਤਾ ਰਾਹੀਂ ਕੌਂਸਲਰ ਹਰਮਨਦੀਪ ਕੌਰ ਨੂੰ ਭੇਜੇ ਕਾਨੂੰਨੀ ਨੋਟਿਸ ਵਿੱਚ ਕਿਹਾ ਹੈ,‘ਲੰਘੇ ਦਿਨ 5 ਜਨਵਰੀ ਨੂੰ ਵਿਕਾਸ ਕਾਰਜਾਂ ਸਬੰਧੀ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਤੁਸੀਂ ਤਿੰਨ ਹੋਰ ਕੌਂਸਲਰਾਂ ਸਮੇਤ ਏਜੰਡਾ ਪਾਸ ਕਰਨ ਵਿਚ ਰੁਕਾਵਟ ਪੈਦਾ ਕਰ ਰਹੇ ਸੀ। ਜਦੋਂ ਕੁਝ ਮਹਿਲਾ ਕੌਂਸਲਰਾਂ ਨੇ ਤੁਹਾਨੂੰ ਰੋਕਿਆ ਤਾਂ ਤੁਸੀਂ ਗੁੱਸੇ ਵਿੱਚ ਮੀਟਿੰਗ ਹਾਲ ਛੱਡ ਕੇ ਗਾਲ੍ਹਾਂ ਕੱਢੀਆਂ ਅਤੇ ਮੀਡੀਆ ਵਿਚ ਬਿਆਨ ਦਿੱਤਾ। ਪੋਸਟ ਪਾ ਕੇ ਉਨ੍ਹਾਂ ਨੂੰ ਸ਼ਰਾਬੀ ਅਤੇ ਦੋ ਕੌੜੀ ਦਾ ਬੰਦਾ ਆਖਿਆ ਜਿਸ ਨਾਲ ਉਨ੍ਹਾਂ ਨੂੰ ਠੇਸ ਪੁੱਜੀ ਹੈ।’ ਭੇਜੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਤੁਰੰਤ ਉਹ ਵੀਡੀਓ/ਇੰਟਰਵਿਊ ਹਰ ਪਲੇਟਫਾਰਮ ਤੋਂ ਹਟਾਇਆ ਜਾਵੇ, ਕਿਸੇ ਕਿਸਮ ਦੀ ਮਾਣਹਾਨੀ ਵਾਲੀ ਟਿੱਪਣੀ ਕਰਨ ਤੋਂ ਰੋਕਿਆ ਜਾਵੇ, 10 ਦਿਨਾਂ ਦੇ ਅੰਦਰ ਅੰਦਰ ਬਿਨਾਂ ਸ਼ਰਤ ਲਿਖਤੀ ਮਾਫ਼ੀ ਮੰਗੀ ਜਾਵੇ ਅਤੇ ਜਨਤਕ ਤੌਰ _ਤੇ ਸਪੱਸ਼ਟੀਕਰਨ ਜਾਰੀ ਕੀਤਾ ਜਾਵੇ ਕਿ ਬਿਆਨ ਗਲਤ ਅਤੇ ਬੇਬੁਨਿਆਦ ਹੈ। ਜੇਕਰ ਅਜਿਹਾ ਨਾ ਕੀਤਾ ਤਾਂ ਤੁਹਾਡੇ ਖਿਲਾਫ਼ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Advertisement

Advertisement

Advertisement
×